ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਬਹੁ ਚਰਚਿਤ ਉਪ ਚੋਣ ਖੇਤਰ ਗਿੱਦੜਬਾ ਵਿਖੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਿਥੇ ਮਨਪ੍ਰੀਤ ਬਾਦਲ ਦੀ ਹਿਮਾਇਤ ਕੀਤੀ ਅਤੇ ਕਿਹਾ ਕਿ ਜ਼ਿਮਣੀ ਚੋਣਾਂ 'ਚ ਜਿਤ ਪੱਕੀ ਹੈ ਤਾਂ ਨਾਲ ਹੀ ਉਹਨਾਂ ਵਿਰੋਧੀਆਂ 'ਤੇ ਵੀ ਤੰਜ ਕਸੇ। ਆਪਣੇ ਦੌਰੇ ਦੌਰਾਨ ਉਹਨਾਂ ਕਿਹਾ ਕਿ ਬੀਤੇ ਦਿਨ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਅਤੇ ਪ੍ਰਧਾਨ ਮੰਤਰੀ ਨੇ ਪੰਜਾਬ ਪ੍ਰਤੀ ਪੂਰੀ ਚਿੰਤਾ ਜਾਹਰ ਕਰਦਿਆਂ ਹਾਲ ਚਾਲ ਜਾਣਿਆ। ਇਸ ਦਾ ਭਾਵ ਇਹ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਪ੍ਰਤੀ ਕਿੰਨਾ ਪਿਆਰ ਹੈ।
ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਝੋਨਾ ਖਰੀਦਣ ਅਤੇ ਪੈਸੇ ਵੰਡਣ ਦੇ ਮਾਮਲੇ ‘ਚ ਪੰਜਾਬ ਸਰਕਾਰ ‘ਤੇ ਸਿੱਧੇ ਤੌਰ ‘ਤੇ ਦੋਸ਼ ਲਗਾਏ ਹਨ।
ਪੰਜਾਬ ਮੰਡੀਆਂ ਵਿੱਚ ਰੁਲ ਰਿਹਾ
ਰਵਨੀਤ ਸਿੰਘ ਬਿੱਟੂ ਨੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਇਸ ਨੂੰ ਸਰਕਾਰ ਚਲਾਉਣ ਦੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਮੰਡੀਆਂ ਵਿੱਚ ਰੁਲ ਰਿਹਾ ਹੈ। ਮੰਡੀਆਂ ਵਿੱਚ ਕਿਸਾਨ ਰਾਜ ਕਰ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਹੁਣ ਤੱਕ 4 ਲੱਖ ਕਿਸਾਨਾਂ ਨੂੰ ਸਿਰਫ 19,800 ਕਰੋੜ ਰੁਪਏ ਦਿੱਤੇ ਗਏ ਹਨ। 90.7 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਹੋਈ। ਇਸ ਸਮੇਂ ਸਿਰਫ਼ 19,800 ਕਰੋੜ ਰੁਪਏ ਹੀ ਵੰਡੇ ਗਏ ਹਨ ਅਤੇ ਇਹ 44 ਹਜ਼ਾਰ ਕਰੋੜ ਰੁਪਏ ਕਦੋਂ ਵੰਡੇ ਜਾਣਗੇ?
2027 ਤੱਕ ਬਣੇਗੀ ਭਾਜਪਾ ਦੀ ਸਰਕਾਰ