ਲੁਧਿਆਣਾ:ਅੱਜ ਬੰਦ ਨੂੰ ਕਾਮਯਾਬ ਬਣਾਉਣ ਲਈ ਜਿੱਥੇ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਵੱਲੋਂ ਵੀ ਬੀਤੇ ਦਿਨ ਹੀ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਮੁਕੰਮਲ ਬੱਸਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹਨਾਂ ਹੀ ਨਹੀਂ ਸਰਕਾਰੀ ਬੱਸਾਂ ਦੇ ਨਾਲ ਅੱਜ ਪ੍ਰਾਈਵੇਟ ਬੱਸਾਂ ਵੱਲੋਂ ਵੀ ਮੁਕੰਮਲ ਚੱਕਾ ਜਾਮ ਕੀਤਾ ਗਿਆ ਹੈ।
ਪੰਜਾਬ ਰੋਡਵੇਜ਼ ਪਨਬੱਸ ਦੇ ਨਾਲ ਪ੍ਰਾਈਵੇਟ ਬੱਸਾਂ ਵੱਲੋਂ ਵੀ ਅੱਜ ਮੁਕੰਮਲ ਚੱਕਾ ਜਾਮ, ਯਾਤਰੀ ਹੋ ਰਹੇ ਖੱਜਲ ਖੁਆਰ - ਸਰਕਾਰੀ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ
ਭਾਰਤ ਬੰਦ ਦਾ ਸੱਦਾ ਜਿਥੇ ਕਿਸਾਨਾਂ ਵਲੋਂ ਦਿੱਤਾ ਗਿਆ ਹੈ ਤਾਂ ਉਥੇ ਹੀ ਪੰਜਾਬ 'ਚ ਸਰਕਾਰੀ ਤੇ ਪ੍ਰਾਈਵੇਟ ਬੱਸ ਚਾਲਕਾਂ ਵਲੋਂ ਵੀ ਕਿਸਾਨਾਂ ਨੂੰ ਸਮਰਥਨ ਵਜੋਂ ਚੱਕਾ ਜਾਮ ਕੀਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਵਲੋਂ ਕੇਂਦਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
Published : Feb 16, 2024, 1:19 PM IST
ਕਿਸਾਨਾਂ ਦੇ ਸਮਰਥਨ 'ਚ ਚੱਕਾ ਜਾਮ:ਇਸ ਮੌਕੇ ਉਨ੍ਹਾਂ ਵਲੋਂ ਨਾ ਸਿਰਫ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ, ਸਗੋਂ ਕੰਡਕਟਰ ਅਤੇ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਕਾਨੂੰਨ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਗੱਲ ਲੁਧਿਆਣਾ ਬੱਸ ਸਟੈਂਡ ਦੀ ਕੀਤੀ ਜਾਵੇ ਤਾਂ ਬੱਸ ਸਟੈਂਡ ਦੇ ਵਿੱਚ ਪੂਰੀ ਤਰ੍ਹਾਂ ਸੁੰਨ ਪਸਰੀ ਹੋਈ ਹੈ। ਬੱਸ ਸਟੈਂਡ ਦੇ ਵਿੱਚ ਸਫਾਈਆਂ ਚੱਲ ਰਹੀਆਂ ਹਨ ਅਤੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਹੈ।
ਹਿੱਟ ਐਂਡ ਰਨ ਕਾਨੂੰਨ ਦਾ ਵੀ ਵਿਰੋਧ: ਸਰਕਾਰੀ ਬੱਸ ਚਲਾਉਣ ਵਾਲੇ ਡਰਾਈਵਰਾਂ ਕੰਡਕਟਰਾਂ ਅਤੇ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਸਰਕਾਰੀ ਬੱਸਾਂ ਵੱਲੋਂ ਆਪੋ ਆਪਣੇ ਡੀਪੂਆਂ ਦੇ ਵਿੱਚ ਬੱਸਾਂ ਲਗਾ ਦਿੱਤੀਆਂ ਗਈਆਂ ਸਨ। ਅੱਜ ਮੁਕੰਮਲ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਸਰਕਾਰੀ ਬੱਸਾਂ ਦਾ ਵੀ ਪੂਰੀ ਤਰ੍ਹਾਂ ਚੱਕਾ ਜਾਮ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਾਂ ਅਤੇ ਨਾਲ ਹੀ ਜੋ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਹਿੱਟ ਐਂਡ ਰਨ ਦੇ ਕਾਲੇ ਕਾਨੂੰਨ ਬਣਾਏ ਗਏ ਸਨ, ਡਰਾਈਵਰ ਅਤੇ ਕੰਡਕਟਰਾਂ 'ਤੇ ਮਾਰੂ ਸੋਚ ਦੇ ਤਹਿਤ ਹੀ ਕਾਨੂੰਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਡਰਾਈਵਰਾਂ ਨੇ ਕਿਹਾ ਕਿ ਜੇਕਰ ਅੱਗੇ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਸੀਂ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ।