ਪੰਜਾਬ

punjab

ETV Bharat / state

"ਪੰਜਾਬ 'ਚ ਮਾਹੌਲ ਖ਼ਰਾਬ", ਗਵਰਨਰ ਦਾ ਪਠਾਨਕੋਟ ਦੌਰਾ, ਕਿਹਾ- ਵਧਾਈ ਜਾਵੇਗੀ ਪਠਾਰਕੋਟ ਦੀ ਫੈਂਸਿੰਗ

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਇਲਾਕੇ ਪਠਾਨਕੋਟ ਦਾ ਦੌਰਾ ਕੀਤਾ। ਇਸ ਮੌਕੇ 2 ਵੱਡੇ ਐਲਾਨ ਉਨ੍ਹਾਂ ਵਲੋਂ ਕੀਤੇ ਗਏ।

Governor punjab
ਗਵਰਨਰ ਦਾ ਪਠਾਨਕੋਟ ਦੌਰਾ, ਕਿਹਾ- ਵਧਾਈ ਜਾਵੇਗੀ ਪਠਾਰਕੋਟ ਦੀ ਫੈਂਸਿੰਗ (Etv Bharat ਪੱਤਰਕਾਰ, ਪਠਾਨਕੋਟ)

By ETV Bharat Punjabi Team

Published : Nov 9, 2024, 11:02 AM IST

ਪਠਾਨਕੋਟ: ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਜ਼ਿਲਾ ਪਠਾਨਕੋਟ ਦੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ। ਵਿਲੇਜ ਡਿਫੈਂਸ ਕਮੇਟੀਇਆ ਦੇ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਸਰਹੱਦੀ ਇਲਾਕਿਆਂ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨੇ ਦੋ ਵੱਡੇ ਐਲਾਨ ਕੀਤੇ। ਪਠਾਨਕੋਟ ਜ਼ਿਲ੍ਹੇ ਜ਼ੀਰੋ ਲਾਈਨ ਤੱਕ 8 ਕਿਲੋਮੀਟਰ ਫੈਂਸਿੰਗ ਕੀਤੀ ਜਾਵੇਗੀ। ਪੰਜਾਬ ਵਿੱਚ ਇੰਡਸਟਰੀ ਲਗਾਉਣਾ ਵਾਲੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ।

ਗਵਰਨਰ ਦਾ ਪਠਾਨਕੋਟ ਦੌਰਾ, ਕਿਹਾ- ਵਧਾਈ ਜਾਵੇਗੀ ਪਠਾਰਕੋਟ ਦੀ ਫੈਂਸਿੰਗ (Etv Bharat ਪੱਤਰਕਾਰ, ਪਠਾਨਕੋਟ)

ਪੰਜਾਬ ਦੇ ਗਵਰਨਰ ਨੇ ਜਾਣਿਆ ਇਲਾਕੇ ਤੇ ਲੋਕਾਂ ਦਾ ਹਾਲ

ਪਠਾਨਕੋਟ ਜੋ ਕਿ ਸਰਹੱਦੀ ਜ਼ਿਲ੍ਹਾ ਹੈ ਅਤੇ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੀ ਬਹੁਤ ਅਹਿਮ ਹੋ ਜਾਂਦਾ ਹੈ। ਇਸੇ ਅਹਿਮੀਅਤ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਫੇਰੀ ਸਰਹੱਦੀ ਖੇਤਰ ਬਮਿਆਲ ਵਿਚ ਕੀਤੀ ਗਈ ਅਤੇ ਇਸ ਮੌਕੇ ਉਨ੍ਹਾਂ ਵਲੋਂ ਵਿਲੇਜ਼ ਡਿਫੈਂਸ ਕਮੇਟੀਆਂ ਦੇ ਨਾਲ ਬੈਠਕ ਕਰ ਬਾਰਡਰ ਏਰੀਏ ਦੇ ਹਾਲਾਤ ਜਾਣੇ। ਜਿਹੜੀਆਂ ਜਰੂਰਤਾਂ ਲੋਕਾਂ ਦੀਆਂ ਸਨ, ਉਨ੍ਹਾਂ ਦੇ ਬਾਰੇ ਚਰਚਾ ਕੀਤੀ ਅਤੇ ਕਈ ਨਵੀਆਂ ਜਾਣਕਾਰੀਆਂ ਵੀ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਿਸ ਦਾ ਇੰਤਜਾਰ ਲੋਕ ਕਰ ਰਹੇ ਸਨ।

ਲੋਕਾਂ ਦੀ ਕੀ ਹੈ ਵੱਡੀ ਸਮੱਸਿਆ

ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਜਿੱਥੇ ਰੋਜ਼ਗਾਰ ਦੀ ਕਮੀ ਹੈ, ਉੱਥੇ ਹੀ ਭਾਰਤ ਪਾਕਿ ਸਰਹੱਦ ਉੱਤੇ ਲੱਗੀ ਫੈਂਸਿੰਗ ਲਾਈਨ ਦੇ ਪਾਰ ਕਿਸਾਨਾਂ ਦੀ ਕਾਫੀ ਜ਼ਮੀਨ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਵਾਹੀ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਧਾਈ ਜਾਵੇਗੀ ਫੈਂਸਿੰਗ

ਪੰਜਾਬ ਦੇ ਗਵਰਨਰ ਨੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਅਕਸਰ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਮੁੱਦਾ ਚੁੱਕਿਆ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਮੀਨ ਫੈਂਸਿੰਗ ਦੇ ਉਸ ਪਾਰ ਹੈ ਜਿਸ ਕਰਕੇ ਉਹਨਾਂ ਨੂੰ ਖੇਤੀ ਕਰਨ ਦੇ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਤਲਕ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਪੰਜਾਬ ਵਿੱਚ 21 ਕਿਲੋਮੀਟਰ ਫੈਂਸਿੰਗ ਅੱਗੇ ਵਧਾਉਣ ਦਾ ਪ੍ਰਪੋਜਲ ਬਣਾਇਆ ਗਿਆ ਹੈ ਜਿਸ ਵਿੱਚ ਜ਼ਿਲਾ ਪਠਾਰਕੋਟ ਦੀ 8 ਕਿਲੋਮੀਟਰ ਫੈਂਸਿੰਗ ਅੱਗੇ ਵਧਾਈ ਜਾਏਗੀ ਤਾਂ ਜੋ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

"ਪੰਜਾਬ ਵਿੱਚ ਮਾਹੌਲ ਖ਼ਰਾਬ, ਇੰਡਸਟਰੀ ਖ਼ਤਮ ਹੋ ਰਹੀ"

ਇੰਡਸਟਰੀ 'ਤੇ ਬੋਲਦੇ ਹੋਏ ਗਵਰਨਰ ਕਟਾਰੀਆ ਨੇ ਕਿਹਾ ਕਿ ਪੰਜਾਬ ਕਿਸੇ ਮੌਕੇ ਇੰਡਸਟਰੀ ਦਾ ਰਾਜਾ ਸੀ, ਪਰ ਅੱਜ ਮਾਹੌਲ ਠੀਕ ਨਾ ਹੋਣ ਦੀ ਵਜਾ ਨਾਲ ਇੰਟਰਸਟੀ ਪੰਜਾਬ ਚੋਂ ਖ਼ਤਮ ਹੋ ਚੁੱਕੀ ਹੈ। ਜੇਕਰ ਇੰਡਸਟਰੀ ਨੂੰ ਮੁੜ ਪੰਜਾਬ ਵਿੱਚ ਲਿਆਉਣਾ ਹੈ, ਤਾਂ ਉਸ ਲਈ ਮਾਹੌਲ ਨੂੰ ਸੁਖਾਲਾ ਬਣਾਉਣਾ ਹੋਵੇਗਾ, ਕਿਉਂਕਿ ਕੋਈ ਵੀ ਸਨਅਤੀ ਘਰਾਣਾ ਡਰ ਭਰੇ ਹਾਲਾਤਾਂ ਵਿੱਚ ਆਪਣੇ ਪੈਸੇ (ਨਿਵੇਸ਼) ਨਹੀਂ ਲਗਾਵੇਗਾ।

ABOUT THE AUTHOR

...view details