ਪੰਜਾਬ

punjab

ਸੀਐਮ ਮਾਨ ਦਾ ਇੱਕ ਹੋਰ ਵੱਡਾ ਫੈਸਲਾ: ਆਪਣੇ ਖ਼ਾਸਮਖ਼ਾਸ ਦੀ ਕੀਤੀ ਛੁੱਟੀ, ਕਾਰਨ ਦਾ ਨਹੀਂ ਕੀਤਾ ਖੁਲਾਸਾ - CM Mann removed his OSD

By ETV Bharat Punjabi Team

Published : 4 hours ago

CM Mann removed his OSD : ਮੁੱਖ ਮੰਤਰੀ ਭਗਵੰਤ ਮਾਨ ਦੇ ਮਨ 'ਚ ਕੀ ਕੁੱਝ ਚੱਲ ਰਿਹਾ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਕ ਪਾਸੇ ਤਾਂ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਆਪਣੇ ਖ਼ਾਸਮਖ਼ਾਸ ਦੀ ਵੀ ਛੁੱਟੀ ਕਰ ਦਿੱਤੀ। ਪੜ੍ਹੋ ਪੂਰੀ ਖ਼ਬਰ...

CM BHAGWANT MANN OSD
ਭਗਵੰਤ ਮਾਨ ਨੇ ਆਪਣੇ ਖ਼ਾਸਮਖ਼ਾਸ ਦੀ ਕੀਤੀ ਛੁੱਟੀ (etv bharat)

ਹੈਦਰਾਬਾਦ ਡੈਸਕ:ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਵੱਡੇ ਫੈਸਲੇ ਲੈ ਰਹੇ ਹਨ। ਇਸ ਦੇ ਨਾਲ ਹੀ ਮੰਤਰੀ ਮੰਡਲ 'ਚ ਵੀ ਫੇਰ ਬਦਲ ਜਾਰੀ ਹੈ। ਹੁਣ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਓਐਸਡੀ ਓਮਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ, ਜਿਸਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।

ਕੌਣ ਸਨ ਸੀਐਮ ਮਾਨ ਦੇ ਓਐਸਡੀ

ਦੱਸ ਦੇਈਏ ਕਿ ਓਐਸਡੀ ਓਮਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਹ ਇੱਕ ਬਹੁਤ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦਾ ਸਾਰਾ ਕੰਮ ਸੰਭਾਲਦਾ ਹੈ। ਉਹ ਮੁੱਖ ਮੁੱਦਿਆਂ 'ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦਾ ਹੈ। ਓਮਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ।

ਕਿੱਥੋਂ ਦੇ ਵਸਨੀਕ ਨੇ ਓਮਕਾਰ ਸਿੰਘ

ਕਾਬਲੇਜ਼ਿਕਰ ਹੈ ਕਿ ਓਮਕਾਰ ਸਿੰਘ ਮੂਲ ਰੂਪ ਤੋਂ ਸੰਗਰੂਰ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਹ ਸੀਐਮ ਭਗਵੰਤ ਮਾਨ ਸਿੰਘ ਦੇ ਖਾਸ ਮੰਨੇ ਜਾਂਦੇ ਹਨ। ਓਮਕਾਰ ਸਿੰਘ ਪਹਿਲਾਂ ਵੀ ਕਈ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਕੁਝ ਨਹੀਂ ਕਹਿ ਰਿਹਾ ਹੈ।

ਇੱਕ ਹੋਰ ਅਸਤੀਫ਼ਾ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 18 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪਬਲਿਕ ਰਿਲੇਸ਼ਨ ਨੇ ਵੀ ਅਸਤੀਫਾ ਦੇ ਦਿੱਤਾ ਸੀ। ਉਹ ਇਕ ਸਾਲ ਇਸ ਅਹੁਦੇ 'ਤੇ ਰਹੇ। ਉਨ੍ਹਾਂ ਅਸਤੀਫਾ ਦੇਣ ਦਾ ਕਾਰਨ ਸਿਹਤ ਕਾਰਨ ਦੱਸਿਆ। ਸਿੱਧੂ ਮਾਨ ਦੇ ਪੁਰਾਣੇ ਦੋਸਤ ਸਨ। ਉਹ ਵੀ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ABOUT THE AUTHOR

...view details