ਪੰਜਾਬ

punjab

ETV Bharat / state

MP ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਸਾਥੀਆਂ ਦੇ ਮਾਮਲੇ 'ਚ ਸੈਸ਼ਨ ਕੋਰਟ ਪਹੁੰਚੀ ਪੁਲਿਸ, ਅੱਜ ਸੁਣਵਾਈ - case of MP Amritpal Singh brother

ਬੀਤੇ ਦਿਨੀ ਫਿਲੌਰ ਦੀ ਦੇਹਾਤ ਪੁਲਿਸ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਭਰਾ ਨੂੰ ਆਈਸ ਡਰੱਗ ਸਮੇਤ ਉਸ ਦੇ ਦੋ ਹੋਰ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਸਾਥੀਆਂ ਦੀ ਪੇਸ਼ੀ ਸੈਸ਼ਨ ਕੋਰਟ ਵਿੱਚ ਹੋ ਰਹੀ ਹੈ।

CASE OF MP AMRITPAL SINGH BROTHER
MP ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਮਾਮਲਾ (etv bharat punjab (ਰਿਪੋਟਰ- ਪੱਤਰਕਾਰ ਜਲੰਧਰ))

By ETV Bharat Punjabi Team

Published : Jul 18, 2024, 1:29 PM IST

ਜਲੰਧਰ:ਦੇਹਾਤ ਪੁਲਿਸ ਨੇ ਕੁਝ ਦਿਨ ਪਹਿਲਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਨੂੰ 4 ਗ੍ਰਾਮ ਆਈਸ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਨੇ ਸੜਕ ਕਿਨਾਰੇ ਖੜ੍ਹੇ ਇੱਕ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਕੋਲੋਂ 4 ਗ੍ਰਾਮ ਆਈਸ ਬਰਾਮਦ ਹੋਈ।

ਰਿਮਾਂਡ ਨਾ ਮਿਲਣ ਕਾਰਨ ਜਾਂਚ ਅਧੂਰੀ:ਇਸ ਮਾਮਲੇ ਵਿੱਚ ਪੁਲਿਸ ਨੇ ਲੁਧਿਆਣਾ ਦੇ ਸੰਦੀਪ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ਮਗਰੋਂ ਪੁਲਿਸ ਨੇ ਹੇਠਲੀ ਅਦਾਲਤ ਵਿੱਚ ਮੁਲਜ਼ਮਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸੈਸ਼ਨ ਕੋਰਟ ਤੱਕ ਪਹੁੰਚ ਕੀਤੀ ਹੈ। ਇਸ ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ (ਐਸਐਚਓ) ਸੁਖਦੇਵ ਸਿੰਘ ਦੀ ਤਰਫ਼ੋਂ ਸੈਸ਼ਨ ਕੋਰਟ ਵਿੱਚ ਇੱਕ ਕ੍ਰਿਮੀਨਲ ਰਿਵੀਜ਼ਨ ਅਰਜ਼ੀ ਦਾਇਰ ਕੀਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ ਕਿ ਉਹ ਕਿੰਨੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦੇ ਆ ਰਹੇ ਹਨ ਅਤੇ ਇਹ ਨਸ਼ੇ ਕਿੱਥੋਂ ਖਰੀਦਦੇ ਹਨ। ਨਸ਼ਾ ਖਰੀਦਣ ਲਈ ਪੈਸਾ ਕਿੱਥੋਂ ਆਉਂਦਾ ਹੈ? ਉਹਨਾ ਦੇ ਤਾਰ ਹੋਰ ਸਮੱਗਲਰਾਂ ਨਾਲ ਜੁੜੇ ਤਾਂ ਨਹੀਂ ਹਨ, ਰਿਮਾਂਡ ਨਾ ਮਿਲਣ ਕਾਰਨ ਜਾਂਚ ਅਧੂਰੀ ਹੈ।

ਮੁਲਜ਼ਮਾਂ ਨੂੰ ਫੜ੍ਹਨ ਦੀ ਕੋਸ਼ਿਸ਼: ਦੱਸਿਆ ਜਾ ਰਿਹਾ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ 19 ਜੁਲਾਈ ਨੂੰ ਅਰਜ਼ੀ 'ਤੇ ਸੁਣਵਾਈ ਕਰੇਗੀ। ਜੇਲ੍ਹ 'ਚ ਬੰਦ ਆਈਸ ਸਪਲਾਇਰ ਸੰਦੀਪ ਅਰੋੜਾ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਰਵਾਹਾ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਅਜੇ ਤੱਕ ਸੰਦੀਪ ਨੂੰ ਆਈਸ ਵੇਚਣ ਵਾਲੇ ਤਸਕਰ ਦਾ ਪਤਾ ਨਹੀਂ ਲਗਾ ਸਕੀ ਹੈ। ਐਸਐਚਓ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details