ਅੰਮ੍ਰਿਤਸਰ ਦੇ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ (ਈਟੀਵੀ ਭਾਰਤ (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਨਿਊ ਅੰਮ੍ਰਿਤਸਰ ਇਲਾਕੇ ਦੇ ਵਿਚ ਆਪਣਾ ਪੀਲਾ ਪੰਜਾ ਚਲਾਇਆ। ਘਰਾਂ ਦੇ ਬਾਹਰ ਨਜਾਇਜ਼ ਬਣੀਆਂ ਗ੍ਰੀਨ ਬੈਲਟਾਂ ਨੂੰ ਖਾਲੀ ਕਰਵਾਉਣ ਦੇ ਲਈ ਇੰਪਰੂਵਮੈਂਟ ਟਰੱਸਟ ਵੱਲੋ ਇਹ ਪੀਲਾ ਪੰਜਾਂ ਚਲਾਇਆ ਗਿਆ। ਉੱਥੇ ਹੀ ਕਈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ। ਜਿਸ ਦੇ ਚੱਲਦੇ ਅੱਜ ਨਿਊ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਗ੍ਰੀਨ ਬੈਲਟਾਂ ਉੱਤੇ ਪੀਲਾ ਪੰਜਾ: ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵਜ੍ਹਾ ਤੋਂ ਕੱਲ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਵੱਲੋਂ ਸਾਡੇ ਘਰਾਂ ਦੇ ਬਾਹਰ ਬਣੀਆਂ ਗ੍ਰੀਨ ਬੈਲਟਾਂ ਉੱਤੇ ਪੀਲਾ ਪੰਜਾ ਚਲਾਇਆ ਗਿਆ। ਜਿਸਦੇ ਚਲਦੇ ਕਈ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇੱਕ ਘਰ ਦੇ ਲੈਂਟਰ ਦੇ ਉੱਤੇ ਜਾ ਕੇ ਇਹ ਪੀਲਾ ਪੰਜਾ ਵੱਜਿਆ, ਜਿਸ ਦੇ ਚੱਲਦੇ ਉਸ ਦਾ ਲੈਂਟਰ ਵੀ ਹਿਲ ਗਿਆ। ਉੱਥੇ ਕਈ ਲੋਕਾਂ ਨੂੰ ਮਮੂਲੀ ਚੋਟਾਂ ਵੀ ਆਈਆਂ।
ਇਸੇ ਸੰਬੰਧੀ ਅੱਜ ਇੰਪਰੂਵਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਵੱਲੋਂ ਇਕੱਠ ਕਰਕੇ ਅੰਮ੍ਰਿਤਸਰ ਦੇ ਬਾਹਰ ਰੋਸ ਪ੍ਰਦਰਸ਼ਨ ਸ਼ੂਰੁ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਇੱਥੇ ਜਗ੍ਹਾ ਖਰੀਦੀ ਸੀ ਤੇ ਰਜਿਸਟਰੀ ਦੇ ਵਿੱਚ ਪੰਜ-ਪੰਜ ਫੁੱਟ ਘਰ ਦੇ ਬਾਹਰ ਗਰੀਨ ਬੈਲਟ ਦੇ ਲਈ ਜਗ੍ਹਾ ਛੱਡੀ ਗਈ ਸੀ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਤੇ ਜਿਹੜੇ ਰੁੱਖ ਲੱਗੇ ਹੋਏ ਹਨ, ਸਰਕਾਰ ਉਹਨਾਂ ਨੂੰ ਪੱਟ ਰਹੀ ਹੈ। ਉਹਨਾਂ ਕਿਹਾ ਕਿ ਰੁੱਖ ਲਗਾਉਣ ਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਹੈ, ਜਦੋਂ ਰੁੱਖ ਵੱਡਾ ਹੁੰਦਾ ਹੈ ਤਾਂ ਸਰਕਾਰ ਦੇ ਲੋਕ ਆ ਕੇ ਉਸ ਨੂੰ ਉਜਾੜ ਦਿੰਦੇ ਹਨ।
'ਜਲਦੀ ਹੀ ਹਾਈਕੋਰਟ ਦੇ ਵਿੱਚ ਦਾਇਰ ਕਰਾਂਗੇ ਰਿਟ':ਇਸ ਤੋਂ ਅੱਗੇ ਉਹਨਾਂ ਕਿਹਾ ਕਿ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ, ਇਹ ਸਮਝ ਤੋਂ ਪਰੇ ਹੈ। ਉਹਨਾਂ ਕਿਹਾ ਕਿ ਅਸੀਂ ਇਸਦਾ ਜਵਾਬ ਕਾਨੂੰਨ ਦੇ ਰਾਹੀਂ ਦਵਾਂਗੇ। ਅਸੀਂ ਹਾਈਕੋਰਟ ਦਾ ਰੁੱਖ ਕੀਤਾ ਹੈ ਤੇ ਜਲਦੀ ਹੀ ਹਾਈਕੋਰਟ ਦੇ ਵਿੱਚ ਇੱਕ ਰਿਟ ਦਾਇਰ ਕਰਨ ਜਾ ਰਹੇ ਹਾਂ। ਜਿਸ ਵਿੱਚ ਜਿਹੜਾ ਕੱਲ ਇੰਪਰੂਵਮੈਂਟ ਟਰੱਸਟ ਵੱਲੋ ਲੋਕਾਂ ਦਾ ਨੁਕਸਾਨ ਕੀਤਾ ਗਿਆ ਹੈ, ਉਸ ਦਾ ਮੁਆਵਜ਼ਾ ਵੀ ਇੰਪਰੂਵਮੈਂਟ ਟਰੱਸਟ ਤੇ ਪੰਜਾਬ ਸਰਕਾਰ ਕੋਲ ਲੈ ਕੇ ਰਹਾਂਗੇ। ਉਹਨਾਂ ਕਿਹਾ ਕਿ ਜੇਕਰ ਹੁਣ ਫਿਰ ਤੋਂ ਟਰੱਸਟ ਦੇ ਅਧਿਕਾਰੀ ਅੰਮ੍ਰਿਤਸਰ ਵਿੱਚ ਆਪਣਾ ਪੀਲਾ ਪੰਜਾ ਲੈ ਕੇ ਆਏ ਤਾਂ ਅਸੀਂ ਇਹਨਾਂ ਦੇ ਖਿਲਾਫ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ। ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ ਤੇ ਟਰੱਸਟ ਦੇ ਅਧਿਕਾਰੀ ਹੋਣਗੇ।