ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਟੂਰਨਾਮੈਂਟ ਦੇ ਲੋਗੋ ਦੇ ਰੂਪ 'ਚ ਟੀਮ ਦੀ ਚੈਂਪੀਅਨਜ਼ ਟਰਾਫੀ ਕਿੱਟ 'ਤੇ 'ਪਾਕਿਸਤਾਨ' ਲਿਖਣ ਦੀ ਇਜਾਜ਼ਤ ਦੇਣ ਤੋਂ ਕਥਿਤ ਤੌਰ 'ਤੇ ਇਨਕਾਰ ਕਰਨ 'ਤੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਲੋਂ ਇੱਕ ਸਖ਼ਤ ਸੰਦੇਸ਼ ਭੇਜਿਆ ਗਿਆ ਹੈ।
ਚੈਂਪੀਅਨਜ਼ ਟਰਾਫੀ 2025 'ਜਰਸੀ ਵਿਵਾਦ' 'ਤੇ ਨਵਾਂ ਅਪਡੇਟ
ਮੀਡੀਆ ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਬੀਸੀਸੀਆਈ 'ਮੇਜ਼ਬਾਨ ਰਾਸ਼ਟਰ ਰੈਗੂਲੇਸ਼ਨ' ਦੇ ਹਿੱਸੇ ਵਜੋਂ ਟੀਮ ਦੀ ਕਿੱਟ 'ਤੇ 'ਪਾਕਿਸਤਾਨ' ਨਹੀਂ ਲਿਖੇਗਾ ਕਿਉਂਕਿ ਭਾਰਤੀ ਟੀਮ ਦੁਬਈ ਵਿੱਚ ਆਪਣੇ ਸਾਰੇ ਚੈਂਪੀਅਨਜ਼ ਟਰਾਫੀ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇਗੀ। ਹਾਲਾਂਕਿ ਹੁਣ ਆਈਸੀਸੀ ਨੇ ਬੀਸੀਸੀਆਈ ਨੂੰ ਕਿਹਾ ਹੈ ਕਿ ਭਾਰਤੀ ਟੀਮ ਦੀ ਕਿੱਟ 'ਤੇ 'ਪਾਕਿਸਤਾਨ' ਲਿਖਿਆ ਹੋਣਾ ਲਾਜ਼ਮੀ ਹੈ ਕਿਉਂਕਿ ਇਸ ਟੂਰਨਾਮੈਂਟ ਦਾ ਮੇਜ਼ਬਾਨ ਦੇਸ਼ ਉਹ ਹੀ ਹੈ।
🚨 BCCI REFUSES TO PRINT PAKISTAN NAME ON INDIA's JERSEY 🚨
— Johns. (@CricCrazyJohns) January 21, 2025
- BCCI has refused to print Pakistan's name on Team India's Champions Trophy Jersey. [IANS] pic.twitter.com/q2bRwraZPs
BCCI ਖਿਲਾਫ ਕੀ ਕਾਰਵਾਈ ਕਰ ਸਕਦਾ ਹੈ ICC?
ਏ-ਸਪੋਰਟਸ ਨੇ ਆਈਸੀਸੀ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, 'ਹਰ ਟੀਮ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਜਰਸੀ 'ਤੇ ਟੂਰਨਾਮੈਂਟ ਦਾ ਲੋਗੋ ਲਗਾਵੇ। ਸਾਰੀਆਂ ਟੀਮਾਂ ਲਈ ਇਸ ਨਿਯਮ ਦੀ ਪਾਲਣਾ ਕਰਨਾ ਲਾਜ਼ਮੀ ਹੈ। ਆਈਸੀਸੀ ਅਧਿਕਾਰੀ ਨੇ ਕਥਿਤ ਤੌਰ 'ਤੇ ਇਹ ਵੀ ਕਿਹਾ ਕਿ ਜੇਕਰ ਖਿਡਾਰੀਆਂ ਦੀਆਂ ਕਿੱਟਾਂ 'ਤੇ ਮੇਜ਼ਬਾਨ ਦੇਸ਼ ਪਾਕਿਸਤਾਨ ਦੇ ਨਾਮ ਦੇ ਨਾਲ ਚੈਂਪੀਅਨਜ਼ ਟਰਾਫੀ ਦਾ ਲੋਗੋ ਨਹੀਂ ਪਾਇਆ ਗਿਆ ਤਾਂ ਭਾਰਤੀ ਟੀਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਆਈਸੀਸੀ ਦੇ ਨਿਯਮਾਂ ਦੇ ਮੁਤਾਬਿਕ, ਟੀਮਾਂ ਦੇ ਮੈਚ ਜਿੱਥੇ ਵੀ ਹੋਣ, ਜਰਸੀ 'ਤੇ ਆਈਸੀਸੀ ਟੂਰਨਾਮੈਂਟ ਦੇ ਮੇਜ਼ਬਾਨ ਦਾ ਨਾਮ ਲਿਖਿਆ ਹੋਣਾ ਲਾਜ਼ਮੀ ਹੈ।
🚨 NO PAKISTAN ON INDIA'S JERSEY. 🚨
— Mufaddal Vohra (@mufaddal_vohra) January 21, 2025
- The BCCI has refused to print Pakistan on the Indian jersey for the 2025 Champions Trophy. (IANS). pic.twitter.com/LHpN1D6TFU
ਜਰਸੀ 'ਤੇ ਪਾਕਿਸਤਾਨ ਨਹੀਂ ਲਿਖਣਾ ਚਾਹੁੰਦਾ BCCI
ਇਸ ਤੋਂ ਪਹਿਲਾਂ ਆਈਏਐਨਐਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਬੀਸੀਸੀਆਈ ਟੀਮ ਦੀਆਂ ਸ਼ਰਟਾਂ 'ਤੇ ਪਾਕਿਸਤਾਨ ਨਹੀਂ ਲਿਖਣਾ ਚਾਹੁੰਦਾ ਹੈ, ਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਥਿਤ ਤੌਰ 'ਤੇ ਭਾਰਤੀ ਕ੍ਰਿਕਟ ਬੋਰਡ ਤੋਂ ਅਜਿਹੀ ਕੋਈ ਜਾਣਕਾਰੀ ਮਿਲਣ ਤੋਂ ਇਨਕਾਰ ਕੀਤਾ ਹੈ।
ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਵਿਵਾਦ ਵਧਿਆ
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ BCCI ਅਤੇ PCB ਵਿਚਾਲੇ ਕਾਫੀ ਤਣਾਅ ਚੱਲ ਰਿਹਾ ਹੈ। ਭਾਰਤੀ ਬੋਰਡ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ। ਆਖਰਕਾਰ, ਹਾਈਬ੍ਰਿਡ ਮਾਡਲ ਦੇ ਤਹਿਤ ਭਾਰਤ ਦੇ ਦੁਬਈ ਵਿੱਚ ਮੈਚ ਖੇਡਣ ਨੂੰ ਲੈ ਕੇ ਦੋਵਾਂ ਬੋਰਡਾਂ ਵਿਚਕਾਰ ਸਮਝੌਤਾ ਹੋ ਗਿਆ। ਹਾਲਾਂਕਿ ਬੀਸੀਸੀਆਈ ਨੂੰ ਭਵਿੱਖ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ, ਕਿਉਂਕਿ ਪੀਸੀਬੀ ਆਈਸੀਸੀ ਟੂਰਨਾਮੈਂਟਾਂ ਲਈ ਭਾਰਤ ਨਾ ਆਉਣ ਦੀ ਸ਼ਰਤ ਨਾਲ ਹੀ ਚੈਂਪੀਅਨਜ਼ ਟਰਾਫੀ 2025 ਨੂੰ ਹਾਈਬ੍ਰਿਡ ਮਾਡਲ 'ਚ ਆਯੋਜਨ ਕਰਨ ਲਈ ਸਹਿਮਤ ਹੋਇਆ ਹੈ।
- ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਮੈਚ, ਪਿਚ ਰਿਪੋਰਟ ਅਤੇ ਹੈੱਡ ਟੂ ਹੈੱਡ ਅੰਕੜਿਆਂ ਨਾਲ ਜਾਣੋ ਸੰਭਾਵਿਤ ਪਲੇਇੰਗ-11
- ਸੂਰਿਆਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ 'ਚ ਖੋਲ੍ਹੇ ਕਈ ਰਾਜ਼, ਹਾਰਦਿਕ, ਗੰਭੀਰ ਤੇ ਅਕਸ਼ਰ 'ਤੇ ਬੋਲੀ ਵੱਡੀ ਗੱਲ, ਚੈਂਪਿਅਨਜ਼ ਟਰਾਫੀ 'ਤੇ ਦਿਖੇ ਬੇਬਾਕ
- ਅਰਸ਼ਦੀਪ ਸਿੰਘ ਸੈਂਕੜਾ ਲਗਾ ਕੇ ਰਚਣਗੇ ਇਤਿਹਾਸ, ਇਸ ਗੇਂਦਬਾਜ਼ ਨੂੰ ਪਿੱਛੇ ਛੱਡ ਕੇ ਬਣਨਗੇ ਭਾਰਤ ਦੇ ਨੰਬਰ 1 ਗੇਂਦਬਾਜ਼