ਕਿਸਾਨਾਂ ਨੂੰ ਦਿੱਤੀ ਇਹ ਖਾਸ ਸਲਾਹ ਲੁਧਿਆਣਾ:ਪੀਏਯੂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇ 40 ਕਰੋੜ ਨੂੰ ਲੈ ਵਾਈਸ ਚਾਂਸਲਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਵਾਈਸ ਚਾਂਸਲਰ ਸਤਵੀਰ ਗੋਸਲ ਨੇ ਕਿਹਾ ਕਿਸਾਨਾਂ ਨੂੰ ਕਿਸਾਨੀ ਦੇ ਨਾਲ ਕਿਸਾਨੀ ਬਿਜਨਸ ਅਪਣਾਉਣ ਦੀ ਲੋੜ। ਚਾਵਲ ਦੀ ਬੀਤੇ ਸਾਲ ਕੁਦਰਤੀ ਮਾਰ ਦੇ ਬਾਵਜੂਦ 4 ਲੱਖ ਹੈਟ੍ਰਿਕ ਟਨ ਜਿਆਦਾ ਪੈਦਾਵਾਰ ਹੋਈ। ਉੱਥੇ ਹੀ, ਵੀਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਕਿਸਾਨ ਮੇਲਿਆਂ ਨੂੰ ਹੋਰ ਬਿਹਤਰ ਬਣਾ ਰਹੇ ਹਾਂ। ਪਿਛਲੀ ਵਾਰ ਜੋ ਬੀਜ ਲੈਣ ਦੇ ਵਿੱਚ ਸਮੱਸਿਆ ਆਈ ਸੀ, ਉਸ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ।
ਗੋਸਲ ਨੇ ਕਿਹਾ ਕਿ ਇਸ ਗ੍ਰਾਂਟ ਨੂੰ ਵਰਤਣ ਲਈ ਬਕਾਇਦਾ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਵੱਖ-ਵੱਖ ਖੇਤਰ ਵਿੱਚ ਇਸ ਗ੍ਰਾਂਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਹੈ ਕਿ ਜੇਕਰ ਹੋਰ ਗ੍ਰਾਂਟ ਦੀ ਲੋੜ ਪਈ, ਤਾਂ ਹੋਰ ਵੀ ਦਿੱਤੀ ਜਾਵੇਗੀ। ਤਾਂ ਜੋ, ਖੇਤੀਬਾੜੀ ਯੂਨੀਵਰਸਿਟੀ ਹੋਰ ਵੀ ਵਿਕਾਸ ਕਰ ਸਕੇ ਅਤੇ ਖੇਤੀ ਸਬੰਧੀ ਨਵੀਆਂ ਤਕਨੀਕਾਂ ਇਜਾਦ ਕਰ ਸਕੇ।
ਕਿਸਾਨਾਂ ਨੂੰ ਅਹਿਮ ਸਲਾਹ: ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਪੀ ਏ ਯੂ ਵਾਈਸ ਚਾਂਸਲਰ ਸਤਵੀਰ ਗੋਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਰਾਸ਼ੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਦਿੱਤੀ ਗਈ ਹੈ। ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਹੋਰ ਵੀ ਰਾਸ਼ੀ ਭੇਜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੀ ਏ ਯੂ ਨਵੇਂ ਬੈਂਚ ਆਦਿ ਅਤੇ ਹੋਸਟਲ ਦੀ ਮੁਰੰਮਤ ਜਾਂ ਫਿਰ ਕਲਾਸ ਰੂਮ ਦਾ ਨਵੀਨੀਕਰਨ ਕੀਤਾ ਜਾਵੇਗਾ। ਉੱਥੇ ਹੀ, ਉਨ੍ਹਾਂ ਨੇ ਕਿਸਾਨ ਮੇਲਿਆਂ ਨੂੰ ਹੋਰ ਵਧੀਆ ਬਣਾਉਣ ਦੀ ਗੱਲ ਕਹੀ ਹੈ । ਇਸ ਮੌਕੇ ਬੋਲਦੇ ਹੋਏ ਵਾਈਸ ਚਾਂਸਲਰ ਨੇ ਕਿਸਾਨਾਂ ਦੀ ਵੱਧ ਰਹੀ ਆਤਮ ਹੱਤਿਆ ਦੇ ਮਾਮਲੇ ਵਿੱਚ ਵੀ ਕਿਸਾਨਾਂ ਵੱਲੋਂ ਕੀਤੇ ਜਾ (Agro Business) ਰਹੇ ਵਾਧੂ ਖ਼ਰਚ ਆਦਿ ਨੂੰ ਜਿੰਮੇਵਾਰ ਠਹਿਰਾਇਆ ਤੇ ਕਿਹਾ ਕੀ ਕਿਸਾਨਾਂ ਨੂੰ ਐਗਰੀ ਬਿਜਨਸ ਬਣਾਉਣਾ ਚਾਹੀਦਾ ਹੈ।
ਹੋਰਨਾਂ ਮੁਲਕਾਂ ਨਾਲ ਖੇਤੀ ਸੰਬੰਧੀ ਕੋਲੈਬ੍ਰੇਸ਼ਨ : ਪੀਆਈਯੂ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ਉੱਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਹਨ, ਜਿਨ੍ਹਾਂ ਵੱਲੋਂ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੀਤੇ ਕੁਝ ਸਾਲਾਂ ਵਿੱਚ ਜੋ ਖੇਤੀ ਦੇ ਲਈ ਕਦਮ ਚੁੱਕੇ ਗਏ ਹਨ, ਉਹ ਅਹਿਮ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੀ ਅਜਿਹੀ ਇਕਲੌਤੀ ਯੂਨੀਵਰਸਿਟੀ ਹੈ ਜਿਸ ਵਿੱਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਹੋਰਨਾਂ ਮੁਲਕਾਂ ਨਾਲ ਖੇਤੀ ਸੰਬੰਧੀ ਕੋਲੈਬ੍ਰੇਸ਼ਨ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਰਿਸਰਚ ਨੂੰ ਲੈ ਕੇ ਹੋਰ ਪੈਸੇ ਖ਼ਰਚੇ ਜਾਣਗੇ। ਹਾਲ ਹੀ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਸਪੀਡ ਬਰੀਡਿੰਗ ਪਲਾਂਟ ਵੀ ਲਗਾਇਆ ਗਿਆ ਹੈ, ਜੋ ਆਪਣੇ ਆਪ ਵਿੱਚ ਭਾਰਤ ਵਿੱਚ ਪਹਿਲਾ ਪਲਾਂਟ ਹੈ, ਜਿੱਥੇ ਫਸਲਾਂ ਦੀਆਂ ਕਿਸਮਾਂ ਜਲਦ ਤੋਂ ਜਲਦ ਤਿਆਰ ਕਰਕੇ ਕਿਸਾਨਾਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ।