ਪੰਜਾਬ

punjab

ETV Bharat / state

ਟੀਬੀ ਹਸਪਤਾਲ ਵਿੱਚ ਦਵਾਈ ਨਾ ਮਿਲਣ ਕਾਰਨ ਮਰੀਜ਼ ਹੋ ਰਹੇ ਨੇ ਖੱਜਲ-ਖੁਆਰ - TB hospital patients - TB HOSPITAL PATIENTS

TB hospital patients: ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜੇਕਰ ਅੰਮ੍ਰਿਤਸਰ ਦੇ ਟੀਬੀ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਉਥੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ ਤੇ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਹਨ। ਪੜ੍ਹੋ ਪੂਰੀ ਖਬਰ...

TB hospital patients
ਦਵਾਈ ਨਾ ਮਿਲਣ ਕਾਰਨ ਮਰੀਜ ਪਰੇਸ਼ਾਨ (Etv Bharat Amritsar)

By ETV Bharat Punjabi Team

Published : May 18, 2024, 10:41 AM IST

ਦਵਾਈ ਨਾ ਮਿਲਣ ਕਾਰਨ ਮਰੀਜ ਪਰੇਸ਼ਾਨ (Etv Bharat Amritsar)

ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ, ਕਿਹਾ ਜਾ ਰਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਫਰੀ ਦਵਾਈਆ ਮੁੱਹਈਆ ਕਰਵਾਈਆ ਜਾਣਗੀਆਂ। ਪਰ ਸਭ ਕੁਝ ਹਕੀਕਤ ਵਿੱਚ ਕੁੱਝ ਹੋਰ ਵੇਖਣ ਨੂੰ ਮਿਲਿਆ ਹੈ, ਜਦੋਂ ਅੰਮ੍ਰਿਤਸਰ ਦੇ ਟੀਬੀ ਹਸਪਤਾਲ ਦੇ ਵਿੱਚ ਮਰੀਜਾਂ ਨੂੰ ਰੋਂਦੇ ਹੋਏ ਵੇਖਿਆ ਗਿਆ ਤੇ ਮਰੀਜ਼ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ। ਇਸ ਮੌਕੇ ਮੀਡੀਆ ਟੀਮ ਜਦੋਂ ਟੀਬੀ ਹਸਪਤਾਲ ਵਿੱਚ ਪੁੱਜੀ ਤਾਂ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਅਸੀਂ ਟੀਬੀ ਦੇ ਮਰੀਜ ਹਾਂ ਇੱਥੇ ਦਵਾਈ ਲੈਣ ਦੇ ਲਈ ਪੁੱਜੇ ਹਾਂ, ਪਰ ਹਸਪਤਾਲ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਦਵਾਈ ਖਤਮ ਹੋ ਚੁੱਕੀ ਹੈ, ਤੁਸੀਂ ਬਾਹਰੋਂ ਜਾ ਕੇ ਦਵਾਈ ਲੈ ਸਕਦੇ ਹੋ।

ਬਾਹਰੋਂ ਦਵਾਈਆਂ ਲੈਣ ਲਈ ਕੀਤਾ ਜਾ ਰਿਹਾ ਮਜਬੂਰ: ਉਨ੍ਹਾਂ ਕਿਹਾ ਕਿ ਇੰਨੀਆਂ ਮਹਿੰਗੀਆਂ ਦਵਾਈਆਂ ਅਸੀਂ ਬਾਹਰੋਂ ਨਹੀਂ ਲੈ ਸਕਦੇ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਤੁਹਾਨੂੰ ਫਰੀ ਦਵਾਈਆਂ ਮਿਲਣਗੀਆਂ, ਪਰ ਜਦੋਂ ਅਸੀਂ ਹਸਪਤਾਲ ਜਾਂਦੇ ਹਾਂ ਤਾਂ ਸਾਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ, ਜਿਸਦੇ ਚਲਦੇ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਅਸੀਂ ਇੰਨੀ ਦੂਰੋਂ ਕਿਰਾਇਆ ਖਰਚ ਕੇ ਆਈਏ ਤੇ ਫਿਰ ਦਵਾਈ ਖਰੀਦ ਸਕੀਏ। ਉੱਥੇ ਹੀ ਉਹਨਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਮਰੀਜਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬਾਹਰੋਂ ਦਵਾਈਆਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਬਾਹਰ ਦੇ ਮੈਡੀਕਲ ਸਟੋਰ ਵਾਲਿਆਂ ਦੇ ਨੰਬਰ ਦਿੱਤੇ ਜਾ ਰਹੇ ਹਨ ਕਿ ਇਸ ਸਟੋਰ ਤੇ ਜਾ ਕੇ ਫੋਨ ਕਰਕੇ ਤੁਸੀਂ ਦਵਾਈ ਲੈ ਸਕਦੇ ਹੋ।

ਦਵਾਈ ਦੀ ਕਮੀ ਤੇ ਚਲਦੇ ਮਰੀਜ਼ਾਂ ਨੂੰ ਪਰੇਸ਼ਾਨੀ: ਹਸਪਤਾਲ ਦੇ ਮੈਡੀਕਲ ਅਧਿਕਾਰੀ ਨਾਲ ਮੀਡੀਆ ਨੇ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਦਵਾਈ ਦੀ ਕਮੀ ਦੇ ਚੱਲਦੇ ਮਰੀਜਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅਸੀਂ ਹੁਣ ਦਵਾਈ ਮੰਗਵਾ ਲਈ ਹੈ।

ABOUT THE AUTHOR

...view details