ਹੈਦਰਾਬਾਦ ਡੈਸਕ:ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਕਰਕੇ ਜਿੰਨ੍ਹਾਂ ਲੋਕਾਂ ਨੇ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਜਾ ਬਣਾ ਰਹੇ ਨੇ ਤਾਂ ਇਹ ਖ਼ਬਰ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਸਿਰਫ਼ ਤੇਲ ਹੀ ਨਹੀਂ ਬਲਕਿ ਦੁੱਧ, ਸਬਜ਼ੀਆਂ ਅਤੇ ਜ਼ਰੂਰਤ ਦਾ ਸਮਾਨ ਪਹਿਲਾਂ ਖਰੀਦ ਕੇ ਰੱਖ ਲਓ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਸਾਨਾਂ ਦਾ ਐਲਾਨ
ਕਿਸਾਨਾਂ ਵੱਲੋਂ ਅਪਣੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ। ਇਸੇ ਦੇ ਚੱਲਦੇ ਆਪਣੇ ਮੋਰਚੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਵੱਖ-ਵੱਖ ਰਣਨੀਤੀਆਂ ਬਣਾ ਰਹੇ ਹਨ। ਇਸੇ ਰਣਨੀਤੀ ਕਾਰਨ 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਲਈ ਪੂਰੇ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਆਪਣੇ ਸਾਥੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਹਨ।
ਕੀ-ਕੀ ਰਹੇਗਾ ਬੰਦ?
ਇਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 30 ਦਸੰਬਰ ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਰੇਲ ਆਵਾਜਾਈ ਸੜਕੀ, ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪੰਧੇਰ ਨੇ ਮੰਗ ਕੀਤੀ ਕਿ ਪੰਜਾਬ ਬੰਦ ਨੂੰ ਲੈ ਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖਣ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਅਤੇ ਕੋਈ ਵੀ ਨਿੱਜੀ ਵਹੀਕਲ ਸੜਕਾਂ ’ਤੇ ਨਹੀਂ ਹੋਵੇਗੀ ਪਰ ਐਮਰਜੈਂਸੀ ਸੇਵਾਵਾਂ ਜਾਰੀ ਹਰਿਣਗੀਆਂ।
'ਗੈਸ ਏਜ਼ੰਸੀਆਂ, ਪੈਟਰੋਲ ਪੰਪ ਅਤੇ ਸਬਜ਼ੀ ਮੰਡੀਆਂ ਵੀ ਰਹਿਣਗੀਆਂ ਬੰਦ'
ਪੰਧੇਰ ਨੇ ਕਿਹਾ ਕਿ ਗੈਸ ਏਜ਼ੰਸੀਆਂ, ਪੈਟਰੋਲ ਪੰਪ ਅਤੇ ਸਬਜ਼ੀ ਮੰਡੀਆਂ ਵੀ ਬੰਦ ਰਹਿਣਗੀਆਂ ਅਤੇ ਦੁੱਧ ਦਾ ਕਾਰੋਵਾਰ ਵੀ ਬੰਦ ਰਹੇਗਾ। ਪੰਧੇਰ ਨੇ ਕਿਹਾ ਕਿ ਇਸ ਤਰੀਕੇ ਨਾਲ ਪੂਰਾ ਮੁਕੰਮਲ ਪੰਜਾਬ ਬੰਦ ਹੋਵੇਗਾ ਪਰ ਐਮਰਜਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਏਅਰਪੋਰਟ ਸੇਵਾ, ਵਿਆਹ ਸ਼ਾਦੀ ਜਾਂ ਨੌਕਰੀ ਪੇਸ਼ਾ ਇੰਟਰਵਿਊ ਵਰਗੀਆਂ ਐਮਰਜਸੀ ਸੇਵਾਵਾਂ ਜਾਰੀ ਰਹਿਣਗੀਆਂ। ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ 300 ਥਾਵਾਂ ‘ਤੇ ਪੰਜਾਬ ਬੰਦ ਕੀਤਾ ਜਾਵੇਗਾ।
ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਜਨਤਾ ਘਰੋਂ ਨਾ ਨਿਕਲੇ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ’ਤੇ ਰੇਲ ਰੋਕੀ ਜਾਵੇਗੀ ਅਤੇ 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਹੋਵੇਗੀ। ਉਨ੍ਹਾਂ ਨੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਲੰਗਰ ਲੈ ਜਾਣ ਕਿਉਂਕਿ ਲੋਕਾਂ ਨੂੰ ਪਰੇਸ਼ਾਨ ਨਾ ਹੋਵੇ।