ਹੈਦਰਾਬਾਦ ਡੈਸਕ: ਜਦੋਂ ਵੀ ਕੋਈ ਵੱਡੀ ਕਾਮਯਾਬੀ ਮਿਲਦੀ ਹੈ ਜਾਂ ਕਿਸੇ ਅੰਦੋਲਨ ਨੂੰ ਸ਼ੁਰੂ ਕੀਤਾ ਜਾਂਦਾ ਤਾਂ ਕੋਈ ਨਾ ਕੋਈ ਸਹਾਰਾ ਅਤੇ ਢਾਲ ਜ਼ਰੂਰ ਬਣਦਾ ਹੈ। ਜੇਕਰ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਹਰ ਕੋਈ ਇਹੀ ਸੋਚਦਾ ਕਿ ਇਸ ਮੋਰਚੇ ਦੀ ਢਾਲ ਕੌਣ ਹੈ? ਇਹ ਮੋਰਚਾ ਕਿੰਨਾ ਲੰਬਾ ਚੱਲੇਗਾ? ਇਸ ਮੋਰਚੇ ਦਾ ਕੀ ਨਤੀਜਾ ਨਿਕਲੇਗਾ? ਅਜਿਹੇ ਅਨੇਕਾਂ ਹੀ ਸਵਾਲ ਹਰ ਕਿਸੇ ਦੇ ਮਨ 'ਚ ਉੱਠਦੇ ਹਨ। ਉਧਰ ਦੂਜੇ ਪਾਸੇ ਲਗਾਤਾਰ ਕਿਸਾਨਾਂ ਦੇ ਮੋਰਚੇ ਨੂੰ ਸਮਰਥਨ ਮਿਲ ਰਿਹਾ ਹੈ।
ਚੜ੍ਹਦੀਕਲਾ 'ਚ ਮੋਰਚਾ
ਵਾਟਰ ਕੈਨਨ ਵਾਲੇ ਕਿਸਾਨ ਨੌਜਵਾਨ ਨਵਦੀਪ ਸਿੰਘ ਜਲਵੇੜਾ ਵੱਲੋਂ ਕਿਸਾਨ ਅਤੇ ਨੌਜਵਾਨਾਂ ਨੂੰ ਅਪੀਲ਼ ਕੀਤੀ ਗਈ ਕਿ ਸਾਡਾ ਮੋਰਚਾ ਚੜ੍ਹਦੀਕਲਾ 'ਚ ਹੈ। ਇਸ ਮੋਰਚੇ ਨੇ ਦਿੱਲੀ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੇ ਕਾਰਨ ਮੋਰਚੇ ਨੂੰ ਉਠਾਉਣ ਦੀਆਂ ਸਰਕਾਰ ਵੱਲੋਂ ਵੱਖ-ਵੱਖ ਚਾਲਾਂ ਚੱਲੀਆਂ ਜਾ ਰਹੀਆਂ ਹਨ। ਹੁਣ ਹਰ ਕੋਈ ਮੋਰਚੇ ਅਤੇ ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲ ਵੇਖ ਰਿਹਾ ਕਿ ਹੁਣ ਇਸ ਮੋਰਚੇ ਦਾ ਕੀ ਬਣੇਗਾ? ਨਵਦੀਪ ਨੇ ਨੌਜਵਾਨਾਂ ਨੂੰ ਆਖਿਆ ਕਿ ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਢਾਲ ਬਣੀਏ।
"ਪਹਿਲਾਂ ਵੀ ਝੁਕਾਈਆਂ ਸਰਕਾਰਾਂ"
ਵਾਟਰ ਕੈਨਨ ਵਾਲੇ ਨਵਦੀਪ ਨੇ ਆਖਿਆ ਕਿ "ਅਸੀਂ ਇਹ ਮੋਰਚਾ ਵੀ ਜਿੱਤਾਂਗੇ ਕਿਉਂਕਿ ਕਿਸਾਨਾਂ ਦੇ ਏਕੇ ਨੇ ਪਹਿਲਾਂ ਵੀ ਬਹੁਤ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਝੁਕਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 12000 ਤੋਂ 13000 ਪਿੰਡਾਂ ਵਿੱਚੋਂ ਨੌਜਵਾਨ ਟਰਾਲੀਆਂ ਲੈ ਕੇ ਆਉਣ ਅਤੇ ਹਰਿਆਣਾ ਉਨ੍ਹਾਂ ਦੇ ਨਾਲ ਹੈ। ਹੁਣ ਇਤਿਹਾਸ ਰਚਿਆ ਜਾ ਰਿਹਾ ਹੈ। ਅਸੀਂ ਹੀ ਪੰਜਾਬ, ਕਿਸਾਨ ਅਤੇ ਖੇਤੀ ਨੂੰ ਬਚਾਉਣਾ ਹੈ। ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਬਚਾਵਾਂਗੇ। ਅਸੀਂ ਡੱਲੇਵਾਲ ਨੂੰ ਇਸ ਜਹਾਨ ਤੋਂ ਨਹੀਂ ਜਾਣ ਦੇਣਾ, ਕਿਉਂਕਿ 40 ਸਾਲ ਲੱਗੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਥਾਂ 'ਤੇ ਪਹੁੰਚਣ ਲਈ। ਇਸ 40 ਸਾਲ 'ਚ ਉਨ੍ਹਾਂ ਨੇ ਕਿੰਨਾ ਕੁਝ ਪਿੰਡੇ 'ਤੇ ਹੰਢਾਇਆ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਰਦਾਸ਼ ਕੀਤਾ। ਇਸ ਲਈ ਜੇਕਰ ਹੁਣ ਪੂਰਾ ਪੰਜਾਬ ਇਕੱਠਾ ਹੋ ਗਿਆ ਅਤੇ ਟਰਾਲੀਆਂ ਭਰ ਕੇ ਖਨੌਰੀ ਮੋਰਚੇ 'ਤੇ ਪਹੁੰਚ ਗਏ ਤਾਂ ਸਰਕਾਰਾਂ ਦੀ ਕੀ ਮਜਾਲ ਕੀ ਉਹ ਝੁਕੇ ਨਾ"।
- ਜਦੋਂ ਪੁਲਿਸ ਖਨੌਰੀ ਬਾਰਡਰ 'ਤੇ ਕਰ ਸੀ ਹਮਲੇ ਦੀ ਤਿਆਰੀ ਤਾਂ ਡੱਲੇਵਾਲ ਨੇ ਕੀਤੀ ਅਪੀਲ, ਨੌਜਵਾਨਾਂ ਦੀ ਜਾਗੀ ਜਮੀਰ, ਖਨੌਰੀ ਬਾਰਡਰ ਤੇ ਪਹੁੰਚਿਆ ਨੌਜਵਾਨਾਂ ਦਾ ਇਕੱਠ
- ਰੂਸ ਤੋਂ ਪੰਜਾਬ ਘੁੰਮਣ ਆਏ ਪਰਿਵਾਰ ਨੂੰ ਨਹੀਂ ਸੀ ਪਤਾ, ਜਦੋਂ ਪਤਾ ਲੱਗਿਆ ਤਾਂ...
- ਲਾੜੇ ਨੇ ਵਿਆਹ 'ਤੇ ਪਹੁੰਚਣ ਤੋਂ ਪਹਿਲਾਂ ਹੀ ਰੁਕਵਾ ਦਿੱਤੀ ਜੰਝ, ਕਿਸਾਨਾਂ ਲਈ ਕਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ, ਤੁਸੀਂ ਵੀ ਸੁਣੋ
- ਇੰਨ੍ਹਾਂ ਸਾਰਿਆਂ ਨੇ ਤਾਂ ਸੰਗ ਲਾਤੀ, ਤੀਜੇ ਦਿਨ ਧਰਨਾ ਦੇਣ ਲੱਗ ਜਾਂਦੇ ਨੇ, ਗੁੱਸੇ 'ਚ ਭੜਕੇ ਵਿਅਕਤੀ ਦਾ ਵੀਡੀਓ ਵਾਇਰਲ