ਪੰਜਾਬ

punjab

ਵਿਸ਼ਵ ਨਸ਼ਾ ਛੁਡਾਊ ਦਿਹਾੜੇ ਮੌਕੇ ਬਠਿੰਡਾ ਪੁਲਿਸ ਦੀ ਪਹਿਲ ਕਦਮੀ, ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਕੱਠੇ ਕਰਕੇ ਦਲਦਲ ਚੋਂ ਕੱਢਣ ਲਈ ਕੀਤਾ ਯਤਨ - World Anti Drug Day

By ETV Bharat Punjabi Team

Published : Jun 26, 2024, 7:13 PM IST

World Anti-Drug Day: ਵਿਸ਼ਵ ਨਸ਼ਾ ਛੁਡਾਊ ਦਿਹਾੜੇ ਮੌਕੇ ਬਠਿੰਡਾ ਪੁਲਿਸ ਨੇ ਪਹਿਲ ਕਦਮੀ ਕਰਦਿਆਂ ਨਸ਼ੇ ਦੇ ਆਦੀ ਨੌਜਵਾਨਾਂ ਲਈ ਉਪਰਾਲਾ ਕੀਤਾ। ਉਨ੍ਹਾਂ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸੈਮੀਨਾਰ ਲਗਾਏ ਅਤੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਭੇਜਿਆ।

BATHINDA POLICE TOOK THE INITIATIVE
ਵਿਸ਼ਵ ਨਸ਼ਾ ਛੁਡਾਊ ਦਿਹਾੜੇ ਮੌਕੇ ਬਠਿੰਡਾ ਪੁਲਿਸ ਦੀ ਪਹਿਲ ਕਦਮੀ (ETV BHARAT (ਬਠਿੰਡਾ ਰਿਪੋਟਰ))

ਨਰਿੰਦਰ ਸਿੰਘ,ਐੱਸਪੀ (ETV BHARAT (ਬਠਿੰਡਾ ਰਿਪੋਟਰ))

ਬਠਿੰਡਾ:ਜ਼ਿਲ੍ਹਾ ਬਠਿੰਡਾ ਵਿਖੇ ਪੁਲਿਸ ਵੱਲੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾਵੇ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਲਾਈਨ ਵਿੱਚ ਵੱਖ ਵੱਖ ਪਿੰਡਾਂ ਤੋਂ ਨੌਜਵਾਨਾਂ ਨੂੰ ਇਕੱਠੇ ਕੀਤਾ ਗਿਆ ਜੋ ਨਸ਼ੇ ਦੇ ਆਦੀ ਸਨ। ਪੁਲਿਸ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਉ ਕੇਂਦਰ ਰਾਹੀ ਨਸ਼ਾ ਛਡਾਉਣ ਦਾ ਉਪਰਾਲਾ ਕੀਤਾ। ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਹੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਉ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ।



ਨਸ਼ੇ ਦੇ ਆਦੀ ਨੌਜਵਾਨਾਂ ਦੀ ਮਦਦ: ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਜੋ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੀ ਹੈ ਉਸ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾਵੇ ਉਸ ਸਬੰਧੀ ਵੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਆਦੀ ਨੌਜਵਾਨਾਂ ਭਰਤੀ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਸ਼ਾ ਛੁਡਾਉਣ ਲਈ ਨੌਜਵਾਨਾਂ ਦੀ ਹਰ ਇੱਕ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ। ਇਹਨਾਂ ਨੌਜਵਾਨਾਂ ਵੱਲੋਂ ਪੁਲਿਸ ਦੀ ਮਦਦ ਵੀ ਕੀਤੀ ਜਾ ਰਹੀ ਹੈ ਕਿਉਂਕਿ ਜੋ ਵੀ ਪਿੰਡਾਂ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ, ਇਹਨਾਂ ਲੋਕਾਂ ਨੂੰ ਉਹਨਾਂ ਬਾਰੇ ਵੀ ਪਤਾ ਹੈ।



ਨਸ਼ਾ ਤਸਕਰਾਂ ਨੂੰ ਚਿਤਾਵਨੀ:ਇਸ ਤੋਂ ਇਲਾਵਾਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਜ਼ਹਿਰ ਉੱਤੇ ਲਾਕੇ ਜੋ ਵੀ ਤਸਕਰ ਕੋਝੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਅਫਸ ਨੇ ਆਮ ਲੋਕਾਂ ਨੂੰ ਵੀ ਨਸ਼ੇ ਦੇ ਤਸਕਰਾਂ ਦੀ ਖ਼ਬਰ ਦੇਣ ਸਬੰਧੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਇਕੱਲੀ ਪੁਲਿਸ ਨਸ਼ੇ ਉੱਤੇ ਠੱਲ ਨਹੀਂ ਪਾ ਸਕਦੀ ਇਸ ਲਈ ਲੋਕਾਂ ਦੇ ਵੀ ਭਰਪੂਰ ਯੋਗਦਾਨ ਦੀ ਲੋੜ ਹੈ।

ABOUT THE AUTHOR

...view details