ਸੰਗਰੂਰ :ਭਾਰਤ ‘ਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਦ ਦਾ ਤਿਉਹਾਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਦਿਨ ਦੁਨੀਆ ਭਰ ਦੇ ਮੁਸਲਮਾਨ ਨਮਾਜ਼ ਅਦਾ ਕਰਦੇ ਹਨ। ਇਸ ਦੇ ਨਾਲ ਹੀ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ-ਦੂਜੇ ਦੇ ਘਰ ਜਾ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਇੱਕ-ਦੂਜੇ ਨੂੰ ਜੱਫੀ ਪਾ ਕੇ ਈਦ ਦੀਆਂ ਮੁਬਾਰਕਾਂ ਦੇਂਦੇ ਹਨ। ਈਦ ਦਾ ਤਿਉਹਾਰ ਖੁਸ਼ੀਆਂ ਅਤੇ ਭਾਈਚਾਰੇ ਦਾ ਤਿਉਹਾਰ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ਤੋਂ ਬਾਅਦ, ਸ਼ਵਾਲ ਮਹੀਨੇ ਦੇ ਪਹਿਲੇ ਦਿਨ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਈਦ ਮੌਕੇ ਇਕੱਠੇ ਹੋਏ ਹਜ਼ਾਰਾਂ ਮੁਸਲਿਮ,ਸੰਗਰੂਰ ਦੀ ਈਦਗਾਹ ਵਿੱਚ ਮਨਾਇਆ ਤਿਉਹਾਰ - occasion of Eid - OCCASION OF EID
Eid In Sangrur: ਪੂਰੇ ਦੇਸ਼ ਦੇ ਵਿੱਚ ਈਦ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮੁਸਲਿਮ ਭਾਈਚਾਰਾ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਤੋਂ ਬਾਅਦ ਈਦ ਵਾਲੇ ਦਿਨ ਮਸਜਿਦ ਜਾ ਕੇ ਨਮਾਜ ਪੜਦੇ ਹਨ ਅਤੇ ਸਾਰੇ ਰਿਸ਼ਤੇਦਾਰ ਭਾਈਚਾਰੇ ਨੂੰ ਮਿਲ ਕੇ ਈਦ ਦੀਆਂ ਮੁਬਾਰਕਬਾਦ ਦਿੰਦੇ ਹਨ।
Published : Apr 11, 2024, 2:21 PM IST
ਸ਼ਾਂਤੀ ਅਤੇ ਅਮਨ ਦੀ ਦੁਆ ਹੁੰਦੀ ਕਬੂਲ : ਇਸ ਤਰ੍ਹਾਂ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਈਦ ਮਨਾਈ ਗਈ। ਸੰਗਰੂਰ ਵਿੱਚ ਵੀ ਹਜ਼ਾਰਾਂ ਮੁਸਲਿਮ ਭਰਾਵਾਂ ਨੇ ਈਦਗਾਹ 'ਚ ਨਮਾਜ਼ ਅਦਾ ਕੀਤੀ। ਇਸ ਮੌਕੇ ਦੀਆਂ ਖੂਬਸੂਰਤ ਤਸਵੀਰਾਂ ਵੀ ਸ੍ਹਾਮਣੇ ਆਈਆਂ ਹਨ। ਇਹਨਾਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਾਰਾ ਮੁਸਲਿਮ ਭਾਈਚਾਰਾ ਮਸਜਿਦ ਦੇ ਵਿੱਚ ਆ ਕੇ ਨਮਾਜ਼ ਪੜਦਾ ਹੈ ਅਤੇ ਸਰਬੱਤ ਦਾ ਭਲਾ ਮੰਗਦੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਮੁਸਲਿਮ ਭਾਈਚਾਰੇ ਨੇ ਦੱਸਿਆ ਕਿ ਇਸ ਦਿਨ ਸਾਡੇ ਘਰਾਂ ਦੇ ਵਿੱਚ ਦੂਰੋਂ ਦਰਾਰੋ ਰਿਸ਼ਤੇਦਾਰ ਬੁਲਾਏ ਜਾਂਦੇ ਹਨ ਅਤੇ ਮੂੰਹ ਮਿੱਠਾ ਕਰਵਾ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਇਹ ਦਿਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਸਾਰੇ ਪਰਿਵਾਰ ਨੂੰ ਪੂਰੀ ਖੁਸ਼ੀ ਦੇ ਰੰਗਾਂ ਦੇ ਰੰਗ ਵਿੱਚ ਰੰਗਿਆ ਤੁਸੀਂ ਵੇਖ ਸਕਦੇ ਹੋ ਇਸ ਦਿਨ ਸਾਡੇ ਘਰਾਂ ਦੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ।
ਮਸਜਿਦ 'ਚ ਨਮਾਜ਼ ਅਦਾ ਕੀਤੀ ਜਾਂਦੀ ਨਮਾਜ਼ :ਖਾਸ ਤੌਰ 'ਤੇ ਇਸ ਦਿਨ ਖੀਰ ਬਣਾਈ ਜਾਂਦੀ ਹੈ ਇਸ ਦਿਨ ਸਵੇਰੇ ਉੱਠਣ ਸਾਰ ਪਹਿਲਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮਸਜਿਦ ਦੇ ਵਿੱਚ ਜਾਇਆ ਜਾਂਦਾ ਹੈ ਉੱਥੇ ਨਮਾਜ਼ ਪੜੀ ਜਾਂਦੀ ਹੈ। ਉਸ ਤੋਂ ਬਾਅਦ ਘਰੇ ਆ ਕੇ ਰਿਸ਼ਤੇਦਾਰ ਅਤੇ ਦੋਸਤਾਂ ਦੇ ਨਾਲ ਇੱਕ ਜਸ਼ਨ ਦਾ ਮਾਹੌਲ ਘਰ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਦਿਨ ਪੂਰੀ ਦੁਨੀਆ ਵਿੱਚ ਰਮਜ਼ਾਨ ਮਹੀਨੇ ਦੇ ਅੰਤ ਅਤੇ ਈਦ ਦਾ ਚੰਦ ਦੇਖ ਕੇ ਮਨਾਇਆ ਜਾਂਦਾ ਹੈ।ਅੱਜ ਇੱਥੇ ਈਦ ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ। ਸੰਗਰੂਰ ਦੀ ਈਦਗਾਹ 'ਚ ਨਮਾਜ਼ ਅਦਾ ਕੀਤੀ ਗਈ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਰਾਵਾਂ ਨੇ ਹਿੱਸਾ ਲਿਆ ਅਤੇ ਦੇਸ਼ 'ਚ ਸ਼ਾਂਤੀ ਅਤੇ ਭਾਈਚਾਰੇ ਦੀ ਦੁਆ ਕੀਤੀ।