ਲੁਧਿਆਣਾ : ਬੁੱਢੇ ਨਾਲੇ ਦਾ ਮੁੱਦਾ ਅੱਜ ਇੱਕ ਵਾਰ ਫਿਰ ਤੋਂ ਚੁੱਕਿਆ ਗਿਆ ਹੈ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਜਿੰਨਾ ਨੇ ਲੁਧਿਆਣਾ ਦੇ ਵਿੱਚ ਟੀਮ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮਿਲ ਕੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ 15 ਸਤੰਬਰ ਨੂੰ ਜੇਕਰ ਬੁੱਢੇ ਨਾਲੇ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਬੁੱਢਾ ਨਾਲ ਬੰਦ ਕਰ ਦੇਣਗੇ। ਲੱਖਾ ਸਿਧਾਣਾ ਨੇ ਇਹ ਕੇ ਅਸੀਂ 16 ਜੂਨ ਨੂੰ ਐਲਾਨ ਕੀਤਾ ਸੀ ਪਰ ਪ੍ਰਸਾਸ਼ਨ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਫੈਸਲਾ ਕਰ ਲਿਆ ਹੈ, ਪੰਜਾਬ ਦੇ ਲੋਕਾਂ ਨੂੰ ਮਰਨ ਨਹੀਂ ਦਿੱਤਾ ਜਾਵੇਗਾ। ਕਾਲੇ ਪਾਣੀ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਨਾਲ ਹੀ ਉਨ੍ਹਾ ਕਿਹਾ ਕੇ ਸਤਲੁਜ ਵਿੱਚ ਜਾ ਕੇ ਇਹ ਪਾਣੀ ਸਿੱਧਾ ਮਿਲਦਾ ਹੈ ਅਤੇ ਇਸ ਨਾਲ ਲੋਕ ਮਰ ਰਹੇ ਹਨ ਅਤੇ ਇੱਕ ਸਾਲ ਦੇ ਬੱਚੇ ਨੂੰ ਕੈਂਸਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮ ਐਲ ਏ ਅਤੇ ਪ੍ਰਸਾਸ਼ਨ ਸਿਰਫ ਖ਼ਾਨਾਪੂਰਤੀ ਕਰ ਰਹੇ ਨੇ।
ਐਨਜੀਟੀ ਦੀ ਟੀਮ ਸੈਂਪਲ ਲੈਣ ਆਈ :ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਬਹੁਤ ਸਮਾਂ ਦੇ ਦਿੱਤਾ ਇਸ ਦਾ ਹੱਲ ਨਹੀਂ ਨਿਕਲਿਆ, ਉਨ੍ਹਾਂ ਕਿਹਾ ਕਿ ਜ਼ਹਿਰੀਲੇ ਪਾਣੀ ਦੇ ਲਈ ਫੈਕਟਰੀਆਂ ਖਾਸ ਕਰਕੇ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦਾ ਪਾਣੀ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਜੋ ਐਨਜੀਟੀ ਦੀ ਟੀਮ ਅੱਜ ਸੈਂਪਲ ਲੈਣ ਆਈ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਫੈਕਟਰੀਆਂ ਵਾਲਿਆਂ ਦੇ ਨਾਲ ਮਿਲ ਕੇ ਉਹ ਸੈਂਪਲ ਲੈ ਰਹੇ ਹੋਣ ਉਹਨਾਂ ਕਿਹਾ ਕਿ ਅਸੀਂ ਇਸ ਨੂੰ ਸਿਰੇ ਤੋਂ ਨਕਾਰਦੇ ਹਨ ਅਤੇ ਲੋਕਾਂ ਦੀ ਮਦਦ ਦੇ ਲਈ ਅਸੀਂ ਅੱਗੇ ਆਏ ਹਨ। ਉਹਨੇ ਕਿਹਾ ਕਿ ਬੁੱਢਾ ਨਾਲਾ ਕਿਸੇ ਵੇਲੇ ਸਾਫ ਸੁਥਰਾ ਹੁੰਦਾ ਸੀ ਲੋਕ ਪਾਣੀ ਪੀਂਦੇ ਸਨ ਇੱਥੇ ਮੱਝਾਂ ਨਹਾਉਂਦੇ ਪਰ ਹੁਣ ਹਾਲਾਤ ਵੱਧ ਤੋਂ ਬਤਰ ਹੋ ਗਏ ਹਨ, ਉਹਨਾਂ ਕਿਹਾ ਕਿ ਬੰਨ ਲਾਉਣ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਵੜੇਗਾ ਸਗੋਂ ਜਿਹੜੀਆਂ ਫੈਕਟਰੀਆਂ ਨੇ ਪਾਈਪਾਂ ਪਈਆਂ ਹੋਈਆਂ ਹਨ ਉਹਨਾਂ ਦਾ ਨੁਕਸਾਨ ਜਰੂਰ ਹੋਵੇਗਾ।
- ਮੱਛੀ ਪਾਲਣ ਦਾ ਪੰਜਾਬ 'ਚ ਵਧਿਆ ਕ੍ਰੇਜ਼, ਕਿਸਾਨਾਂ ਲਈ ਬਣਿਆ ਵਰਦਾਨ, ਇੱਕ ਲੱਖ 90 ਹਜ਼ਾਰ ਟਨ ਮੱਛੀ ਪੈਦਾ ਕਰ ਰਿਹਾ ਪੰਜਾਬ, ਜਾਣੋ ਕਿੱਥੋਂ ਮਿਲੇਗੀ ਸਿਖਲਾਈ..
- ਵਰਲਡ ਚੈਂਪੀਅਨ ਨੂੰ ਮਿਲੇ ਸੀਐਮ ਮਾਨ, ਜਾਣੋ ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਬੋਲੇ ਡਬਲ ਓਲੰਪਿਕ ਮੈਡਲਿਸਟ ਮਨੂ ਭਾਕਰ - Manu Bhaker Meets CM Mann
- ਤਰਨ ਤਾਰਨ 'ਚ ਸਰਪੰਚ ਨਾਲ ਬਹਿਸਿਆ ਚੌਂਕੀ ਇੰਚਾਰਜ, ਵਰਤੀ ਭੱਦੀ ਸ਼ਬਦਾਵਲੀ,ਪੰਚਾਇਤ ਨੇ ਕਾਰਵਾਈ ਦੀ ਕੀਤੀ ਮੰਗ - Punjab Police clash with sarpanch