ਪੰਜਾਬ

punjab

ETV Bharat / state

ਧੀ ਦੇ ਵਿਆਹ ਲਈ ਮਦਦ ਦੀ ਲਗਾਈ ਸੀ ਗੁਹਾਰ, ਜਿਸ ਤੋਂ ਬਾਅਦ ਵਿਆਹ 'ਚ ਲੱਗੀਆਂ ਅਜਿਹੀਆਂ ਰੌਣਕਾਂ, ਕੀ ਗੁਆਂਢੀ ਦੇਖ ਕੇ ਰਹਿਗੇ ਹੱਕੇ-ਬੱਕੇ.... - NRI HELP POOR FAMILY GIRL MARRIAGE - NRI HELP POOR FAMILY GIRL MARRIAGE

ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਇਹ ਗੱਲ ਸੱਚ ਸਾਬਿਤ ਹੋਈ ਹੈ, ਇਸ ਪਰਿਵਾਰ ਨਾਲ ਜਿੱਥੇ ਪਰਿਵਾਰ ਨੂੰ ਦਿਨ ਰਾਤ ਆਪਣੀ ਧੀ ਦੇ ਵਿਆਹ ਦੀ ਚਿੰਤਾ ਸੀ ਪਰ ਉਨ੍ਹਾਂ ਕਦੇ ਸੋਚਿਆ ਹੀ ਨਹੀਂ ਕਿ ਅਜਿਹਾ ਵੀ ਕੁੱਝ ਹੋਵੇਗਾ। ਆਖਿਰ ਇਸ ਪਰਿਵਾਰ ਨਾਲ ਕੀ ਹੋਇਆ ਪੜ੍ਹੋ ਪੂਰੀ ਖ਼ਬਰ...

NIR HELP POOR FAMILY GIRL MARRIAGE AMRITSAR
ਵਿਆਹ 'ਚ ਲੱਗੀਆਂ ਅਜਿਹੀਆਂ ਰੌਣਕਾਂ, ਕੀ ਗੁਆਂਢੀ ਦੇਖ ਕੇ ਰਹਿਗੇ ਹੱਕੇ-ਬੱਕੇ.... (NIR HELP POOR FAMILY)

By ETV Bharat Punjabi Team

Published : Jun 17, 2024, 7:38 PM IST

ਵਿਆਹ 'ਚ ਲੱਗੀਆਂ ਅਜਿਹੀਆਂ ਰੌਣਕਾਂ, ਕੀ ਗੁਆਂਢੀ ਦੇਖ ਕੇ ਰਹਿਗੇ ਹੱਕੇ-ਬੱਕੇ.... (NIR HELP POOR FAMILY)

ਅੰਮ੍ਰਿਤਸਰ:-ਸੋਸ਼ਲ ਮੀਡੀਆ ਦੀ ਤੁਸੀਂ ਜਿਵੇਂ ਮਰਜ਼ੀ ਵਰਤੋਂ ਕਰ ਲਵੋ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਕਦੇ ਸੋਸ਼ਲ ਮੀਡੀਆ ਰਾਤੋ-ਰਾਤ ਅਮੀਰ ਬਣਾ ਦਿੰਦਾ, ਕਦੇ ਵੱਡੀ ਤੋਂ ਵੱਡੀ ਚਿੰਤਾ ਦੂਰ ਕਰ ਦਿੰਦਾ ਹੈ। ਅਜਿਹਾ ਹੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ 'ਚ ਹੋਇਆ ਹੈ। ਜਿੱਥੇ ਇੱਕ ਗਰੀਬ ਪਰਿਵਾਰ ਆਪਣੀ ਧੀ ਦੇ ਵਿਆਹ ਲਈ ਬਹੁਤ ਪਰੇਸ਼ਾਨ ਸੀ। ਇਸ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਣਾਈ ਗਈ ਅਤੇ ਐੱਨ.ਆਰ.ਆਈ. ਭਰਾਵਾਂ ਅਤੇ ਸਮਾਜ ਸੇਵਕਾਂ ਵੱਲੋਂ ਜੋਤੀ ਦੇ ਵਿਆਹ ਦਾ ਅਜਿਹਾ ਇੰਤਜ਼ਾਮ ਕੀਤਾ ਗਿਆ ਕਿ ਗੁਆਂਢੀ ਕੋਠੇ 'ਤੇ ਚੜ੍ਹ ਵਿਆਹ ਦੀਆਂ ਤਿਆਰੀਆਂ ਦੇਖ ਕੇ ਹੈਰਾਨ ਰਹਿ ਗਏ।

ਕਿਵੇਂ ਹੋਈ ਵਿਆਹ ਦੀ ਤਿਆਰੀ:ਮਾਪਿਆਂ ਦੀ ਇੱਕ ਅਪੀਲ 'ਤੇ ਵੱਡੇ ਦਿਲਾਂ ਵਾਲੇ ਪੰਜਾਬੀਆਂ ਨੇ ਇੱਕ ਇੱਕ ਕਰਕੇ ਇੰਨ੍ਹਾਂ ਜਿਆਦਾ ਸਮਾਨ ਜੋਤੀ ਦੇ ਵਿਆਹ ਲਈ ਜੋੜ ਲਿਆ ਕੇ ਇੱਕ ਨਹੀਂ ਬਲਕਿ ਦੋ ਗੱਡੀਆਂ 'ਚ ਜੋਤੀ ਦੇ ਵਿਆਹ ਦਾ ਦਾਜ ਸੁਹਰੇ ਘਰ ਪਹੁੰਚ ਦਿੱਤਾ। ਜਿਸ ਨੂੰ ਦੇਖ ਕੇ ਜੋਤੀ ਅਤੇ ਉਸ ਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਲਾੜੀ ਦੇ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਕਦਰ ਧੂਮ ਧਾਮ ਨਾਲ ਉਨ੍ਹਾਂ ਦੀ ਧੀ ਨੂੰ ਉਹ ਆਪਣੀ ਚੌਖਟ ਤੋਂ ਵਿਦਾ ਕਰ ਸਕਣਗੇ। ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਐਨਆਈ.ਆਰ ਭਰਾਵਾਂ ਵੱਲੋਂ ਕਿਸੇ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੋਏ। ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ ਜਦੋਂ ਐਨਆਈਆਰ ਭਾਰਵਾਂ ਵੱਲੋਂ ਗਰੀਬਾਂ ਦੀ ਵਿਆਹ ਫ਼ੜਦੇ ਹੋਏ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ।

ABOUT THE AUTHOR

...view details