ਤਰਨ ਤਾਰਨ:ਜ਼ਿਲ੍ਹਾ ਦੇ ਅਧੀਨ ਆਉਂਦੇ ਸਿੰਘਪੁਰਾ ਦੀ ਬੀਐਸਐਫ ਛਾਉਣੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਨਵ ਵਿਆਹੇ ਜੋੜੀ ਦੀ ਮੌਕੇ ਉੱਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਾਲਾਂਕਿ, ਇਸ ਵਿੱਚ ਇੱਕ ਸਿੰਘਪੁਰਾ ਦੇ ਹੀ ਰਹਿਣ ਵਾਲੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਸਿੰਘ ਅਤੇ ਕਾਜਲ ਵਜੋਂ ਹੋਈ ਹੈ, ਜੋ ਕਿ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੱਧਰੀ ਕਲਾਂ ਦੇ ਦੱਸੇ ਜਾ ਰਹੇ ਹਨ।
ਤਰਨਤਾਰਨ 'ਚ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ - ਨਿੱਜੀ ਹਸਪਤਾਲ
Road Accident At Tarn Taran: ਬੀਐਸਐਫ ਦੀ ਸਿੰਘਪੁਰਾ ਛਾਉਣੀ ਨਜਦੀਕ ਭਿਆਨਕ ਸੜਕ ਹਾਦਸਾ ਹੋਇਆ। ਮੋਟਰਸਾਈਕਲ ਸਵਾਰ ਨਵ ਵਿਆਹੇ ਜੋੜੇ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੈ।
Published : Jan 31, 2024, 5:21 PM IST
4 ਮਹੀਨੇ ਪਹਿਲਾਂ ਹੋਇਆ ਸੀ ਵਿਆਹ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਹੋਏ ਹਨ ਅਤੇ ਅੱਜ ਭਿੱਖੀਵਿੰਡ ਵਿਖੇ ਦਵਾਈ ਲੈਣ ਆਏ ਸੀ। ਜਦੋਂ ਦਵਾਈ ਲੈ ਕੇ ਵਾਪਸ ਜਾ ਰਹੇ ਸੀ, ਤਾਂ ਸਿੰਘਪੁਰਾ ਦੀ ਬੀਐਸਐਫ ਦੀ ਛਾਉਣੀ ਨੇੜੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋਈ ਅਤੇ ਦਰਦਨਾਕ ਐਕਸੀਡੈਂਟ ਹੋ ਗਿਆ। ਉਨ੍ਹਾਂ ਦੇ ਲੜਕੇ ਅਰਸ਼ਦੀਪ ਸਿੰਘ ਅਤੇ ਨੂੰਹ ਕਾਜਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਸ ਸੜਕ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਜੋ ਆਪਣੇ ਮੋਟਰਸਾਈਕਲ ਉੱਤੇ ਸਵਾਰ ਸੀ, ਉਹ ਜਖਮੀ ਹੋ ਗਿਆ।
ਇੱਕ ਹੋਰ ਗੰਭੀਰ ਜਖਮੀ: ਗੰਭੀਰ ਰੂਪ ਨਾਲ ਜਖ਼ਮੀ ਨਾਮ ਜਸਪਾਲ ਸਿੰਘ ਵਾਸੀ ਸਿੰਘਪੁਰਾ ਨੂੰ ਭਿਖੀ ਪਿੰਡ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ ਉੱਤੇ ਚੌਂਕੀ ਸੁਰ ਸਿੰਘ ਦੀ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।