ਪੰਜਾਬ

punjab

ETV Bharat / state

ਏਲਾਂਟੇ ਮਾਲ 'ਚ ਖਿਡੌਣਾ ਟਰੇਨ ਹਾਦਸੇ ਨੂੰ ਲੈ ਕੇ ਨਵਾਂ ਅਪਡੇਟ, ਖਿਡੌਣਾ ਟਰੇਨ ਦੇ ਦੋ ਪਾਰਟਨਰ ਗ੍ਰਿਫਤਾਰ - Major Accident In Elante Mall - MAJOR ACCIDENT IN ELANTE MALL

Elante Mall Toy Train Accident Update: ਬੀਤੇ ਦਿਨੀ ਚੰਡੀਗੜ੍ਹ ਦੇ ਏਲਾਂਟੇ ਮਾਲ 'ਚ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਟੌਏ ਟਰੇਨ ਪਲਟਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਸੀ। ਇਸ ਦੌਰਾਨ ਟੌਏ ਟਰੇਨ ਦੇ ਦੋ ਪਾਰਟਰਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਪੜ੍ਹੋ ਪੂਰੀ ਖ਼ਬਰ...

Major Accident In Elante Mall
ਏਲਾਂਟੇ ਮਾਲ 'ਚ ਵੱਡਾ ਹਾਦਸਾ (Etv Bharat Chandigarh)

By ETV Bharat Punjabi Team

Published : Jun 26, 2024, 3:41 PM IST

ਚੰਡੀਗੜ੍ਹ:ਬੀਤੇ ਦਿਨੀ ਚੰਡੀਗੜ੍ਹ ਦੇ ਏਲਾਂਟੇ ਮਾਲ 'ਚ ਵੱਡਾ ਹਾਦਸਾ ਵਾਪਰਿਆ ਸੀ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਚੰਡੀਗੜ੍ਹ ਵਿੱਚ ਆਪਣੇ ਪਰਿਵਾਰ ਨਾਲ ਘੁੰਮਣ ਆਇਆ ਸੀ। ਬੱਚਾ ਖਿਡੌਣਾ ਟਰੇਨ 'ਚ ਬੈਠਾ ਸੀ ਕਿ ਟਰੇਨ ਪਲਟਣ ਨਾਲ ਬੱਚੇ ਦਾ ਸਿਰ ਫਰਸ਼ 'ਤੇ ਜਾ ਵੱਜਿਆ, ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲਤ 'ਚ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ। ਪਰ, ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਾਂਸ਼ਹਿਰ ਦੇ ਸ਼ਾਹਬਾਜ਼ ਵਜੋਂ ਹੋਈ ਹੈ, ਜਿਸ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ। ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟਰੇਨ ਜ਼ਬਤ ਕਰ ਲਈ ਹੈ।

ਮੁਲਜ਼ਮਾਂ ਖਿਲਾਫ ਮਾਮਲਾ ਦਰਜ:ਸ਼ਿਕਾਇਤ ਦੇ ਆਧਾਰ 'ਤੇ ਖਿਡੌਣਾ ਟਰੇਨ ਦੇ ਸੰਚਾਲਕ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਦੱਸਿਆ ਗਿਆ ਸੀ ਕਿ ਪੁਲਿਸ ਨੇ ਏਲਾਂਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਜਿਸ 'ਚ ਬੱਚਾ ਖਿਡੌਣਾ ਟਰੇਨ 'ਚੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਖਿਡੌਣਾ ਟਰੇਨ ਵਿੱਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਪਿਤਾ ਦਾ ਇਲਜ਼ਾਮ ਹੈ ਕਿ ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।

ਧਾਰਾ 304 ਏ ਤਹਿਤ ਮਾਮਲਾ ਦਰਜ:ਇਸ ਤੋਂ ਇਲਾਵਾ ਖਿਡੌਣਾ ਟਰੇਨ ਦੇ ਦੋ ਸਾਥੀ ਸੁਨੀਲ ਚੰਡੀਗੜ੍ਹ ਅਤੇ ਪੁਨੀਤ ਗੁਰੂਗ੍ਰਾਮ ਦੋਵਾਂ ਖਿਲਾਫ ਵੀ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੋਵਾਂ ਖਿਲਾਫ ਧਾਰਾ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਟਰੇਨ ਆਪਰੇਟਰ ਸੌਰਭ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮਾਮਲੇ ਦੀ ਜਾਂਚ ਏ.ਡੀ.ਸੀ. ਨੇ ਕੀਤੀ ਗਈ ਹੈ।

ABOUT THE AUTHOR

...view details