ਅੰਮ੍ਰਿਤਸਰ:ਇੱਕ ਪਾਸੇ ਜਿਥੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ 'ਚ ਧਾਰਮਿਕ ਸਮਾਗਮ ਕਰਵਾਏ ਗਏ ਤਾਂ ਉਥੇ ਹੀ ਅੰਮ੍ਰਿਤਸਰ 'ਚ ਵੀ ਨਗਰ ਕੀਰਤਨ ਕੱਢਿਆ ਗਿਆ ਹੈ। ਦੱਸ ਦਈਏ ਕਿ ਚਾਰ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧੰਨ-ਧੰਨ ਗੁਰੂ ਅਮਰਦਾਸ ਲੋਹ ਲੰਗਰ ਸੁਸਾਇਟੀ ਵੈਰੋਵਾਲ ਰੋਡ, ਜੰਡਿਆਲਾ ਗੁਰੂ ਵਿਖੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ।
ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ - NAGAR KIRTAN IN AMRITSAR
ਜੰਡਿਆਲਾ ਗੁਰੂ 'ਚ ਸੰਗਤਾਂ ਵਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਪੜ੍ਹੋ ਖ਼ਬਰ...
![ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਮੀਂਹ 'ਚ ਵੀ ਨਗਰ ਕੀਰਤਨ ਲਈ ਸੰਗਤਾਂ ਦਾ ਉਤਸ਼ਾਹ](https://etvbharatimages.akamaized.net/etvbharat/prod-images/28-12-2024/1200-675-23210627-704-23210627-1735386429577.jpg)
Published : Dec 28, 2024, 5:43 PM IST
ਇਹ ਨਗਰ ਕੀਰਤਨ ਜੰਡਿਆਲਾ ਗੁਰੂ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ, ਬਾਜ਼ਾਰਾਂ ਅਤੇ ਕਲੋਨੀਆਂ ਤੋਂ ਹੁੰਦਾ ਹੋਇਆ ਵਾਪਿਸ ਵੈਰੋਵਾਲ ਰੋਡ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੌਰਾਨ ਬਰਸਾਤ ਵਿੱਚ ਵੀ ਗੁਰੂ ਦੀਆਂ ਲਾਡਲੀਆਂ ਫੌਜਾਂ ਗੱਤਕਾ ਦੇ ਸਿੰਘਾਂ ਵੱਲੋ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਦੋਰਾਨ ਕੀਰਤਨੀ ਜਥਿਆਂ ਵੱਲੋ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਜਗ੍ਹਾ-ਜਗ੍ਹਾ 'ਤੇ ਵੱਖ-ਵੱਖ ਤਰਾਂ ਦੇ ਪਕਵਾਨਾਂ ਦੇ ਲੰਗਰ ਸੰਗਤ ਨੂੰ ਅਟੁੱਟ ਵਰਤਾਏ ਗਏ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਖਿਲਾਫ਼ ਲੜਦਿਆਂ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਕੁਰਬਾਨੀ ਕਿਤੇ ਵੀ ਹੋਰ ਦੁਨੀਆ 'ਚ ਨਹੀਂ ਮਿਲਦੀ ਹੋਵੇਗੀ, ਜਿਥੇ ਪਿਤਾ ਨੇ ਆਪਣੇ ਹੀ ਪੁੱਤ ਜੰਗ ਲਈ ਭੇਜੇ ਹੋਣ ਤੇ ਨਾਲ ਹੀ ਛੋਟੀਆਂ ਜਿੰਦਾ ਜਿੰਨ੍ਹਾਂ ਨੂੰ ਨੀਹਾਂ 'ਚ ਚਿਣਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਯਾਦ ਕਰਦਿਆਂ ਇਹ ਨਗਰ ਕੀਰਤਨ ਕੱਢਿਆ ਗਿਆ, ਜਿਸ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ ਹੈ।
- ਪੰਜਾਬ 'ਚ ਚੋਣਾਂ ਪੱਖੋਂ ਕਿਵੇਂ ਰਿਹਾ ਸਾਲ 2024, ਕਿਸ ਦੇ ਸਿਰ ਸੱਜਿਆ ਤਾਜ਼ ਤਾਂ ਕਿਸ ਦੇ ਭਾਂਡੇ ਹੋਏ ਖਾਲੀ, ਦੇਖੋ ਖਾਸ ਰਿਪੋਰਟ
- ਬੁੱਧਵਾਰ ਨੂੰ ਹੋਵੇਗਾ ਨਵੇਂ ਸਾਲ 2025 ਦਾ ਪਹਿਲਾ ਦਿਨ, ਜਾਣੋ ਕਿਵੇਂ ਦਾ ਰਹੇਗਾ ਸਾਲ ਦਾ ਪਹਿਲਾ ਦਿਨ ਅਤੇ 2025 ’ਚ ਕਿਸ ਤਰ੍ਹਾਂ ਦੇ ਹਨ ਸ਼ੁਭ ਮਹੂਰਤ
- ਸੜਕ 'ਤੇ ਚੱਲਦੀ ਸਕੂਟਰੀ 'ਤੇ ਕੁੜੀ ਨੇ ਕੀਤਾ ਖਤਰਨਾਕ ਸਟੰਟ, ਲੋਕਾਂ ਨੇ ਕਿਹਾ- ਇਸ ਕੁੜੀ ਦੇ ਅੰਦਰ ਜ਼ਰੂਰ ਕੋਈ ਭੂਤ ਹੈ...