ਪੰਜਾਬ

punjab

ETV Bharat / state

ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ; ਜੋ ਚਲਾਉਂਦੀ ਹੈ 16 ਲੱਖ ਦਾ ਡ੍ਰੋਨ, ਦੇਖੋ ਤਾਂ ਜ਼ਰਾ ਹੋਰ ਕੀ ਹੈ ਉਨ੍ਹਾਂ ਦੀ ਖਾਸੀਅਤ - Ludhiana drone owner Mandeep Kaur - LUDHIANA DRONE OWNER MANDEEP KAUR

Ludhiana drone owner Mandeep Kaur: ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਪੰਜ ਮਹਿਲਾਵਾਂ ਨੂੰ ਡਰੋਨ ਦੀ ਸਿਖਲਾਈ ਦੇ ਕੇ ਮਹਿਲਾ ਸਸ਼ਕਤੀਕਰਨ ਦਾ ਨਵਾਂ ਰਾਹ ਵਿਖਾਇਆ ਹੈ। ਗੁਰੂਗ੍ਰਾਮ ਵੇਲੇ ਮਾਨੇਸਰ ਦੇ ਵਿੱਚ ਇਹਨਾਂ ਮਹਿਲਾਵਾਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਗਈ ਹੈ। ਜਿਨਾਂ ਵਿੱਚੋਂ ਸਭ ਤੋਂ ਪਹਿਲਾਂ ਲੁਧਿਆਣਾ ਦੀ ਮਨਦੀਪ ਕੌਰ ਨੇ 16 ਲੱਖ ਰੁਪਏ ਦੀ ਕੀਮਤ ਵਾਲਾ ਡ੍ਰੋਨ ਨੂੰ ਹਾਸਿਲ ਕੀਤਾ ਹੈ। ਪੜ੍ਹੋ ਮਨਦੀਪ ਕੌਰ ਦੀ ਜ਼ਿੰਦਗੀ ਬਾਰੇ...

Ludhiana drone owner Mandeep Kaur
ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

By ETV Bharat Punjabi Team

Published : Jul 18, 2024, 1:08 PM IST

Updated : Jul 18, 2024, 1:57 PM IST

ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਲੁਧਿਆਣਾ:ਖੇਤੀ ਨੂੰ ਆਧੁਨਿਕਤਾ ਦੇ ਨਾਲ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਪੰਜ ਮਹਿਲਾਵਾਂ ਨੂੰ ਡਰੋਨ ਦੀ ਸਿਖਲਾਈ ਦੇ ਕੇ ਮਹਿਲਾ ਸਸ਼ਕਤੀਕਰਨ ਦਾ ਨਵਾਂ ਰਾਹ ਵਿਖਾਇਆ ਹੈ। ਗੁਰੂਗ੍ਰਾਮ ਵੇਲੇ ਮਾਨੇਸਰ ਦੇ ਵਿੱਚ ਇਹਨਾਂ ਮਹਿਲਾਵਾਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਗਈ ਹੈ। ਜਿਨਾਂ ਵਿੱਚੋਂ ਸਭ ਤੋਂ ਪਹਿਲਾਂ ਲੁਧਿਆਣਾ ਦੀ ਮਨਦੀਪ ਕੌਰ ਨੇ 16 ਲੱਖ ਰੁਪਏ ਦੀ ਕੀਮਤ ਵਾਲਾ ਡ੍ਰੋਨ ਨੂੰ ਹਾਸਿਲ ਕੀਤਾ ਹੈ। ਪਿੰਡ ਬੜੂੰਦੀ ਦੀ ਰਹਿਣ ਵਾਲੀ 40 ਸਾਲਾਂ ਮਨਦੀਪ ਕੌਰ ਐਗਰੋ ਫਾਰਮਰ ਪ੍ਰੋਡਿਊਸ ਕੰਪਨੀ ਦੀ ਚੇਅਰ ਪਰਸਨ ਵੀ ਹੈ। ਉਸ ਦੇ ਪਤੀ ਵੀ ਖੇਤੀ ਕਰਦੇ ਹਨ। ਮਨਦੀਪ ਕੌਰ ਸਬਜ਼ੀਆਂ ਉਗਾਉਂਦੀ ਹੈ। 15 ਦਿਨ ਦੀ ਉਹਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਇਫਕੋ ਵੱਲੋਂ ਪੰਜ ਦਿਨ ਦੀ ਵੱਖਰੀ ਸਿਖਲਾਈ ਦੇਣ ਤੋਂ ਬਾਅਦ 16 ਲੱਖ ਰੁਪਏ ਦਾ ਡਰੋਨ ਉਹਨਾਂ ਨੂੰ ਦੇ ਦਿੱਤਾ ਗਿਆ ਹੈ।

ਖੇਤਾਂ ਵਿੱਚ ਡਰੋਨ ਚਲਾਉਂਦੀ ਹੋਈ ਮਨਦੀਪ ਕੌਰ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਪੰਜ ਮਹਿਲਾਵਾਂ ਨੂੰ ਮਿਲੇ ਡਰੋਨ:ਹਾਲਾਂਕਿ ਮਨਦੀਪ ਕੌਰ ਨੂੰ ਸਭ ਤੋਂ ਪਹਿਲਾਂ ਡਰੋਨ ਦਿੱਤਾ ਗਿਆ ਹੈ। ਪਰ ਉਸ ਦੇ ਨਾਲ ਪੰਜਾਬ ਦੀਆਂ ਚਾਰ ਹੋਰ ਮਹਿਲਾਵਾਂ ਜਿਨਾਂ ਵਿੱਚ ਪਿੰਡ ਹਮੀਰਾਬਾਦ ਦੀ 48 ਸਾਲਾਂ ਗੁਰਿੰਦਰ ਕੌਰ, ਪਿੰਡ ਲਾਪਰਾ ਦੀ ਰੁਪਿੰਦਰ ਕੌਰ, ਸਿਮਰਨਜੀਤ ਕੌਰ ਪਿੰਡ ਮਾਰੇਵਾਲ ਸ਼ਾਮਿਲ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਗ੍ਰੈਜੂਏਟ ਹਨ। 2023 ਨਵੰਬਰ ਦਸੰਬਰ ਦੇ ਵਿੱਚ ਮਾਨੇਸਰ ਵਿਖੇ ਇਹਨਾਂ ਦੀ ਸਿਖਲਾਈ ਹੋਈ ਹੈ। ਨੈਸ਼ਨਲ ਰੈਵੋਲਊਸ਼ਨਰੀ ਸਕੀਮ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਕੁੱਲ 1261 ਕਰੋੜ ਰੁਪਏ ਖਰਚੇ ਜਾਣੇ ਹਨ ਜਿਸ ਦੇ ਤਹਿਤ ਇਹਨਾਂ ਲਾਭਪਾਤਰੀਆਂ ਨੂੰ ਡਰੋਨ ਹਾਸਿਲ ਹੋਏ ਹਨ ਜੋ ਕਿ ਅੱਗੇ ਇੱਕ ਐਪ ਦੇ ਰਾਹੀਂ ਇਹ ਜੋੜ ਡਰੋਨ ਹਾਸਿਲ ਹੋਏ ਹਨ ਜੋ ਕਿ ਅੱਗੇ ਇੱਕ ਐਪ ਦੇ ਰਾਹੀਂ ਜੁੜ ਕੇ ਕੋਈ ਵੀ ਕਿਸਾਨ ਇਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਸਪਰੇ ਕਰਨ ਲਈ ਬੁਲਾ ਸਕਦਾ ਹੈ। ਪੂਰੇ ਦੇਸ਼ ਦੇ ਵਿੱਚ 15 ਹਜਾਰ ਅਜਿਹੀ ਮਹਿਲਾਵਾਂ ਨੂੰ ਸਿਖਲਾਈ ਦੇਣ ਦਾ ਕੇਂਦਰ ਸਰਕਾਰ ਵੱਲੋਂ ਟੀਚਾ ਮਿਥਿਆ ਗਿਆ ਹੈ। ਜਿਸ ਨੂੰ ਡਰੋਨ ਦੀਦੀ ਸਕੀਮ 2023-24 ਦਾ ਨਾਂ ਵੀ ਦਿੱਤਾ ਗਿਆ ਹੈ।

ਲੁਧਿਆਣਾ ਦੀ ਮਨਦੀਪ ਕੌਰ ਦਾ ਵਿਚਾਰ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਕੁੱਝ ਨਵਾਂ ਸਿੱਖਣ ਦੀ ਚਾਹ:ਮਨਦੀਪ ਕੌਰ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਹੈ, ਉਹ ਬੀ. ਏ ਪਾਸ ਹੈ ਅਤੇ ਆਪਣੇ ਪਤੀ ਨਾਲ ਖਤੀ ਕਰਦੀ ਹੈ, ਮਨਦੀਪ ਟਰੈਕਟਰ ਵੀ ਚਲਾ ਲੈਂਦੀ ਹੈ, ਉਨ੍ਹਾ ਦੱਸਿਆ ਕਿ ਜੇਕਰ ਕਿਸਾਨ ਦੀ ਆਮਦਨ 'ਚ ਵਾਧਾ ਕਰਨਾ ਹੈ ਤਾਂ ਆਧੁਨਿਕ ਤਕਨੀਕ ਨੂੰ ਵਰਤੋਂ ਚ ਲਿਆਉਣ ਦੀ ਲੋੜ ਹੈ, ਮਨਦੀਪ ਕੌਰ ਨੇ ਕਿਹਾ ਕਿ ਕੁੱਝ ਨਵਨ ਨਵਾਂ ਸਿੱਖਣ ਦੀ ਚਾਹ ਨੇ ਹੀ ਉਸ ਨੂੰ ਡਰੋਨ ਪਾਇਲਟ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਕੁਝ ਵੀ ਕਰ ਸਕਦੀ ਹੈ ਇਸ ਕਰਕੇ ਹੁਣ ਮਹਿਲਾਵਾਂ ਬਾਕੀ ਕੰਮਾਂ ਦੇ ਨਾਲ ਖੇਤੀ ਚ ਵੀ ਅੱਗੇ ਵੱਧ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਇਸ ਚ ਉਸ ਦੇ ਪਰਿਵਾਰ ਦਾ ਵੀ ਵਡਮੁੱਲਾ ਯੋਗਦਾਨ ਹੈ। ਉਸ ਦੇ ਪਤੀ ਵੀ ਖੇਤੀ ਕਰਦੇ ਹਨ।

ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਡ੍ਰੋਨ ਦੀ ਲੋੜ: ਭਾਰਤ ਤੋਂ ਪਹਿਲਾਂ ਕਾਈ ਯੂਰਪ ਦੇ ਦੇਸ਼ ਖੇਤੀ ਚ ਡ੍ਰੋਨ ਵਰਤ ਰਹੇ ਨੇ, ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਲੱਗੇ ਕਿਸਾਨ ਮੇਲੇ ਚ ਵੀ ਡਰੋਨ ਦੀ ਚਰਚਾ ਹੋਈ। ਸਮੇਂ ਦੇ ਨਾਲ ਘਟਦੀ ਲੇਬਰ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਡਰੋਨ ਕਾਫੀ ਲਾਹੇਵੰਦ ਨੇ। ਇਸ ਤੋਂ ਇਲਾਵਾ ਇਹ ਪਾਣੀ ਦੀ ਬੱਚਤ ਕਰਦੇ ਨੇ। ਮੱਕੀ, ਗੰਨੇ ਦੇ ਨਾਲ ਹੋਰ ਸਪਰੇਆਂ ਲਈ ਵੀ ਡਰੋਨ ਲਾਭਕਾਰੀ ਨੇ ਮਹਿਜ਼ 7 ਮਿੰਟ ਚ ਇਕ ਡ੍ਰੋਨ 1 ਏਕੜ ਫਸਲ ਨੂੰ ਸਪਰੇਅ ਕਰ ਸਕਦਾ ਹੈ ਇਸ ਨਾਲ ਦਵਾਈ ਦੀ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ ਜਿੱਥੇ ਆਮ ਸਪਰੇਅ ਦੇ ਲਈ 100 ਲੀਟਰ ਪਾਣੀ ਦਾ ਇਸਤੇਮਾਲ ਹੁੰਦਾ ਹੈ ਉੱਥੇ ਹੋ ਡ੍ਰੋਨ ਉਸ ਨੂੰ ਮਹਿਜ਼ 11 ਲੀਟਰ ਪਾਣੀ ਨਾਲ ਸਪਰੇਅ ਕਰਨ ਚ ਸਮਰੱਥਾ ਹੈ ਜਿਸ ਕਰਕੇ ਇਸ ਨਾਲ ਪਾਣੀ ਦੀ ਬੱਚਤ ਦੇ ਨਾਲ ਸਮੇਂ ਦੀ ਬੱਚਤ ਅਤੇ ਲੇਬਰ ਦੀ ਬੱਚਤ ਵੀ ਹੁੰਦੀ ਹੈ।

Last Updated : Jul 18, 2024, 1:57 PM IST

ABOUT THE AUTHOR

...view details