ਚੰਡੀਗੜ੍ਹ: ਕਿਸਾਨੀ ਅੰਦੋਲਨ ਨਾਲ ਲੰਮੇਂ ਸੰਮੇ ਤੋਂ ਜੁੜੇ ਹੋਏ ਡਾ.ਸਵੈਮਾਨ ਸਿੰਘ ਨੂੰ ਸਮੇਂ- ਸਮੇਂ 'ਤੇ ਸਰਕਾਰਾਂ ਦੇ ਧੱਕੇ ਦਾ ਸਾਹਮਣਾ ਕਰਦੇ ਆਏ ਆਏ ਹਨ। ਜਦ ਵੀ ਉਨ੍ਹਾਂ ਨੇ ਕਿਸਾਨਾਂ ਦੀ ਹਿਮਾਇਤ 'ਚ ਅਵਾਜ਼ ਬੁਲੰਦ ਕੀਤੀ ਹੈ ਤਾਂ ਉਦੋਂ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਬੈਨ ਕੀਤੇ ਗਏ ਹਨ। ਇਸ ਹੀ ਤਹਿਤ ਇੱਕ ਵਾਰ ਫਿਰ ਤੋਂ ਡਾਕਟਰ ਸਵੈਮਾਨ ਦਾ ਸੋਸ਼ਲ ਮੀਡੀਆ ਅਕਾਉਂਟ ਫੇਸਬੁੱਕ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰਾਂ 'ਤੇ ਸ਼ਬਦੀ ਵਾਰ ਕੀਤੇ ਹਨ।
ਭਾਰਤੀ ਕ੍ਰਾਈਮ ਸੈਂਟਰ ਦੇ ਕਹਿਣ 'ਤੇ ਹੋਈ ਕਾਰਵਾਈ
ਡਾਕਟਰ ਸਵੈਮਾਨ ਨੇ ਇੱਕ ਨਿਜੀ ਨਿਉਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੀਆ ਸਾਈਬਰ ਕ੍ਰਾਈਮ ਸੈਂਟਰ ਦੀ ਕਾਨੂੰਨੀ ਬੇਨਤੀ ਤੋਂ ਬਾਅਦ ਉਨ੍ਹਾਂ ਦਾ ਪੇਜ ਬੈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੇ ਨਤੀਜੇ ਵੱਜੋਂ ਐਕਸ (ਪਹਿਲਾਂ ਟਵਿੱਟਰ) ਬੈਨ ਕੀਤਾ ਸੀ ਅਤੇ ਫੇਸਬੁੱਕ ਪੇਜ ਵੀ ਬੈਨ ਕੀਤਾ ਸੀ। ਜਿਸ ਤੋਂ ਬਾਅਦ ਦੋਬਾਰਾ ਪੇਜ ਬਣਾਇਆ ਤਾਂ ਅੱਜ ਓਹ ਵੀ ਬੈਨ ਕਰ ਦਿੱਤਾ ਗਿਆ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰਾਂ ਸੱਚ ਸੁਣ ਕੇ ਰਾਜ਼ੀ ਨਹੀਂ ਹੈ ਅਤੇ ਸੱਚ ਬੋਲਣ ਦੀ ਸਜ਼ਾ ਵੱਜੋਂ ਉਨ੍ਹਾਂ ਦੇ ਪੇਜ ਬੈਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਝੂਠੇ ਪ੍ਰਚਾਰ ਲਈ ਡਾਕਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਕੇਂਦਰ 'ਤੇ ਲਾਏੇ ਵੱਡੇ ਇਲਜ਼ਾਮ
ਡਾ. ਸਵੈਮਾਨ ਨੇ ਕਿਹਾ ਕਿ ਅੱਜ ਡੱਲੇਵਾਲ ਜਿਸ ਕੇਂਦਰ ਦੀ ਸਰਕਾਰ ਖਿਲਾਫ ਮਰਨ ਵਰਤ 'ਤੇ ਬੈਠੇ ਹਨ, ਉਹ ਹੀ ਸਰਕਾਰ ਉਨ੍ਹਾਂ ਦਾ ਇਲਾਜ ਵੀ ਕਰ ਰਹੀ ਹੈ ਇਹ ਕਿਸ ਤਰ੍ਹਾਂ ਹੋਪ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਦਵਾਈਆ 'ਤੇ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਦਵਾਈ ਮਹਿਜ਼ ਬਿਮਾਰੀ ਦੇ ਇਲਾਜ ਲਈ ਹੁੰਦੀ ਹੈ ਪਰ ਡੱਲੁਵਾਲ ਤਾਂ ਅੰਨ ਜੱਲ ਤਿਆਗ ਕੇ ਮਰਨ ਵਰਤ 'ਤੇ ਹਨ ਫਿਰ ਉਨ੍ਹਾਂ ਨੂੰ ਇਲਾਜ ਕਿੰਝ ਦਿੱਤਾ ਜਾ ਸਕਦਾ ਹੈ। ਇਹ ਮੈਡੀਕਲ ਤਕਨੀਕ ਨਾਲ ਅਤੇ ਇਨਸਾਨੀ ਜ਼ਿੰਦਗੀ ਨਾਲ ਧੌਖਾ ਹੈ।
ਕਿਸਾਨਾਂ ਦੇ ਹੱਕ 'ਚ ਬੋਲਣ ਦੀ ਸਜ਼ਾ
ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਤਕਰੀਬਨ 2 ਮਹੀਨਿਆਂ ਤੋਂ ਖਨੌਰੀ ਬਾਰਡਰ ’ਤੇ ਡੱਲੇਵਾਲ ਵੱਲੋਂ ਮਰਨ ਵਰਤ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਸਮੇਂ ਤੋਂ ਹੀ ਡਾ. ਸਵੈਮਾਨ ਸਿੰਘ ਦੀ ਟੀਮ ਵੱਲੋਂ ਉਨ੍ਹਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਦਾ ਸਮੇਂ-ਸਮੇਂ 'ਤੇ ਹੈਲਥ ਰਿਪੋਰਟ ਵੀ ਸਾਂਝੀ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਡਾ. ਸਵੈਮਾਨ ਸਿੰਘ ਦਾ ਫੇਸਬੁੱਕ ਪੇਜ ਨੂੰ ਬੈਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਪੇਜ ਦੇ ਬੈਨ ਹੋਣ ਤੋਂ ਬਾਅਦ ਡਾ. ਸਵੈਮਾਨ ਨੇ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।