ਪੰਜਾਬ

punjab

ETV Bharat / state

ਸੰਗਰੂਰ ਦੇ ਪਿੰਡ ਨਮੋਲ 'ਚ ਭਾਜਪਾ ਲੀਡਰਾਂ ਦੀ ਐਂਟਰੀ ਹੋਵੇਗੀ ਬੈਨ, ਪਿੰਡ ਵਾਸੀਆਂ ਨੇ ਆਖੀਆਂ ਇਹ ਗੱਲਾਂ - Boycott of BJP leaders - BOYCOTT OF BJP LEADERS

ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਹਨ ਤਾਂ ਦੂਜੇ ਪਾਸੇ ਪੰਜਾਬ ਦੇ ਕਈ ਪਿੰਡਾਂ 'ਚ ਭਾਜਪਾ ਲੀਡਰਾਂ ਦਾ ਦਾਖ਼ਲ ਹੋਣ 'ਤੇ ਬਾਈਕਾਟ ਕੀਤਾ ਗਿਆ ਹੈ। ਅਜਿਹੀਆਂ ਹੀ ਤਸਵੀਰਾਂ ਸੰਗਰੂਰ ਦੇ ਪਿੰਨ ਨਮੋਲ ਤੋਂ ਵੀ ਸਾਹਮਣੇ ਆਈਆਂ ਹਨ।

ਭਾਜਪਾ ਲੀਡਰਾਂ ਦੀ ਐਂਟਰੀ ਬੰਦ
ਭਾਜਪਾ ਲੀਡਰਾਂ ਦੀ ਐਂਟਰੀ ਬੰਦ

By ETV Bharat Punjabi Team

Published : Apr 11, 2024, 7:28 PM IST

ਭਾਜਪਾ ਲੀਡਰਾਂ ਦੀ ਐਂਟਰੀ ਬੰਦ

ਸੰਗਰੂਰ: ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਹਰ ਇੱਕ ਸਿਆਸੀ ਪਾਰਟੀ ਚੋਣ ਸਰਗਰਮੀਆਂ 'ਚ ਲੱਗੀ ਹੋਈ ਹੈ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਉਥੇ ਹੀ ਪੰਜਾਬ 'ਚ ਵੀ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਪੱਤੇ ਖੋਲ੍ਹ ਦਿੱਤੇ ਹਨ ਤਾਂ ਕੁਝ ਪਾਰਟੀਆਂ ਵਲੋਂ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਹਰ ਪਾਰਟੀ ਦੇ ਸਿਆਸੀ ਲੀਡਰ ਸ਼ਹਿਰਾਂ ਅਤੇ ਪਿੰਡਾਂ 'ਚ ਆਪਣੀ-ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਭਾਜਪਾ ਦਾ ਰਾਹ ਅਸਾਨ ਨਹੀਂ ਹੋਵੇਗਾ, ਕਿਉਂਕਿ ਪੰਜਾਬ ਦੇ ਕਈ ਪਿੰਡਾਂ 'ਚ ਭਾਜਪਾ ਲੀਡਰਾਂ ਦੀ ਐਂਟਰੀ ਪਿੰਡ ਵਾਸੀਆਂ ਵਲੋਂ ਬੰਦ ਕੀਤੀ ਗਈ ਹੈ।

ਭਾਜਪਾ ਲੀਡਰਾਂ ਦਾ ਪਿੰਡ 'ਚ ਬਾਈਕਾਟ: ਅਜਿਹੀਆਂ ਹੀ ਤਸਵੀਰਾਂ ਸੰਗਰੂਰ ਹਲਕੇ ਦੇ ਪਿੰਡ ਨਮੋਲ ਤੋਂ ਵੀ ਸਾਹਮਣੇ ਆਈਆਂ ਹਨ। ਜਿਥੇ ਪਿੰਡ ਵਾਸੀਆਂ ਵਲੋਂ ਭਾਜਪਾ ਲੀਡਰਾਂ ਦਾ ਉਨ੍ਹਾਂ ਦੇ ਪਿੰਡ 'ਚ ਆਉਣ ਲਈ ਬਾਈਕਾਟ ਕੀਤਾ ਗਿਆ ਹੈ। ਜਿਸ ਸਬੰਧੀ ਉਨ੍ਹਾਂ ਪਿੰਡ 'ਚ ਕਈ ਫਲੈਕਸ ਬੋਰਡ ਵੀ ਲਗਾਏ ਹਨ। ਜਿਸ 'ਚ ਉਨ੍ਹਾਂ ਦੱਸਿਆ ਕਿ ਭਾਜਪਾ ਲੀਡਰਾਂ ਦਾ ਪਿੰਡ 'ਚ ਆਉਣ ਦਾ ਬਾਈਕਾਟ ਹੈ ਅਤੇ ਉਨ੍ਹਾਂ ਦਾ ਇਥੇ ਪੁੱਜਣ 'ਤੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਭਾਜਪਾ ਲੀਡਰ ਨੂੰ ਲੈਕੇ ਆਉਂਦਾ ਹੈ ਤਾਂ ਵਿਰੋਧ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।

ਦੋ ਸਾਲ ਬਾਅਦ ਵੀ ਨਹੀਂ ਮੰਨੀਆਂ ਮੰਗਾਂ: ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆਂਦੇ, ਜਿੰਨ੍ਹਾਂ ਲਈ 13 ਮਹੀਨੇ ਦੇ ਕਰੀਬ ਧਰਨਾ ਲਗਾ ਕੇ ਰੱਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਕਾਰ ਨੇ ਕੁਝ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਜਿਸ 'ਚ ਐਮਐਸਪੀ ਕਾਨੂੰਨੀ ਗਰੰਟੀ, ਲਖੀਮਪੁਰ ਖੀਰੀ ਘਟਨਾ ਦਾ ਇਨਸਾਫ਼, ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ਼, ਬਿਜਲੀ ਸੋਧ ਬਿੱਲ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਉਨ੍ਹਾਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ। ਜਿਸ ਦੇ ਚੱਲਦੇ ਹੁਣ ਪਿੰਡਾਂ 'ਚ ਭਾਜਪਾ ਲੀਡਰਾਂ ਦੇ ਬਾਈਕਾਟ ਕੀਤੇ ਜਾ ਰਹੇ ਹਨ ਤਾਂ ਜੋ ਇੰਨ੍ਹਾਂ ਨੂੰ ਯਾਦ ਕਰਵਾਇਆ ਜਾ ਸਕੇ।

ਭਾਜਪਾ ਦੀ ਸਰਕਾਰ ਕਿਸਾਨਾਂ ਦੀ ਦੁਸ਼ਮਣ:ਪਿੰਡ ਵਾਸੀਆਂ ਦਾ ਕਹਿਣਾ ਕਿ ਕਿਸਾਨਾਂ ਵਲੋਂ ਮੁੜ ਤੋਂ ਆਪਣੀਆਂ ਮੰਗਾਂ ਲਈ ਦਿੱਲੀ ਕੂਚ ਕੀਤਾ ਗਿਆ ਸੀ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ 'ਤੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਨੂੰ ਬਾਰਡਰਾਂ 'ਤੇ ਹੀ ਰੋਕ ਲਿਆ ਗਿਆ ਅਤੇ ਕਿਸਾਨਾਂ ਉਤੇ ਤਸ਼ੱਦਦ ਤੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਸ਼ੱਦਦ ਕਾਰਨ ਨੌਜਵਾਨ ਕਿਸਾਨ ਸ਼ੁਭਕਰਨ ਦੀ ਸ਼ਹਾਦਤ ਹੋ ਗਈ ਤੇ ਕੁਝ ਹੋਰ ਕਿਸਾਨ ਜ਼ਖਮੀ ਤੱਕ ਹੋ ਗਏ। ਉਨ੍ਹਾਂ ਕਿਹਾ ਕਿ ਦਿੱਲੀ ਸਾਡੀ ਰਾਜਧਾਨੀ ਹੈ ਤਾਂ ਸਾਨੂੰ ਆਪਣੀਆਂ ਮੰਗਾਂ ਲਈ ਉਥੇ ਜਾ ਕੇ ਧਰਨਾ ਦੇਣ ਦਾ ਹੱਕ ਹੈ ਪਰ ਸਵਾਲ ਇਹ ਹੈ ਕਿ ਸਾਨੂੰ ਅੱਗੇ ਜਾਣ ਤੋਂ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਲਖੀਮਪੁਰ ਖੀਰੀ ਦਾ ਇਨਸਾਫ਼ ਤਾਂ ਕੀ ਦੇਣਾ ਸੀ ਸਗੋਂ ਮੰਤਰੀ ਟੈਨੀ ਨੂੰ ਨਾ ਤਾਂ ਬਰਖਾਸਤ ਕੀਤਾ ਤੇ ਮੁੜ ਤੋਂ ਲੋਕ ਸਭਾ ਲਈ ਟਿਕਟ ਦੇ ਦਿੱਤੀ ਗਈ।

ਮੰਗਾਂ ਮਨਵਾ ਕੇ ਹੀ ਮੁੜਾਂਗੇ ਵਾਪਸ:ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿਸਾਨਾਂ ਦਾ ਦੁਸ਼ਮਣ ਹੈ ਅਤੇ ਸਾਨੂੰ ਨਹੀਂ ਲੱਗਦਾ ਕਿ ਇਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਹੀ ਸਾਡੇ ਵਲੋਂ ਪਿੰਡ 'ਚ ਭਾਜਪਾ ਲੀਡਰਾਂ ਦੀ ਐਂਟਰੀ ਬੈਨ ਕੀਤੀ ਗਈ ਹੈ, ਕਿਉਂਕਿ ਭਾਜਪਾ ਤੋਂ ਕਿਸਾਨਾਂ ਨੂੰ ਇਨਸਾਫ਼ ਦੀ ਕੋਈ ਆਸ ਨਹੀਂ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਕਿਸਾਨ ਹਾਲੇ ਤੱਕ ਆਪਣੀਆਂ ਮੰਗਾਂ ਨੂੰ ਲੈਕੇ ਬਾਰਡਰਾਂ 'ਤੇ ਬੈਠੇ ਹਨ ਅਤੇ ਜਦੋਂ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਸੀਂ ਵਾਪਸ ਨਹੀਂ ਆਵਾਂਗੇ।

ABOUT THE AUTHOR

...view details