ਪੰਜਾਬ

punjab

ETV Bharat / state

ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਿਲ, ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖੀ ਇਹ ਗੱਲ - Karamjit Kaur joined BJP - KARAMJIT KAUR JOINED BJP

ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਕਾਂਗਰਸ ਦਾ ਇੱਕ ਵੱਡਾ ਨਾਮ, ਮਰਹੂਮ ਕਾਂਗਰਸੀ ਐਮ ਪੀ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਉਹਨਾ ਦੇ ਪਰਿਵਾਰ ਨੂੰ ਦਰਕਿਨਾਰ ਕੀਤਾ ਹੈ।

Late Santokh Chaudhary's wife Karamjit Kaur joined BJP, former chief minister condemned
ਮਰਹੂਮ ਸੰਤੋਖ ਚੌਧਰੀ ਦੇ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਿਲ

By ETV Bharat Punjabi Team

Published : Apr 20, 2024, 3:28 PM IST

Updated : Apr 20, 2024, 3:39 PM IST

ਚੰਡੀਗੜ੍ਹ :ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਨੂੰ ਫਿਰ ਤੋਂ ਵੱਡਾ ਝਟਕਾ ਲੱਗਾ ਹੈ।ਦਰਅਸਲ ਜਲੰਧਰ ਤੋਂ ਮਰਹੂਮ ਕਾਂਗਰਸੀ ਐਮ ਪੀ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹੋ ਗਏ ਹਨ। ਇਸ ਦੇ ਨਾਲ ਹੀ ਵਿਕਰਮ ਚੌਧਰੀ ਨੇ ਵੀ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚੌਧਰੀ ਪਰਿਵਾਰ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਭਾਜਪਾ ਜੁਆਇਨ ਕਰ ਚੁੱਕੇ ਹਨ।

ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦਾ ਦੇਹਾਂਤ : ਇਥੇ ਦੱਸਣਯੋਗ ਹੈ ਕਿ ਜਲੰਧਰ ਤੋਂ ਚੌਧਰੀ ਪਰਿਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਿਹਾ ਸੀ। ਭਾਰਤ ਜੋੜੋ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਦਾ ਦੇਹਾਂਤ ਹੋ ਗਿਆ ਸੀ। ਚੌਧਰੀ ਪਰਿਵਾਰ ਫਿਰ ਤੋਂ ਲੋਕ ਸਭਾ ਟਿਕਟ ਮੰਗ ਰਿਹਾ ਸੀ ਪਰ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਟਿਕਟ ਦਿੱਤੀ ਹੈ, ਜਿਸ ਤੋਂ ਬਾਅਦ ਪਤਨੀ ਕਰਮਜੀਤ ਕੌਰ ਨੇ ਭਾਜਪਾ ਜੁਆਇਨ ਕਰ ਲਈ। ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਕਰਮਜੀਤ ਕੌਰ ਚੌਧਰੀ ਨੇ ਸਭ ਤੋਂ ਪਹਿਲਾਂ ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਇਕ ਦਹਾਕੇ ਤੱਕ ਪੰਜਾਬ ਤੇ ਜਲੰਧਰ ਦੀ ਸੇਵਾ ਕੀਤੀ। ਇਸ ਸੇਵਾ ਨੂੰ ਦੇਖਦੇ ਹੋਏ ਅੱਜ ਭਾਜਪਾ ਨੇ ਮੇਰੇ ‘ਤੇ ਭਰੋਸਾ ਪ੍ਰਗਟਾਇਆ ਹੈ। ਮੇਰੇ ਪਰਿਵਾਰ ਨੇ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕੀਤਾ ਹੈ ਤੇ ਹਮੇਸ਼ਾ ਕਰਦਾ ਰਹੇਗਾ।

ਕਾਂਗਰਸ ਪਾਰਟੀ ਨੇ ਕੀਤੀ ਅਣਦੇਖੀ:ਭਾਜਪਾ ਚ ਸ਼ਾਮਿਲ ਹੋਏ ਕਰਮਜੀਤ ਕੌਰ ਨੇ ਕਿਹਾ ਕਿ ਮੈਂ ਭਾਜਪਾ 'ਚ ਸ਼ਾਮਿਲ ਹੋਣ ਲਈ ਸੁਸ਼ੀਲ ਰਿੰਕੂ ਦਾ ਧਨਵਾਦ ਕਰਦੀ ਹਾਂ, ਜਿੰਨਾ ਨੇ ਸਾਡੀ ਬਾਂਹ ਫੜ੍ਹੀ ਹੈ। ਉਹਨਾਂ ਕਿਹਾ ਕਿ ਮੇਰੇ ਸਹੁਰਾ ਪਰਿਵਾਰ ਨੇ ਸ਼ੁਰੂ ਤੋਂ ਹੀ ਪਾਰਟੀ ਦਾ ਸਾਥ ਦਿੱਤਾ,ਪਾਰਟੀ ਦੀ ਸੇਵਾ ਕੀਤੀ ਅਤੇ ਲੋਕ ਭਲਾਈ ਲਈ ਵੀ ਕਾਰਜ ਕੀਤੇ ਕਿ ਅਸੀਂ ਪੰਜਾਬ ਦੀ ਸੇਵਾ ਕਰ ਸਕੇ। ਉਹਨਾਂ ਕਿਹਾ ਕਿ ਮੇਰੇ ਪਤੀ ਨੇ ਆਖਰੀ ਸਾਹ ਤੱਕ ਪਾਰਟੀ ਦੀ ਸੇਵਾ ਕੀਤੀ ਅਤੇ ਭਾਰਤ ਜੋੜੋ ਯਾਤਰਾ ਵਿੱਚ ਯੋਗਦਾਨ ਦਿੰਦੇ ਹੋਏ ਜਾਨ ਦਿੱਤੀ। ਉਹਨਾਂ ਕਿਹਾ ਕਿ ਮੇਰਾ ਪੁੱਤਰ ਵੀ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਮੈਂ ਆਪ ਵੀ ਪਾਰਟੀ ਦਾ ਸਾਥ ਦਿੱਤਾ। ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਅਗਾਂਹ ਵਧੂ ਸੋਚ ਨਾਲ ਜੁੜਾਂਗੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੀ। ਉਹਨਾਂ ਕਿਹਾ ਕਿ ਸਾਡੇ ਨਾਲ ਨਾਇਨਸਾਫੀ ਹੋਈ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਪਤੀ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਅਣਦੇਖੀ ਪਾਰਟੀ ਨੇ ਕੀਤਾ ਹੈ ਜੋ ਮੈ ਦੇਖਿਆ ਹੈ। ਉਹਨਾਂ ਕਿਹਾ ਕਿ ਅੱਜ ਭਰੇ ਮੰਨ ਨਾਲ ਕਹਿੰਦੀ ਹਾਂ ਕਿ ਕਾਂਗਰਸ ਪਾਰਟੀ ਨੂੰ ਪੜਚੋਲ ਕਰਨ ਦੀ ਲੋੜ ਹੈ। ਕਿ ਅਖੀਰ ਇੰਨੇ ਪੁਰਾਣੇ ਸਾਥੀ ਅੱਜ ਪਾਰਟੀ ਕਿਓਂ ਛੱਡ ਰਹੇ ਹਨ।

ਚਰਨਜੀਤ ਚੰਨੀ ਨੇ ਕੀਤੀ ਨਿਖੇਧੀ:ਜ਼ਿਕਰਯੋਗ ਹੈ ਕਿ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਚੌਧਰੀ ਪਰਿਵਾਰ ਨੂੰ ਲੈਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਨਿੇ ਪਰਿਵਾਰ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਹਨਾ ਕਿਹਾ ਕਿ ਅਸਲ 'ਚ ਸੰਤੋਖ ਚੌਧਰੀ ਦੀ ਮੌਤ ਅੱਜ ਹੋਈ ਹੈ। ਉਹਨਾਂ ਨੇ ਪਾਰਟੀ ਦੀ ਦਹਾਕਿਆਂ ਤੱਕ ਸੇਵਾ ਕੀਤੀ। ਪਰ ਅੱਜ ਜੋ ਪਰਿਵਾਰ ਨੇ ਕੀਤਾ ਅੱਜ ਸੰਤੌਖ ਚੌਧਰੀ ਦੀ ਆਤਮਾਂ ਨੂੰ ਵੀ ਦੁੱਖ ਹੋਇਆ ਹੋਣਾ ਹੈ। ਅੱਜ ਪਰਿਵਾਰ ਨੇ ਅਸਲ 'ਚ ਉਹਨਾਂ ਨੁੰ ਮਾਰ ਮੁਕਾਇਆ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਲਾਲਚ ਲੈ ਬੈਠਾ ਹੈ ਅਤੇ ਹੁਣ ਪਰਿਵਾਰ ਨੁੰ ਕਿਸੇ ਨੇ ਮੁੰਹ ਨਹੀਂ ਲਾਉਣਾ।

Last Updated : Apr 20, 2024, 3:39 PM IST

ABOUT THE AUTHOR

...view details