ਅੰਮ੍ਰਿਤਸਰ: ਲੋਕ ਸਭਾ ਚੋਣਾਂ ਵਿੱਚ 'ਆਪ' 13 ਅਤੇ ਵਿਰੋਧੀ ਧਿਰਾਂ ਨੂੰ ਜ਼ੀਰੋ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਬਿਆਨ ਇਸ ਵਾਰ ਹਵਾ ਦੀ ਹਨੇਰੀ ਵਿੱਚ ਉੱਡਦੇ ਨਜ਼ਰ ਆਏ। ਜਿਸ ਦਾ ਕਾਰਨ ਹੈ ਕਿ 4 ਜੂਨ ਨੂੰ ਦੇਸ਼ ਭਰ ਵਿੱਚ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਹਿਜ ਤਿੰਨ ਹੀ ਸੀਟਾਂ ਤੱਕ ਸੀਮਤ ਹੋ ਕੇ ਰਹਿਣਾ ਪਿਆ ਹੈ। ਜਿਸ ਤੋਂ ਬਾਅਦ ਹੁਣ ਜਲੰਧਰ ਵੈਸਟ ਤੋਂ ਅਸਤੀਫਾ ਦੇ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਸੀਟ ਦੇ ਉੱਤੇ ਜਿਮਨੀ ਚੋਣ ਹੋਣ ਜਾ ਰਹੀ ਹੈ।
ਜਲੰਧਰ ਵਿੱਚ ਕਿਰਾਏ ਦੀ ਕੋਠੀ:ਜਿਸ ਨੂੰ ਲੈ ਕੇ ਚੋਣਾਂ ਦੇ ਨਤੀਜਿਆਂ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਕਿਰਾਏ ਦੀ ਕੋਠੀ 'ਤੇ ਰਹਿਣ ਦੀ ਚਰਚਾ ਮੀਡੀਆ ਵਿੱਚ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਜਿੱਥੇ ਬਿਆਨਬਾਜੀ ਸਾਹਮਣੇ ਆ ਰਹੀ ਹੈ, ਉੱਥੇ ਹੀ ਆਮ ਲੋਕਾਂ ਦਾ ਇਸ ਬਾਰੇ ਕੀ ਸੋਚਣਾ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਨੂੰ ਬਿਹਤਰ ਸਮਰਥਨ ਨਹੀਂ: ਇਸ ਸੰਬੰਧੀ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨ 'ਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਖਰਾਬ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਵੀ ਤਿੰਨ ਸੀਟਾਂ ਤੱਕ ਹੀ ਸੀਮਤ ਹੋਣਾ ਪਿਆ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਲੈ ਕੇ 2022 ਵਿੱਚ ਜਿੱਤੀ ਆਮ ਆਦਮੀ ਪਾਰਟੀ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ੇ ਦਾ ਖਾਤਮਾ ਕਰਨ ਵਿੱਚ ਕਾਫੀ ਹੱਦ ਤੱਕ ਅਸਫਲ ਰਹੀ ਹੈ । ਜਿਸ ਕਾਰਨ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਬਿਹਤਰ ਸਮਰਥਨ ਨਹੀਂ ਦਿੱਤਾ ਗਿਆ ਹੈ।
- ਸਪੈਨਿਸ਼ ਜੋੜੇ ਨਾਲ ਹਿਮਾਚਲ 'ਚ ਹੋਈ ਕੁੱਟਮਾਰ, ਪੀੜਤ ਪਰਿਵਾਰ ਨੂੰ ਮਿਲੀਆਂ ਕਿਸਾਨ ਜਥੇਬੰਦੀਆਂ - Spanish couple beaten in Himachal
- ਸੇਵਾ ਮੁਕਤ DSP ਨੇ ਚੁੱਕਿਆ ਖੌਫ਼ਨਾਕ ਕਦਮ: ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਪਤਨੀ ਤੇ ਬੱਚੇ ਰਹਿੰਦੇ ਨੇ ਵਿਦੇਸ਼ - Retired DSP committed suicide
- ਬਠਿੰਡਾ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਨੇ ਲਗਾਇਆ ਕਲਾ ਦਾ ਮੁਫ਼ਤ ਲੰਗਰ - The Diamond Welfare Society