ਲੁਧਿਆਣਾ: ਪੰਜਾਬ ਵਿੱਚ ਮਧੂਮੱਖੀ ਪਾਲਣ ਨੂੰ ਲੋਕ ਇੱਕ ਸਹਾਇਕ ਧੰਦੇ ਵਜੋਂ ਪੱਧਰ 'ਤੇ ਅਪਣਾ ਚੁੱਕੇ ਹਨ। ਕਿਸਾਨ ਇਸ ਤੋਂ ਕਾਫੀ ਮੁਨਾਫਾ ਵੀ ਕਮਾ ਰਹੇ ਹਨ। ਪੰਜਾਬ ਦੇ ਵਿੱਚ 20 ਹਜ਼ਾਰ ਟਨ ਦੇ ਕਰੀਬ ਸ਼ਹਿਦ ਦੀ ਪ੍ਰੋਡਕਸ਼ਨ ਹੁੰਦੀ ਹੈ । ਭਾਰਤ ਦੇ ਵਿੱਚ ਕੁੱਲ ਪੈਦਾਵਾਰ ਦਾ 14 ਫੀਸਦੀ ਹਿੱਸਾ ਪੰਜਾਬ ਆਉਂਦਾ ਹੈ। ਇਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਅਹਿਮ ਰੋਲ ਰਿਹਾ ਹੈ। ਜਿਨਾਂ ਵੱਲੋਂ ਕਿਸਾਨਾਂ ਨੂੰ ਮਧੂ ਮੱਖੀ ਦੇ ਸਹਾਇਕ ਧੰਦੇ ਵੱਲ ਨਾ ਸਿਰਫ ਪ੍ਰੇਰਿਤ ਕੀਤਾ ਗਿਆ ਹੈ ਸਗੋਂ ਉਹਨਾਂ ਨੂੰ ਮਧੂ ਮੱਖੀਆਂ ਨੂੰ ਪਾਲਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਇਟਾਲੀਅਨ ਮੱਖੀ ਦਾ ਸ਼ਹਿਦ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ।
ਅਸਲੀ ਸ਼ਹਿਦ ਦੀ ਪਹਿਚਾਣ
ਸਰਦੀਆਂ ਵਿੱਚ ਸ਼ਹਿਦ ਦੀ ਵਰਤੋਂ ਜਿਆਦਾ ਹੁੰਦੀ ਹੈ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਧੂਮੱਖੀ ਵਿਭਾਗ ਦੇ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਅਕਸਰ ਹੀ ਲੋਕ ਇਹ ਸਮਝਦੇ ਹਨ ਕਿ ਜੇਕਰ ਸ਼ਹਿਦ ਜੰਮ ਜਾਂਦਾ ਹੈ ਤਾਂ ਉਹ ਨਕਲੀ ਹੈ ਪਰ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ 100 ਫੀਸਦੀ ਸ਼ੁੱਧ ਸ਼ਹਿਦ ਵੀ ਹੋਵੇ ਉਹ ਵੀ ਸਰਦੀਆਂ ਦੇ ਵਿੱਚ ਜੰਮ ਜਾਂਦਾ ਹੈ ਕਿਉਂਕਿ ਸ਼ਾਇਦ ਉਸਦਾ ਟੈਂਪਰੇਚਰ ਜਿਆਦਾ ਹੁੰਦਾ ਹੈ ਅਤੇ ਜਦੋਂ ਮੌਸਮ ਵਿੱਚ ਤਬਦੀਲੀ ਹੁੰਦੀ ਹੈ ਤਾਂ ਆਪਣੇ ਆਪ ਹੀ ਸ਼ਾਹਿਦ ਜੰਮਣਾ ਸ਼ੁਰੂ ਹੋ ਜਾਂਦਾ ਹੈ ।ਉਹਨਾਂ ਕਿਹਾ ਕਿ ਜਿਹੜੀਆਂ ਮੱਖੀਆਂ ਸ਼ਹਿਦ ਬਣਾਉਂਦੀਆਂ ਨੇ ਉਹ ਜ਼ਿਆਦਾਤਰ ਸਰੋਂ ਦੇ ਫੁੱਲਾਂ ਤੋਂ ਰਸ ਲੈਂਦੀਆਂ ਹਨ। ਸਰੋ ਦੇ ਫੁੱਲਾਂ ਦੇ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਗੁਲੂਕੋਸ ਦਾ ਸੁਭਾਅ ਹੀ ਜੰਮਣਾ ਹੁੰਦਾ ਹੈ । ਇਸ ਕਾਰਨ ਸ਼ਹਿਦ ਜੰਮਦਾ ਹੈ। ਇਸ ਤੋਂ ਲੋਕਾਂ ਨੂੰ ਲੱਗਦਾ ਕਿ ਉਹ ਨਕਲੀ ਹੈ ਜਦਕਿ ਅਜਿਹਾ ਨਹੀਂ ਹੈ। ਲੋਕ ਜੰਮਿਆ ਹੋਇਆ ਸ਼ਹਿਦ ਵੀ ਇਸਤੇਮਾਲ ਕਰ ਸਕਦੇ ਹਨ। ਡਾਕਟਰ ਮੁਤਾਬਿਕ ਜਿੰਨਾਂ ਸ਼ਾਇਦ ਜੰਮਿਆ ਹੋਵੇਗਾ, ਉਹਨਾਂ ਅਸਲੀ ਹੋਵੇਗਾ ਤੇ ਉਹ ਜਿਆਦਾ ਫਾਇਦੇਮੰਦ ਹੁੰਦਾ ਹੈ। ਡਾਕਟਰ ਜਸਪਾਲ ਨੇ ਕਿਹਾ ਕਿ ਹਾਲਾਂਕਿ ਲੋਕ ਇਸ ਨੂੰ ਗਰਮ ਪਾਣੀ ਦੇ ਨਾਲ ਪਿਗਲਾ ਵੀ ਸਕਦੇ ਹਨ ਪਰ ਜੰਮਿਆ ਹੋਇਆ ਸ਼ਹਿਦ ਵਿਦੇਸ਼ਾਂ ਦੇ ਵਿੱਚ ਲੋਕ ਖਾਣਾ ਜਿਆਦਾ ਪਸੰਦ ਕਰਦੇ ਹਨ।