ਮਾਨਸਾ: ਮਾਨਸਾ ਦੇ ਪਿੰਡ ਮਾਖਾ ਵਿੱਚ ਰਜ਼ਬਾਹਾ ਟੁੱਟਣ ਦੇ ਕਾਰਨ ਜਿੱਥੇ ਕਿਸਾਨਾਂ ਦੇ ਝੋਨੇ ਦੀ ਪਨੀਰੀ ਅਤੇ ਮੱਕੀ ਤੇ ਮੂੰਗੀ ਦੀ ਫਸਲ ਤੇ ਪਾਣੀ ਫਿਰ ਚੁੱਕਿਆ। ਉੱਥੇ ਹੀ ਗਰੀਬ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਰਜ਼ਬਾਹੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਦੂਸਰੀ ਵਾਰ ਰਜ਼ਬਾਹਾ ਟੁੱਟ ਚੁੱਕਿਆ ਹੈ ਜਿਸ ਕਾਰਨ ਗਰੀਬ ਘਰਾਂ ਦਾ ਅਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ।
ਮਾਨਸਾ ਦੇ ਮਾਖਾ ਪਿੰਡ ਚੋਂ ਟੁੱਟਿਆ ਰਜਬਾਹਾ ਕਿਸਾਨਾਂ ਦੀ ਪਨੀਰੀ ਮੂੰਗੀ ਤੋਂ ਇਲਾਵਾ ਮਜ਼ਦੂਰਾਂ ਦੇ ਘਰਾਂ 'ਚ ਵੀ ਦਾਖਲ ਹੋਇਆ ਪਾਣੀ - Rajbaha broke from Makha village
Crops were damaged due to failure of rains: ਮਾਨਸਾ ਦੇ ਮਾਖਾ ਪਿੰਡ ਵਿੱਚ ਰਜਬਾਹਾ ਟੁੱਟਣ ਦੇ ਕਾਰਨ ਜਿੱਥੇ ਕਿਸਾਨਾਂ ਦੇ ਝੋਨੇ ਦੀ ਪਨੀਰੀ ਅਤੇ ਮੱਕੀ ਤੇ ਮੂੰਗੀ ਦੀ ਫਸਲ ਤੇ ਪਾਣੀ ਫਿਰ ਚੁੱਕਿਆ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਰਜ਼ਬਾਹੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਦੂਸਰੀ ਵਾਰ ਰਜ਼ਬਾਹਾ ਟੁੱਟ ਚੁੱਕਿਆ ਹੈ ਜਿਸ ਕਾਰਨ ਗਰੀਬ ਘਰਾਂ ਦਾ ਅਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਪੜ੍ਹੋ ਪੂਰੀ ਖਬਰ...
Published : May 30, 2024, 5:46 PM IST
ਘਰਾਂ ਵਿੱਚ ਪਾਣੀ ਕਾਰਨ ਆਈਆਂ ਤਰੇੜਾਂ:ਅੱਜ ਸਵੇਰੇ ਰਜ਼ਬਾਹਾ ਟੁੱਟਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਨਾਲ ਲੱਗਦੇ ਮਜ਼ਦੂਰ ਲੋਕਾਂ ਦੇ ਘਰਾਂ ਨਾਲ ਵੀ ਪਾਣੀ ਲੱਗ ਚੁੱਕਿਆ ਹੈ। ਪਾਣੀ ਦੇ ਵਹਾਅ ਨੂੰ ਰੋਕਣ ਦੇ ਲਈ ਕਿਸਾਨ ਤੇ ਮਜ਼ਦੂਰ ਘਰਾਂ ਦੇ ਨਾਲ ਮਿੱਟੀ ਲਗਾ ਰਹੇ ਹਨ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਖੇਤਾਂ ਵਿੱਚ ਝੋਨੇ ਦੀ ਪਨੀਰੀ ਮੂੰਗੀ ਅਤੇ ਮੱਕੀ ਦੀ ਫਸਲ ਪਾਣੀ ਭਰ ਜਾਣ ਕਾਰਨ ਖਰਾਬ ਹੋਈ ਹੈ। ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਕਾਰਨ ਤਰੇੜਾਂ ਆ ਗਈਆਂ ਹਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਰਜ਼ਬਾਹਾ ਦੇ ਪੁੱਲ ਦੀ ਸਫਾਈ ਨਾ ਹੋਣ ਕਾਰਨ ਪੁਲ ਬੰਦ ਹੈ, ਜਿਸ ਕਾਰਨ ਰਜ਼ਬਾਹਾ ਟੁੱਟਿਆ ਹੈ।
ਕਣਕ ਦੀ ਫਸਲ ਬਰਬਾਦ ਹੋ ਚੁੱਕੀ: ਉਨ੍ਹਾਂ ਕਿਹਾ ਕਿ ਰਜਵਾਹੇ ਤੇ ਕੰਮ ਕਰਨ ਵਾਲੇ ਵੇਲਦਾਰਾਂ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਰਜ਼ਬਾਹਾ ਟੁੱਟਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਰਜ਼ਬਾਹਾ ਟੁੱਟਣ ਕਾਰਨ ਉਨ੍ਹਾਂ ਦੀ ਕਣਕ ਦੀ ਫਸਲ ਬਰਬਾਦ ਹੋ ਚੁੱਕੀ ਸੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਇਹ ਰਜ਼ਬਾਹਾ ਨਵੇਂ ਸਿਰੇ ਤੋਂ ਬਣਿਆ ਹੈ ਅਤੇ ਉਸ ਤੋਂ ਬਾਅਦ ਹੀ ਦੋ ਵਾਰ ਲਗਾਤਾਰ ਟੁੱਟ ਚੁੱਕਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਰਜ਼ਬਾਹੇ ਨੂੰ ਬਣਾਉਣ ਵਾਲੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।
- ਪੀਐਮ ਮੋਦੀ ਦਾ ਇੰਡੀ ਗਠਜੋੜ ਤੇ ਆਪ 'ਤੇ ਨਿਸ਼ਾਨਾ; ਕਿਹਾ- ਕਾਂਗਰਸ ਦੀ ਭ੍ਰਿਸ਼ਟਾਚਾਰ 'ਚ P. hd, ਆਪ ਨੇ ਨਸ਼ੇ ਨੂੰ ਕਮਾਈ ਦਾ ਸਾਧਨ ਬਣਾਇਆ - BJP Campaign In Punjab
- ਏ ਟੂ ਜ਼ੈੱਡ ਕੰਪਨੀ ਦੇ ਗਾਰਬੇਜ ਡਿਸਪੋਜ਼ਲ ਪਲਾਂਟ ਵਿੱਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ - Aligarh Garbage Disposal Plant Fire
- ਮਿਆਂਮਾਰ 'ਚ 5.6 ਤੀਬਰਤਾ ਦਾ ਭੂਚਾਲ ਆਇਆ - Earthquake In Myanmar - Earthquake In Myanmar