ਨਵੀਂ ਦਿੱਲੀ: ਆਧਾਰ ਕਾਰਡ ਅੱਜ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸ ਦੀ ਵਰਤੋਂ ਲਗਭਗ ਸਾਰੇ ਸਰਕਾਰੀ ਕੰਮਾਂ ਲਈ ਕੀਤੀ ਜਾਂਦੀ ਹੈ। ਅੱਜ ਮੋਬਾਈਲ ਲਈ ਸਿਮ ਖਰੀਦਣ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤੱਕ ਆਧਾਰ ਕਾਰਡ ਜ਼ਰੂਰੀ ਹੈ। 90 ਕਰੋੜ ਤੋਂ ਵੱਧ ਆਬਾਦੀ ਕੋਲ ਆਧਾਰ ਕਾਰਡ ਹੈ। ਆਧਾਰ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ, ਜਿਸ ਵਿੱਚ ਪਛਾਣ ਲਈ 12 ਅੰਕਾਂ ਦਾ ਖਾਸ ਨੰਬਰ ਹੁੰਦਾ ਹੈ। ਅਜਿਹੇ 'ਚ ਆਧਾਰ ਕਾਰਡ ਦੀ ਦੁਰਵਰਤੋਂ ਦਾ ਡਰ ਬਣਿਆ ਰਹਿੰਦਾ ਹੈ।
ਅਜਿਹੇ 'ਚ ਜੇਕਰ ਤੁਹਾਡਾ ਆਧਾਰ ਕਾਰਡ ਵੀ ਗੁੰਮ ਹੋ ਗਿਆ ਹੈ ਅਤੇ ਤੁਸੀਂ ਇਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇਸਤੇਮਾਲ ਹੋਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਧਰ-ਉਧਰ ਭੱਜਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਆਰਾਮ ਨਾਲ ਆਪਣੇ ਆਧਾਰ ਕਾਰਡ ਨੂੰ ਲਾਕ ਕਰ ਸਕਦੇ ਹੋ ਅਤੇ ਇਸਦੀ ਦੁਰਵਰਤੋਂ ਨੂੰ ਰੋਕ ਸਕਦੇ ਹੋ।
ਆਧਾਰ ਕਾਰਡ ਨੂੰ ਲਾਕ ਕਿਵੇਂ ਕਰੀਏ?:
- ਆਧਾਰ ਕਾਰਡ ਨੂੰ ਲਾਕ ਕਰਨ ਲਈ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਇੱਥੇ 'My Aadhaar' ਦੇ ਆਪਸ਼ਨ 'ਤੇ ਕਲਿੱਕ ਕਰੋ।
- ਫਿਰ 'ਆਧਾਰ ਸੇਵਾਵਾਂ' ਦੀ ਚੋਣ ਕਰੋ।
- ਇਸ ਤੋਂ ਬਾਅਦ 'ਆਧਾਰ ਲਾਕ/ਅਨਲਾਕ' ਵਿਕਲਪ 'ਤੇ ਕਲਿੱਕ ਕਰੋ।
- ਹੁਣ 'UID ਲਾਕ' ਚੁਣੋ।
- ਫਿਰ ਪੂਰਾ ਨਾਮ ਅਤੇ ਪਿੰਨ ਕੋਡ ਦੇ ਨਾਲ ਆਪਣਾ UID ਨੰਬਰ ਦਰਜ ਕਰੋ।
- ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਨੰਬਰ 'ਤੇ OTP ਮਿਲੇਗਾ। ਤੁਹਾਨੂੰ ਇਹ OTP ਜਮ੍ਹਾ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ OTP ਜਮ੍ਹਾਂ ਕਰਦੇ ਹੋ, ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਕਈ ਵਾਰ ਲੋਕਾਂ ਦਾ ਆਧਾਰ ਕਾਰਡ ਕਿਤੇ ਗੁੰਮ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਚਿੰਤਾ ਰਹਿੰਦੀ ਹੈ ਕਿ ਜੇਕਰ ਉਨ੍ਹਾਂ ਦਾ ਆਧਾਰ ਕਾਰਡ ਗਲਤ ਹੱਥਾਂ 'ਚ ਪਹੁੰਚ ਗਿਆ, ਤਾਂ ਉਨ੍ਹਾਂ ਦਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਜਾਂ ਉਨ੍ਹਾਂ ਨੂੰ ਕੋਈ ਵਿੱਤੀ ਨੁਕਸਾਨ ਹੋ ਸਕਦਾ ਹੈ। ਇਸ ਲਈ ਤੁਸੀਂ ਉੱਪਰ ਦੱਸੇ ਹੋਏ ਸਟੈਪਾਂ ਨੂੰ ਫਾਲੋ ਕਰਕੇ ਆਪਣੇ ਆਧਾਰ ਕਾਰਡ ਨੂੰ ਲਾਕ ਕਰ ਸਕਦੇ ਹੋ।
ਇਹ ਵੀ ਪੜ੍ਹੋ:-