ਬਰਨਾਲਾ: ਸਹਿਣਾ ਦੇ ਨੇੜਲੇ ਪਿੰਡ ਮੌੜ ਨਾਭਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇੱਕ ਵਿਅਕਤੀ ਵੱਲੋਂ ਗਊ ਵੰਸ਼ਾਂ ਦੀ ਕੱਟ ਵੱਢ ਕਰ ਕੇ ਅੰਗਾਂ ਨੂੰ ਪਿੰਡ ਮੋੜ ਨਾਭਾ ਦੀ ਹੱਡਾ ਰੋੜੀ ਵਿੱਚ ਸੁੱਟਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ੱਕੀ ਵਿਅਕਤੀ ਨੂੰ ਦੇਖਿਆ ਤਾਂ ਉਸ ਦਾ ਪਿਛਾ ਵੀ ਕੀਤਾ, ਪਰ ਉਹ ਮੋਟਰਸਾਈਕਲ ਨੂੰ ਫੇਟ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਗਊ ਵੰਸ਼ਾਂ ਦੇ ਮੀਟ ਨੂੰ ਵੇਚਦਾ
ਇਸ ਸਬੰਧ ਵਿੱਚ ਗਊ ਸੁਰੱਖਿਆ ਸੇਵਾ ਦਲ ਦੇ ਪੰਜਾਬ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਇਲਜ਼ਾਮ ਲਾਇਆ ਕਿ ਸਾਨੂੰ ਗੁਪਤ ਸੁਚਨਾ ਮਿਲੀ ਕਿ ਪਿੰਡ ਮੌੜ ਨਾਭਾ ਵਿਖੇ ਆਸ਼ੂ ਖਾਨ ਪੁੱਤਰ ਮੁਹੰਮਦ ਯੂਨਸ ਰਹਿ ਰਿਹਾ ਹੈ। ਉਹ ਆਪਣੇ ਘਰ ਜਾਂ ਬਾਹਰ ਕਿਸੇ ਸੁੰਨ ਸ਼ਾਨ ਜਗ੍ਹਾ 'ਤੇ ਗਊਆਂ ਦੀ ਕੱਟ ਵੱਢ ਕਰ ਕੇ ਬੱਚਦੇ ਹੋਏ ਅੰਗਾਂ ਨੂੰ ਹੱਡਾ-ਰੋੜੀ ਵਿੱਚ ਸੁੱਟਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮੀਟ ਨੂੰ ਬੱਕਰੇ ਦਾ ਦੱਸ ਕੇ ਆਪਣੀ ਦੁਕਾਨ ਪੱਖੋਂ ਕੈਂਚੀਆਂ ਉੱਤੇ ਲਿਜਾਕੇ ਲੋਕਾਂ ਨੂੰ ਵੇਚਦਾ ਹੈ ਅਤੇ ਵਿਆਹ ਸ਼ਾਦੀਆਂ ਦੇ ਆਡਰ ਵੀ ਬੁੱਕ ਕਰਦਾ ਹੈ।
ਮੁਲਜ਼ਮ ਦੇ ਘਰ ਤੋਂ ਜਿਉਂਦੀ ਬੱਛੀ ਬਰਾਮਦ
ਸੰਦੀਪ ਕੁਮਾਰ ਵਰਮਾ ਨੇ ਇਲਜ਼ਾਮ ਲਾਇਆ ਕਿ ਅੱਜ ਵੀ ਉਸ ਵੱਲੋਂ ਗਊ ਵੰਸ਼ ਨੂੰ ਕੱਟਿਆ ਵੱਢਿਆ ਗਿਆ ਹੈ, ਜਦ ਇਹ ਵਿਅਕਤੀ ਪਿੰਡ ਹੱਡਾ-ਰੋੜੀ ਵਿੱਚ ਆਇਆ ਤਾਂ ਪਿੰਡ ਵਾਸੀਆਂ ਨੂੰ ਦੇਖ ਕੇ ਗਊ ਵੰਸਾਂ ਦੇ ਕੱਟੇ ਹੋਏ ਅੰਗਾਂ ਵਾਲੀ ਬੋਰੀ ਨੂੰ ਸੁੱਟ ਕੇ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਵੱਲੋਂ ਇਸ ਦੀ ਇਤਲਾਹ ਥਾਣਾ ਸਹਿਣਾ ਨੂੰ ਦਿੱਤੀ ਗਈ। ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਵੱਲੋਂ ਉਸ ਦੇ ਘਰ ਵਿਚੋਂ ਗਊ ਦੀ ਜਿਉਂਦੀ ਵੱਛੀ ਨੂੰ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਆਸ਼ੂ ਖਾਨ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।
ਪੰਜਾਬ ਵਿੱਚ ਗਊ ਦੀ ਤਸਕਰੀ ਤੇ ਹੱਤਿਆਵਾਂ
ਇਸ ਮੌਕੇ ਗਊ ਸੁਰੱਖਿਆ ਸੇਵਾ ਦਲ ਪੰਜਾਬ ਦੇ ਚੈਅਰਮੈਨ ਪ੍ਰਵੀਨ ਮਦਾਨ ਨੇ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਪੰਜਾਬ ਵਿੱਚ ਮੁਸਲਮਾਨਾਂ ਦੇ ਨਾਂਅ 'ਤੇ ਰੋਸਟੋਰੈਟ ਜਾਂ ਢਾਬੇ ਜਾਂ ਮੀਟ ਦੀਆਂ ਦੁਕਾਨਾਂ ਹਨ, ਉਨ੍ਹਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ ਕਿਉਂਕਿ ਇਸ ਨਾਲ ਇਹ ਲੋਕ ਧਰਮ ਭ੍ਰਿਸ਼ਟ ਕਰ ਰਹੇ ਹਨ। ਇਸ ਮੌਕੇ ਗੌਰਵ ਅਰੋੜਾ ਪੰਜਾਬ ਜਰਨਲ ਸੈਕਟਰੀ ਨੇ ਕਿਹਾ ਕਿ ਪੰਜਾਬ ਵਿੱਚ ਗਊ ਦੀ ਤਸਕਰੀ ਤੇ ਹੱਤਿਆਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦਾ ਮਹੋਲ ਖਰਾਬ ਹੋ ਸਕਦਾ ਹੈ।
ਪੁਲਿਸ ਵਲੋਂ ਮਾਮਲਾ ਦਰਜ ਤੇ ਮੁਲਜ਼ਮ ਦੀ ਭਾਲ
ਇਸ ਸਬੰਧੀ ਜਦੋਂ ਥਾਣਾ ਸਹਿਣਾ ਦੀ ਪੁਲਿਸ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਕਿਹਾ ਕਿ ਗਊ ਸੁਰੱਖਿਆ ਸੇਵਾ ਦਲ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਦੇ ਬਿਆਨਾਂ ਦੇ ਆਧਾਰ 'ਤੇ ਆਸ਼ੂ ਖਾਨ ਨਿਵਾਸੀ ਮੌੜ ਨਾਭਾ 'ਤੇ ਮੁਕਦਮਾ ਨੰਬਰ 58 ਅਧੀਨ ਬੀਐਨਐਸ 298 ਅਤੇ ਅੰਡਰ ਸੈਕਸ਼ਨ 8 ਦੇ ਤਹਿਤ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਪੁਲਿਸ ਗ੍ਰਿਫਤਾਰ ਕਰੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।