ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਇੰਸਟਾਗ੍ਰਾਮ ਵਰਗਾ ਇੱਕ ਫੀਚਰ ਰੋਲਆਊਟ ਕਰਨ ਜਾ ਰਿਹਾ ਹੈ। ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਵਾਰ ਵਟਸਐਪ ਇੱਕ ਮਜ਼ੇਦਾਰ ਫੀਚਰ ਰੋਲਆਊਟ ਕਰ ਰਿਹਾ ਹੈ, ਜੋ ਉਨ੍ਹਾਂ ਯੂਜ਼ਰਸ ਨੂੰ ਬਹੁਤ ਖੁਸ਼ ਕਰੇਗਾ ਜੋ ਵਟਸਐਪ 'ਤੇ ਮਿਊਜ਼ਿਕ ਦੇ ਨਾਲ ਸਟੇਟਸ ਪੋਸਟ ਕਰਨਾ ਪਸੰਦ ਕਰਦੇ ਹਨ।
ਵਟਸਐਪ ਦਾ ਮਿਊਜ਼ਿਕ ਸਟੇਟਸ ਫੀਚਰ
ਵਟਸਐਪ ਦੇ ਇਸ ਨਵੇਂ ਫੀਚਰ ਦਾ ਨਾਮ 'ਮਿਊਜ਼ਿਕ ਸਟੇਟਸ ਫੀਚਰ' ਹੈ। ਇਸ ਨਵੇਂ ਫੀਚਰ ਦੇ ਰੋਲਆਊਟ ਤੋਂ ਬਾਅਦ ਯੂਜ਼ਰਸ ਵਟਸਐਪ ਸਟੇਟਸ 'ਤੇ ਆਪਣਾ ਪਸੰਦੀਦਾ ਮਿਊਜ਼ਿਕ ਐਡ ਕਰ ਸਕਣਗੇ। ਹੁਣ ਤੱਕ ਤੁਸੀਂ ਵਟਸਐਪ 'ਤੇ ਕੋਈ ਵੀ ਸਟੇਟਸ ਪੋਸਟ ਕਰਦੇ ਸੀ, ਤਾਂ ਇਸ ਦੇ ਨਾਲ ਸੰਗੀਤ ਅਟੈਚ ਕਰਨ ਦਾ ਕੋਈ ਵਿਕਲਪ ਨਹੀਂ ਸੀ ਪਰ ਹੁਣ ਤੁਸੀਂ ਸਟੇਟਸ ਦੇ ਨਾਲ ਆਪਣੇ ਪਸੰਦੀਦਾ ਸੰਗੀਤ ਨੂੰ ਅਟੈਚ ਕਰਕੇ ਦਰਸ਼ਕਾਂ ਲਈ ਇਸਨੂੰ ਹੋਰ ਮਜ਼ੇਦਾਰ ਬਣਾਉਣ ਦੇ ਯੋਗ ਹੋਵੋਗੇ।
📝 WhatsApp beta for Android 2.25.2.5: what's new?
— WABetaInfo (@WABetaInfo) January 18, 2025
WhatsApp is rolling out a feature to share music through status updates, and it's available to some beta testers!
Some users can experiment with this feature by installing certain previous updates.https://t.co/7uzD671izM pic.twitter.com/kvBPpsbkut
ਵਟਸਐਪ ਦੇ ਨਵੇਂ ਫੀਚਰਸ ਨੂੰ ਸਪੌਟ ਕਰਨ ਅਤੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਵੈੱਬਸਾਈਟ WabetaInfo ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਵਟਸਐਪ ਦੇ ਮਿਊਜ਼ਿਕ ਸਟੇਟਸ ਫੀਚਰ ਨੂੰ ਐਂਡਰਾਈਡ 2.25.2.5 ਦੇ ਨਾਲ ਬੀਟਾ ਵਰਜ਼ਨ 'ਤੇ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ, ਇਸ ਅਪਡੇਟ ਦਾ ਰੋਲਆਊਟ ਸ਼ੁਰੂ ਹੋ ਗਿਆ ਹੈ ਪਰ ਫਿਲਹਾਲ ਕੁਝ ਹੀ ਚੁਣੇ ਹੋਏ ਬੀਟਾ ਯੂਜ਼ਰਸ ਹੀ ਇਸ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਵਟਸਐਪ ਦੇ ਸਾਰੇ ਐਂਡਰਾਇਡ ਉਪਭੋਗਤਾਵਾਂ ਨੂੰ ਸਟੇਟਸ ਦੇ ਨਾਲ ਮਿਊਜ਼ਿਕ ਜੋੜਨ ਲਈ ਇੱਕ ਨਵਾਂ ਫੀਚਰ ਮਿਲੇਗਾ।
ਸਟੇਟਸ ਪੋਸਟ ਕਰਨਾ ਹੋਵੇਗਾ ਮਜ਼ੇਦਾਰ
ਇਸ ਨਵੇਂ ਫੀਚਰ ਦੇ ਰੋਲਆਊਟ ਤੋਂ ਬਾਅਦ ਜਦੋਂ ਤੁਸੀਂ ਸਟੇਟਸ 'ਤੇ ਤਸਵੀਰ ਜਾਂ ਟੈਕਸਟ ਨੂੰ ਅਪਲੋਡ ਕਰਨ ਲਈ ਜਾਂਦੇ ਹੋ, ਤਾਂ ਤੁਹਾਨੂੰ ਡਰਾਇੰਗ ਐਡੀਟਰ 'ਤੇ ਰੰਗ ਬਦਲਣ, ਟੈਕਸਟ, ਇਮੋਜੀ, ਕ੍ਰੌਪ ਦੇ ਨਾਲ ਖੱਬੇ ਪਾਸੇ ਇੱਕ ਨਵਾਂ ਸੰਗੀਤ ਆਈਕਨ ਦਿਖਾਈ ਦੇਵੇਗਾ। ਇਸ ਵਿਕਲਪ 'ਤੇ ਕਲਿੱਕ ਕਰਨ ਤੋਂ ਬਾਅਦ ਉਪਭੋਗਤਾ ਆਪਣੇ ਪਸੰਦੀਦਾ ਗੀਤਾਂ ਜਾਂ ਕਲਾਕਾਰਾਂ ਨੂੰ ਸਰਚ ਕਰਨ ਦੇ ਯੋਗ ਹੋਣਗੇ ਅਤੇ ਉਨ੍ਹਾਂ ਦੇ ਗੀਤ ਜਾਂ ਸੰਗੀਤ ਨੂੰ ਆਪਣੇ ਸਟੇਟਸ ਵਿੱਚ ਜੋੜ ਸਕਣਗੇ। ਯੂਜ਼ਰਸ ਵਟਸਐਪ ਸਟੇਟਸ 'ਚ ਫੋਟੋਆਂ ਅਤੇ ਵੀਡੀਓ ਦੋਵਾਂ ਨਾਲ ਮਿਊਜ਼ਿਕ ਅਟੈਚ ਕਰ ਸਕਣਗੇ।
ਇੰਸਟਾਗ੍ਰਾਮ ਵਰਗਾ ਹੈ ਵਟਸਐਪ ਦਾ ਮਿਊਜ਼ਿਕ ਸਟੇਟਸ ਫੀਚਰ
ਇਹ ਫੀਚਰ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਨ ਵਰਗਾ ਹੈ। ਮੈਟਾ ਦੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ 'ਤੇ ਸਟੋਰੀ ਲਗਾਉਦੇ ਹੋਏ ਮਿਊਜ਼ਿਕ ਨੂੰ ਅਟੈਚ ਕਰਨ ਦਾ ਫੀਚਰ ਮਿਲਦਾ ਹੈ। ਹੁਣ ਮੈਟਾ ਨੇ ਵਟਸਐਪ 'ਚ ਵੀ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ:-