ETV Bharat / entertainment

'ਬਦੋਬਦੀ' ਗਾਇਕ ਨੇ ਗਾਇਆ ਕਰਨ ਔਜਲਾ ਦਾ ਗੀਤ 'ਤੌਬਾ ਤੌਬਾ', ਗੀਤ ਸੁਣ ਗਾਇਕ ਨੇ ਕਿਹਾ-ਅੰਕਲ ਜੀ... - CHAHAT FATEH ALI KHAN TAUBA TAUBA

ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੇ ਗੀਤ ਤੌਬਾ ਤੌਬਾ ਨੂੰ ਰੀਕ੍ਰਿਏਟ ਕੀਤਾ ਹੈ।

CHAHAT FATEH ALI KHAN TAUBA TAUBA
CHAHAT FATEH ALI KHAN TAUBA TAUBA (Instagram)
author img

By ETV Bharat Entertainment Team

Published : Oct 16, 2024, 5:31 PM IST

Updated : Oct 17, 2024, 2:34 PM IST

ਮੁੰਬਈ: 'ਬਦੋਬਦੀ' ਗੀਤ ਨਾਲ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਨੇ ਹਾਲ ਹੀ 'ਚ ਕਰਨ ਔਜਲਾ ਦੇ ਗੀਤ 'ਤੌਬਾ ਤੌਬਾ' ਨੂੰ ਰੀਕ੍ਰਿਏਟ ਕੀਤਾ ਹੈ, ਜਿਸ 'ਤੇ ਗਾਇਕ ਕਰਨ ਔਜਲਾ ਅਤੇ ਫਿਲਮ ਮੇਕਰ ਕਰਨ ਜੌਹਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਕਿ ਅਸਲ ਗੀਤ ਔਜਲਾ ਨੇ ਗਾਇਆ ਹੈ, ਜੋ ਕਿ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ 'Bad Newz' ਤੋਂ ਹੈ।

ਚਾਹਤ ਨੇ ਗੀਤ ਤੌਬਾ ਤੌਬਾ ਦਾ ਵੀਡੀਓ ਕੀਤਾ ਸ਼ੇਅਰ: ਚਾਹਤ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਤੌਬਾ ਤੌਬਾ ਨੂੰ ਰੀਕ੍ਰਿਏਟ ਕੀਤਾ ਹੈ ਅਤੇ ਇਸ ਨੂੰ ਆਪਣੇ ਅੰਦਾਜ਼ 'ਚ ਗਾਇਆ ਹੈ। ਉਸਨੇ ਨਵੇਂ ਬੋਲ ਜੋੜ ਕੇ ਇਸ ਗੀਤ ਨੂੰ ਮਜ਼ਾਕੀਆ ਬਣਾਇਆ ਅਤੇ ਤੌਬਾ ਤੌਬਾ ਨੂੰ ਤੋਬਾ ਤੋਬਾ ਵਿੱਚ ਬਦਲ ਦਿੱਤਾ ਹੈ। ਇਸ ਗੀਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨ ਨੇ ਲਿਖਿਆ,"ਅੰਕਲ ਕਿਰਪਾ ਕਰਕੇ ਅਜਿਹਾ ਨਾ ਕਰੋ।" ਇਸ ਦੇ ਨਾਲ ਹੀ ਉਨ੍ਹਾਂ ਨੇ ਰੋਣ ਵਾਲਾ ਇਮੋਜੀ ਲਗਾਇਆ ਹੈ।

ਕਰਨ ਜੌਹਰ ਦੀ ਪ੍ਰਤੀਕਿਰੀਆ: ਬੈਡ ਨਿਊਜ਼ ਦੇ ਨਿਰਮਾਤਾ ਕਰਨ ਜੌਹਰ ਨੇ ਚਾਹਤ ਫਤਿਹ ਅਲੀ ਖਾਨ ਦੇ ਤੌਬਾ ਤੌਬਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਚਾਹਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ,"Must watch." ਇਨ੍ਹਾਂ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਇਸ 'ਤੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਨੇ ਲਿਖਿਆ,"ਜਦੋਂ ਤੱਕ ਕਰਨ ਨੇ ਪ੍ਰਤੀਕਿਰਿਆ ਨਹੀਂ ਦਿੱਤੀ, ਮੈਨੂੰ ਇਸ ਦਾ ਵਾਈਬ ਪਸੰਦ ਸੀ।" ਇੱਕ ਨੇ ਲਿਖਿਆ,"ਦੱਸੋ, ਕਰਨ ਨੇ ਅੰਕਲ ਵੀ ਕਮੈਂਟ ਕੀਤਾ ਹੈ, ਹੁਣ ਬਸ ਕਰ ਦਿਓ।" ਇੱਕ ਨੇ ਟਿੱਪਣੀ ਕੀਤੀ,"ਉਹ ਅਸਲ ਗੀਤ ਭੁੱਲ ਗਿਆ ਹੈ।" ਇੱਕ ਯੂਜ਼ਰ ਨੇ ਲਿਖਿਆ," ਹੁਣ ਮੈਂ ਸਮਝ ਗਿਆ ਹਾਂ ਕਿ ਇਹ ਅਸਲੀ ਗੀਤ ਹੈ।"

CHAHAT FATEH ALI KHAN TAUBA TAUBA
CHAHAT FATEH ALI KHAN TAUBA TAUBA (Instagram)

ਤੌਬਾ ਤੌਬਾ ਗੀਤ ਬਾਰੇ: ਦੱਸ ਦਈਏ ਕਿ ਤੌਬਾ ਤੌਬਾ ਗੀਤ ਕਰਨ ਔਜਲਾ ਨੇ ਲਿਖਿਆ ਅਤੇ ਗਾਇਆ ਹੈ, ਜਿਸ ਵਿੱਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨੇ ਕੋਰੀਓਗ੍ਰਾਫ਼ ਕੀਤਾ ਹੈ। ਵਿੱਕੀ ਦੇ ਡਾਂਸ ਮੂਵਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਹ ਗੀਤ ਬੈਡ ਨਿਊਜ਼ ਫਿਲਮ ਦਾ ਹੈ, ਜਿਸ ਨੂੰ ਆਨੰਦ ਤਿਵਾਰੀ ਨੇ ਡਾਇਰੈਕਟ ਕੀਤਾ ਹੈ। ਜਦਕਿ ਚਾਹਤ ਫਤਿਹ ਅਲੀ ਖਾਨ ਆਪਣੇ ਗੀਤ ਬਦੋਬਦੀ ਲਈ ਕਾਫੀ ਮਸ਼ਹੂਰ ਹੋਏ ਸਨ। ਇਸ ਗੀਤ ਤੋਂ ਬਾਅਦ ਵੀ ਉਨ੍ਹਾਂ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਕਈ ਆਲੋਚਨਾਵਾਂ ਝੱਲਣ ਦੇ ਬਾਵਜੂਦ ਵੀ ਉਹ ਅਜਿਹੇ ਗੀਤ ਗਾਉਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ:-

Last Updated : Oct 17, 2024, 2:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.