ETV Bharat / state

ਖ਼ੂਨ ਦੇ ਰਿਸ਼ਤਿਆ ਦਾ ਕਤਲ: ਜਾਇਦਾਦ ਲਈ ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ - SON KILLED HIS MOTHER

ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ, ਜਿੱਥੇ ਇੱਕ ਨੌਜਵਾਨ ਵੱਲੋਂ ਆਪਣੀ ਹੀ ਸਕੀ ਮਾਂ ਦਾ ਕਤਲ ਕਰ ਦਿੱਤਾ ਗਿਆ।

ਜਾਇਦਾਦ ਲਈ ਮਾਂ ਦਾ ਕਤਲ
ਜਾਇਦਾਦ ਲਈ ਮਾਂ ਦਾ ਕਤਲ (ETV BHARAT)
author img

By ETV Bharat Punjabi Team

Published : Oct 17, 2024, 10:26 PM IST

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਵਡਾਲਾ ਖੁਰਦ ਦੇ ਵਿੱਚ ਇੱਕ ਕਲਯੁਗੀ ਪੁੱਤ ਵੱਲੋਂ ਕਥਿਤ ਤੌਰ ਦੇ ਉੱਤੇ ਆਪਣੀ ਹੀ ਬਜ਼ੁਰਗ ਮਾਂ ਦਾ ਕਤਲ ਕਰ ਦੇਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਜਾਇਦਾਦ ਲਈ ਮਾਂ ਦਾ ਕਤਲ (ETV BHARAT)

ਪੁੱਤ ਵਲੋਂ ਮਾਂ ਦਾ ਕਤਲ

ਪਰਿਵਾਰ ਦੇ ਨਜ਼ਦੀਕੀ ਬਲਬੀਰ ਸਿੰਘ ਨੇ ਦੱਸਿਆ ਕਿ ਤੜਕਸਾਰ ਗਲੀ ਵਿੱਚ ਰੌਲਾ ਪੈ ਰਿਹਾ ਸੀ ਕਿ ਸਵਿੰਦਰ ਸਿੰਘ ਵੱਲੋਂ ਆਪਣੀ ਮਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਘਰ ਵਿੱਚ ਹੀ ਦੱਬ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਕਥਿਤ ਮੁਲਜ਼ਮ ਦਿਮਾਗੀ ਦੌਰ ਦੇ ਉੱਤੇ ਠੀਕ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਉਹਨਾਂ ਵੱਲੋਂ ਵੇਹੜੇ ਦੇ ਵਿੱਚ ਮਾਰ ਕੇ ਦੱਬੀ ਗਈ। ਬਜ਼ੁਰਗ ਔਰਤ ਦੀ ਲਾਸ਼ ਨੂੰ ਬਰਾਮਦ ਕਰਕੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਇਦਾਦ ਲਈ ਕੀਤੀ ਵਾਰਦਾਤ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਤੜਕੇ ਰਣਜੀਤ ਕੌਰ ਪਤਨੀ ਸੁਲੱਖਣ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਮਿਲਣ ਆਏ ਸਨ ਤੇ ਰਾਤ ਨੂੰ ਉਹ ਦੋਵੇਂ ਵੱਖ-ਵੱਖ ਕਮਰਿਆਂ ਦੇ ਵਿੱਚ ਸੌ ਗਏ। ਜਿਸ ਤੋਂ ਬਾਅਦ ਤੜਕੇ ਉਸ ਦੀ ਮਾਂ ਦੇ ਚੀਕਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਸਵਿੰਦਰ ਸਿੰਘ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਤਾਂ ਸਵਿੰਦਰ ਸਿੰਘ ਵੱਲੋਂ ਉਸ ਦੀ ਮਾਤਾ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਵੇਹੜੇ ਦੇ ਵਿੱਚ ਮਿੱਟੀ ਅਤੇ ਪੱਤਿਆਂ ਦੇ ਵਿੱਚ ਦੱਬ ਕੇ ਲਕੋਣ ਦੀ ਕੋਸ਼ਿਸ਼ ਕੀਤੀ ਗਈ।

ਕਤਲ ਕਰਕੇ ਦੱਬੀ ਲਾਸ਼

ਉਹਨਾਂ ਦੱਸਿਆ ਇਹ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਜਿੰਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਸੰਬੰਧੀ ਮੁਲਜ਼ਮ ਦੇ ਖਿਲਾਫ ਥਾਣਾ ਖਲਚੀਆਂ ਦੇ ਵਿੱਚ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਜਾਇਦਾਦ ਲਈ ਆਪਣੀ ਮਾਤਾ ਦਾ ਕਤਲ ਕੀਤਾ ਹੈ, ਕਿਉਂਕਿ ਉਹ ਕਹਿੰਦਾ ਸੀ ਕਿ ਜਾਇਦਾਦ ਉਸ ਦੇ ਨਾ ਕਰ ਦਿੱਤੀ ਜਾਵੇ ਜੋ ਕਿ ਉਸ ਦੀ ਮਾਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.