ਲੁਧਿਆਣਾ: ਜ਼ਿਲ੍ਹਾ ਲੁਧਿਆਣਾ 'ਚ ਚੌਂਕੀ ਬਸੰਤ ਪਾਰਕ ਦੇ ਅਧੀਨ ਆਉਂਦੇ ਇਲਾਕੇ ਅੰਦਰ ਪੰਜਾਬ ਪੁਲਿਸ ਦੀ ਸਬ-ਇੰਸਪੈਕਟਰ ਅਤੇ ਉਸ ਦੇ ਪਤੀ ਦੇ ਹੰਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਬ ਇੰਸਪੈਕਟਰ ਦੇ ਪਤੀ ਨੇ ਆਪਣੇ ਹੀ ਗੁਆਂਢੀ, ਜੋ ਕਿ ਨਗਰ ਨਿਗਮ ਦੇ ਵਿੱਚ ਮੁਲਾਜ਼ਮ ਹੈ ਉਸ ਦਾ ਸਿਰ ਇੱਟ ਮਾਰ ਕੇ ਪਾੜ ਦਿੱਤਾ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਿਤ ਦਾ ਨਾਂ ਸੁੰਦਰ ਕੁਮਾਰ ਹੈ, ਜਖਮੀ ਹਾਲਤ ਵਿੱਚ ਉਸ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਹਸਪਤਾਲ 'ਚ ਦਾਖਲ ਸੁੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਪਤਨੀ ਗੀਤਾ ਕਿਸੇ ਕੰਮ ਲਈ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਇੱਕ ਲਿਫਾਫਾ ਉਸ ਦੀ ਲੱਤ ਵਿੱ ਫਸ ਗਿਆ। ਜਿਸ ਤੋਂ ਬਾਅਦ ਉਸ ਨੇ ਇਹ ਲਿਫਾਫਾ ਸਬ-ਇੰਸਪੈਕਟਰ ਨੀਰੂ ਦੇ ਘਰ ਤੋਂ ਕੁਝ ਦੂਰੀ 'ਤੇ ਸੜਕ ਕਿਨਾਰੇ ਰੱਖ ਦਿੱਤਾ। ਹਵਾ ਕਾਰਨ ਲਿਫਾਫਾ ਉੱਡ ਕੇ ਨੀਰੂ ਦੇ ਗੇਟ ਕੋਲ ਪਹੁੰਚ ਗਿਆ। ਇਸ ਤੋਂ ਗੁੱਸੇ 'ਚ ਆ ਕੇ ਨੀਰੂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਲੁਧਿਆਣਾ 'ਚ ਸਬ-ਇੰਸਪੈਕਟਰ ਦੇ ਪਤੀ ਦੀ ਗੁੰਡਾਗਰਦੀ; ਗੁਆਂਢੀ ਦੇ ਸਿਰ 'ਤੇ ਮਾਰੀ ਇੱਟ, ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ - Ludhiana Dispute
Ludhiana Dispute : ਲੁਧਿਆਣਾ ਵਿੱਚ ਇੱਕ ਸਬ-ਇੰਸਪੈਕਟਰ ਦੇ ਪਤੀ ਉੱਤੇ ਨਗਰ-ਨਿਗਮ ਦੇ ਕਰਮਚਾਰੀ ਨਾਲ ਕੁੱਟ ਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੀੜਤ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਤਹਿਤ ਉਸ ਨੂੰ ਫੱਟੜ ਕੀਤਾ ਗਿਆ ਪਰ ਪੁਲਿਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ।
Published : Mar 15, 2024, 7:35 PM IST
ਸਿਰ 'ਤੇ ਇੱਟ ਮਾਰ ਕੀਤਾ ਜ਼ਖ਼ਮੀ:ਅਗਲੇ ਦਿਨ ਜਦੋਂ ਸੁੰਦਰ ਕੁਮਾਰ ਦਾ ਲੜਕਾ ਕਿਸੇ ਕੰਮ ਲਈ ਬਾਈਕ 'ਤੇ ਜਾ ਰਿਹਾ ਸੀ ਤਾਂ ਨੀਰੂ ਨੇ ਫਿਰ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੁੰਦਰ ਕੁਮਾਰ ਅਨੁਸਾਰ ਉਹ ਨੀਰੂ ਅਤੇ ਉਸਦੇ ਪਰਿਵਾਰ ਨੂੰ ਮਿਲਿਆ, ਉਨ੍ਹਾਂ ਨੂੰ ਗਾਲ੍ਹਾਂ ਦਾ ਕਾਰਨ ਪੁੱਛਣ ਗਿਆ ਪਰ ਇਸ ਦੌਰਾਨ ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨੀਰੂ ਦੇ ਪਤੀ ਨੇ ਉਸ ਦੇ ਸਿਰ 'ਤੇ ਇੱਟ ਮਾਰ ਦਿੱਤੀ।
ਕਾਰਵਾਈ ਦਾ ਭਰੋਸਾ: ਇਸ ਮਾਮਲੇ ਸਬੰਧੀ ਬਸੰਤ ਪਾਰਕ ਚੌਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਵਿਚਾਰ ਅਧੀਨ ਹੈ। ਏਐਸਆਈ ਬਚਿੱਤਰ ਸਿੰਘ ਨੂੰ ਬਿਆਨ ਦਰਜ ਕਰਨ ਲਈ ਭੇਜਿਆ ਗਿਆ ਹੈ। ਮਾਮਲੇ ਵਿੱਚ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ, ਉਹ ਜ਼ਰੂਰ ਕੀਤੀ ਜਾਵੇਗੀ। ਸਬ-ਇੰਸਪੈਕਟਰ ਨੀਰੂ ਨੂੰ ਕਈ ਵਾਰ ਬੁਲਾਇਆ ਗਿਆ ਪਰ ਉਸ ਨੇ ਆਪਣਾ ਪੱਖ ਨਹੀਂ ਦਿੱਤਾ।