ਲੁਧਿਆਣਾ: ਸ਼ਿਮਲਾਪੁਰੀ ਸਥਿਤ ਰਣਜੀਤ ਨਗਰ ਵਿੱਚ ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਕਰਕੇ ਛੇ ਕੁਇੰਟਲ ਦੇ ਕਰੀਬ ਸ਼ੱਕੀ ਖੋਆ ਬਰਾਮਦ ਕੀਤਾ ਹੈ ਜੋ ਕਿ ਰਾਜਸਥਾਨ ਦੇ ਬੀਕਾਨੇਰ ਤੋਂ ਲਿਆ ਕੇ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ ਸੀ। ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਸ਼ੱਕ ਜ਼ਾਹਿਰ ਹੋਣ ਉੱਤੇ ਖੋਏ ਦੇ ਨਮੂਨੇ ਭਰ ਕੇ ਜਾਂਚ ਲਈ ਲੈਬ ਦੇ ਵਿੱਚ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।
ਲੁਧਿਆਣਾ 'ਚ ਸਿਹਤ ਮਹਿਕਮੇ ਦੀ ਵੱਡੀ ਕਾਰਵਾਈ, 600 ਕੁਇੰਟਲ ਦੇ ਕਰੀਬ ਸ਼ੱਕੀ ਖੋਆ ਬਰਾਮਦ - 600 QUINTALS OF SUSPECTED KHOA
ਲੁਧਿਆਣਾ ਵਿੱਚ ਸਿਹਤ ਵਿਭਾਗ ਨੇ ਛਾਪੇਮਾਰੀ ਕਰਦਿਆਂ 600 ਕੁਇੰਟਲ ਸ਼ੱਕੀ ਖੋਆ ਬਰਾਮਦ ਕੀਤਾ ਹੈ। ਬਾਹਰੀ ਸੂਬਿਆਂ ਤੋਂ ਇਹ ਖੋਆ ਪੰਜਾਬ ਲਿਆਂਦਾ ਗਿਆ ਸੀ।
Published : Oct 15, 2024, 9:29 AM IST
ਲੋਕਾਂ ਨੂੰ ਅਪੀਲ
ਇਸ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਅਫਸਰ ਅਤੇ ਸਿਵਲ ਸਰਜਨ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਲਗਭਗ 250 ਰੁਪਏ ਕਿੱਲੋ ਇਹ ਖੋਆ ਰਾਜਸਥਾਨ ਤੋਂ ਲਿਆ ਕੇ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ ਸੀ ਅਤੇ ਜੋ ਕਿ ਮਾਰਕੀਟ ਕੀਮਤ ਨਾਲੋਂ ਕਾਫੀ ਘੱਟ ਹੈ। ਇਸ ਕਰਕੇ ਉਹਨਾਂ ਨੂੰ ਸ਼ੱਕ ਹੋਇਆ ਜਿਸ ਕਰਕੇ ਉਹਨਾਂ ਵੱਲੋਂ ਖੋਏ ਦੀ ਸੈਂਪਲ ਭਰੇ ਗਏ ਹਨ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕ ਵੀ ਆਪਣੀ ਸਿਹਤ ਦਾ ਧਿਆਨ ਜਰੂਰ ਰੱਖਣ ਕਿਉਂਕਿ ਤਿਉਹਾਰਾਂ ਦੇ ਵਿੱਚ ਨਕਲੀ ਚੀਜ਼ਾਂ ਅਕਸਰ ਹੀ ਵੇਖਣ ਨੂੰ ਮਿਲਦੀਆਂ ਹਨ। ਉਹਨਾਂ ਕਿਹਾ ਕਿ ਇਹ ਤੁਹਾਡੀ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ। ਇਸ ਕਰਕੇ ਲੋਕ ਸਸਤੀਆਂ ਮਠਿਆਈਆਂ ਲੈਣ ਦੇ ਝਾਂਸੇ ਵਿੱਚ ਨਾ ਆਉਣ ਅਤੇ ਕੁਆਲਿਟੀ ਵੇਖ ਕੇ ਹੀ ਮਠਿਆਈ ਖਰੀਦਣ। ਉਹਨਾਂ ਕਿਹਾ ਕਿ ਖਾਸ ਕਰਕੇ ਰੰਗਦਾਰ ਮਿਠਾਈਆਂ ਤੋਂ ਵੱਧ ਤੋਂ ਵੱਧ ਗੁਰੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋਵੇ
ਦੱਸ ਦਈਏ ਬੀਤੇ ਦਿਨ ਲੁਧਿਆਣਾ ਵਿੱਚ ਹੀ ਸਿਹਤ ਵਿਭਾਗ ਦੀ ਟੀਮ ਨੇ ਰਾਹੋਂ ਰੋਡ ਉੱਤੇ ਸਥਿਤ ਇੱਕ ਡਾਇਰੀ ਦੇ ਵਿੱਚ ਛਾਪੇਮਾਰੀ ਕਰਕੇ ਵੱਡੀ ਗਿਣਤੀ ਦੇ ਵਿੱਚ ਪਨੀਰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਮਿਠਾਆਈ ਦੀਆਂ ਦੁਕਾਨਾਂ ਉੱਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਕੁੱਝ ਸੈਂਪਲ ਭਰੇ ਗਏ ਹਨ। ਛਾਪੇਮਾਰੀ ਦੌਰਾਨ ਸਿਹਤ ਵਿਭਾਗ ਨੇ ਕਈ ਕੁਇੰਟਲ ਪਨੀਰ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ। ਇਸ ਦੌਰਾਨ ਉਹਨਾਂ ਨੇ ਕਈ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਕਈਆਂ ਦੇ ਚਲਾਨ ਵੀ ਕੱਟੇ ਹਨ। ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਮਹਿਕਮੇ ਦੀ ਟੀਮ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਲੁਧਿਆਣਾ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ।