ਇਨਸਾਨੀਅਤ ਦੀ ਮਿਸਾਲ: ਦੋ ਸਮਾਜਸੇਵੀ 350 ਦੇ ਕਰੀਬ ਲਵਾਰਿਸ ਕੁੱਤਿਆਂ ਦੀ ਕਰ ਰਹੇ ਸੇਵਾ (ETV Bharat Faridkot) ਫਰੀਦਕੋਟ: ਪੰਜਾਬ ਦੇ ਵਿੱਚ ਵੱਡੀ ਗਿਣਤੀ ਲਾਵਾਰਿਸ ਕੁੱਤਿਆਂ ਦੀ ਹੋ ਚੁੱਕੀ ਹੈ। ਪਰ ਇਨ੍ਹਾਂ ਬੇਜ਼ੁਬਾਨਾਂ ਲਈ ਖੁਰਾਕ ਦੀ ਬਹੁਤ ਕਮੀ ਆ ਰਹੀ ਹੈ ਨਾਲ ਹੀ ਹਾਦਸੇ ਵੀ ਇਨ੍ਹਾਂ ਨਾਲ ਬਹੁਤ ਵਾਪਰਦੇ ਹਨ।ਇਹ ਕਾਫੀ ਬਿਮਾਰੀਆਂ ਤੋਂ ਪੀੜਤ ਵੀ ਹੋ ਜਾਂਦੇ ਹਨ, ਪਰ ਕਿਤੇ ਨਾਂ ਕਿਤੇ ਕੁਝ ਲੋਕ ਜਾਂ ਸਮਾਜਸੇਵੀ ਇਨ੍ਹਾਂ ਬੇਜ਼ੁਬਾਨਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਲਵਾਰਿਸ ਕੁੱਤਿਆਂ ਲਈ ਖਾਣਾ ਬਣਾਉਣਾ:ਅਜਿਹਾ ਹੀ ਇੱਕ ਪਰਿਵਾਰ ਫਰੀਦਕੋਟ ਦਾ ਸਾਹਮਣੇ ਆਇਆ ਹੈ। ਇਸ ਪਰਿਵਾਰ ਦੇ ਮੁਖੀ ਪਤੀ ਪਤਨੀ ਦੋਨੋਂ ਫਰੀਦਕੋਟ ਵਿੱਚ ਸਾਢੇ ਤਿੰਨ ਸੌ ਦੇ ਕਰੀਬ ਲਵਾਰਿਸ ਕੁੱਤਿਆਂ ਦੀ ਹਰ ਪੱਖੋਂ, ਹਰ ਰੋਜ਼ ਸੇਵਾ ਕਰ ਰਹੇ ਹਨ। ਇਨ੍ਹਾਂ ਪਤੀ ਪਤਨੀ ਦਾ ਜ਼ਿਆਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਨ੍ਹਾਂ ਬੇਜ਼ੁਬਾਨਾਂ ਲਈ ਲੱਗਦਾ ਸਵੇਰੇ 10 ਵਜੇ ਇਹ ਇਨ੍ਹਾਂ ਲਵਾਰਿਸ ਕੁੱਤਿਆਂ ਲਈ ਖਾਣਾ ਬਣਾਉਣਾ ਸ਼ੁਰੂ ਕਰਦੇ ਹਨ ਅਤੇ ਨਾਲ ਦੀ ਨਾਲ ਜੇਕਰ ਕਿਸੇ ਕੁੱਤੇ ਨੂੰ ਕੋਈ ਪ੍ਰਾਬਲਮ ਹੈ ਤਾਂ ਉਸਦਾ ਮੈਡੀਕਲ ਟਰੀਟਮੈਂਟ ਕਰਦੇ ਹਨ।
ਇਨ੍ਹਾਂ ਕੁੱਤਿਆਂ ਨੂੰ ਰੇਸਕਿਊ ਕਰਕੇ ਆਪਣੇ ਘਰ ਵੀ ਲੈ ਕੇ ਜਾਂਦੇ ਹਨ ਅਤੇ ਫਿਰ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ 5 ਘੰਟੇ ਦੇ ਕਰੀਬ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਇਨ੍ਹਾਂ ਬੇਜ਼ੁਬਾਨਾਂ ਨੂੰ ਖਾਣਾ ਜਾ ਕੇ ਆਪਣੇ ਹੱਥੀਂ ਖਵਾਉਂਦੇ ਹਨ।
ਮੈਡੀਕਲ ਸਹੂਲਤ: ਇਸ ਮੌਕੇ ਆਪਣੇ ਹੱਥੀਂ ਖਾਣਾ ਤਿਆਰ ਕਰਕੇ ਆਪਣੇ ਹੱਥੀਂ ਇਨ੍ਹਾਂ ਬੇਜ਼ੁਬਾਨਾਂ ਨੂੰ ਖਵਾਉਣ ਵਾਲੀ ਮਹਿਲਾ ਸੁਖਵਿੰਦਰ ਕੌਰ ਵਾਲੀਆ ਅਤੇ ਹਰ ਵਕਤ ਆਪਣੀ ਪਤਨੀ ਦਾ ਸਾਥ ਦੇਣ ਵਾਲੇ ਪਤੀ ਜਗਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜੋ ਵਿਦੇਸ ਰਹਿੰਦੇ ਹਨ। ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਵੀ ਵਿਦੇਸ ਜਾਣ ਤੋਂ ਪਹਿਲਾਂ ਇਨ੍ਹਾਂ ਕੁੱਤਿਆਂ ਦੀ ਸੇਵਾ ਕਰਦਾ ਸੀ ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਦੀ ਸੇਵਾ ਕਰ ਰਹੇ ਹਾਂ ਨਾਲ ਹੀ ਇਨ੍ਹਾਂ ਨੂੰ ਲੋੜ ਪੈਣ 'ਤੇ ਹਰ ਮੈਡੀਕਲ ਸਹੂਲਤ ਇਨ੍ਹਾਂ ਨੂੰ ਦਿੱਤੀ ਜਾਂਦੀ ਹੈ। ਸਾਡੇ ਨਾਲ ਫਰੀਦਕੋਟ ਦੇ ਕੁਝ ਹੋਰ ਨੌਜਵਾਨ ਅਤੇ ਇੱਕ ਲੜਕੀ ਵੀ ਇਨ੍ਹਾਂ ਦੀ ਸੇਵਾ ਲਈ ਪੂਰਾ ਸਾਥ ਦੇ ਰਹੀ ਹੈ।
ਹਰ ਰੋਜ਼ 1000 ਤੋਂ ਉਪਰ ਦੇ ਕਰੀਬ ਖਰਚ: ਸੁਖਵਿੰਦਰ ਕੌਰ ਵਾਲੀਆ ਨੇ ਕਿਹਾ ਕਿ ਰੋਜ਼ਾਨਾ 25 ਕਿਲੋ ਦੇ ਕਰੀਬ ਚਾਵਲ, 3 ਕਿਲੋ ਦੇ ਕਰੀਬ ਦੁੱਧ ਅਤੇ ਹੋਰ ਵੀ ਖਾਣਾ ਇਨ੍ਹਾਂ ਲਈ ਸਵੇਰੇ 10 ਵਜੇ ਤੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫਿਰ ਸਾਰਾ ਖਾਣਾ ਚੰਗੀ ਤਰ੍ਹਾਂ ਕੰਪਲੀਟ ਕਰਕੇ ਸ਼ਾਮ 6 ਵਜੇ ਤੋਂ ਵੱਖ-ਵੱਖ ਥਾਵਾਂ 'ਤੇ ਜਾ ਕੇ ਖਵਾ ਕੇ ਆਉਂਦੇ ਹਾਂ। ਸਾਡੀ ਬੇਨਤੀ ਹੈ ਕੇ ਹਰ ਰੋਜ਼ 1000 ਤੋਂ ਉਪਰ ਦੇ ਕਰੀਬ ਖਰਚ ਆਉਂਦਾ ਹੈ, ਜੇਕਰ ਕਿਸੇ ਨੇ ਮੱਦਦ ਕਰਨੀ ਹੋਵੇ ਤਾਂ ਜਰੂਰ ਕਰ ਸਕਦਾ।