ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਬੀਤੇ ਦਿਨ ਸੂਬਾ ਪੱਧਰੀ ਪਟਵਾਰੀਆਂ ਦੀ ਅਹਿਮ ਬੈਠਕ ਹੋਈ, ਇਸ ਮੀਟਿੰਗ ਵਿੱਚ ਜਿੱਥੇ ਪੋਸਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਪਟਵਾਰੀਆਂ ਨੂੰ ਆ ਰਹੀ ਦਿੱਕਤਾਂ ਸਬੰਧੀ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ 700 ਦੇ ਕਰੀਬ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਚੱਲ ਰਹੀ ਹੈ ਅਤੇ 1000 ਹੋਰ ਪੋਸਟਾਂ ਭਰਨ ਦੀ ਗੱਲ ਕੀਤੀ ਗਈ ਹੈ।
ਪਟਵਾਰੀਆਂ ਨੇ ਖਾਲੀ ਅਸਾਮੀਆਂ ਭਰਨ ਦੀ ਕੀਤੀ ਮੰਗ (ETV BHARAT (ਰਿਪੋਟਰ,ਲੁਧਿਆਣਾ)) ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰੋ
ਹਰਵੀਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਇਹ ਪੋਸਟਾਂ 40 ਸਾਲ ਪਹਿਲਾਂ ਬਣਾਈਆਂ ਗਈਆਂ ਸਨ ਉਸ ਵੇਲੇ ਪੰਜਾਬ ਦੇ ਵਿੱਚ 13 ਜ਼ਿਲ੍ਹੇ ਸਨ ਅਤੇ ਹੁਣ 23 ਜ਼ਿਲ੍ਹੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਦੀ ਵੀ ਹੱਦ ਬੰਦੀ ਲਗਾਤਾਰ ਵੱਧਦੀ ਜਾ ਰਹੀ ਹੈ, ਅਜਿਹੇ ਦੇ ਵਿੱਚ ਘੱਟ ਸਟਾਫ ਦੇ ਨਾਲ ਕੰਮ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ 2000 ਦੇ ਕਰੀਬ ਜਿਹੜੇ ਪ੍ਰਾਈਵੇਟ ਲੋਕ ਕੰਮ ਕਰ ਰਹੇ ਹਨ ਅਸੀਂ ਖੁਦ ਉਹਨਾਂ ਨੂੰ ਲੈ ਕੇ ਚਿੰਤਿਤ ਹਾਂ।
ਨਵੀਂ ਕਮੇਟੀ ਦਾ ਗਠਨ
ਆਗੂਆਂ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਦੱਸਿਆ ਕਿ ਸਟੇਟ ਕੈਡਰ ਦਾ ਵੀ ਇੱਕ ਵੱਡਾ ਮੁੱਦਾ ਸੀ ਜਿਸ ਨੂੰ ਲੈ ਕੇ ਵੀ ਵਿਚਾਰਾ ਹੋਈਆਂ ਹਨ। ਉਹਨਾਂ ਕਿਹਾ ਲੁਧਿਆਣਾ ਦੇ ਸਾਹਨੇਵਾਲ ਹਲਕੇ ਤੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਦੇ ਕੋਲ ਰੈਵਨਿਊ ਵਿਭਾਗ ਆਇਆ ਹੈ ਉਹਨਾਂ ਨੂੰ ਵੀ ਅੱਜ ਵਧਾਈ ਦਿੱਤੀ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਚੰਗੇ ਕੰਮ ਇਸ ਵਿਭਾਗ ਦੇ ਵਿੱਚ ਹੋਏ ਹਨ ਉਸੇ ਤਰ੍ਹਾਂ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਵੀ ਹੋਰ ਚੰਗੇ ਕੰਮ ਹੋਣਗੇ। ਪਟਵਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੀ ਬਣੀ ਕਮੇਟੀ ਨੇ ਆਪਣੇ ਹਰ ਕੰਮ ਦਾ ਵੇਰਵਾ ਦਿੱਤਾ ਹੈ ਅਤੇ ਹੁਣ ਅਗਲੀ ਕਮੇਟੀ ਦਾ ਵੀ ਜਲਦ ਗਠਨ ਕੀਤਾ ਜਾਵੇਗਾ।