ਲੁਧਿਆਣਾ :ਦਿਵਾਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਪਟਾਕੇ ਚਲਾਏ ਜਾਂਦੇ ਹਨ ਅਤੇ ਲੋਕ ਇਸ ਦੌਰਾਨ ਪਟਾਕਿਆਂ ਦੀ ਲਪੇਟ ਦੇ ਵਿੱਚ ਆਉਣ ਕਰਕੇ ਆਪਣਾ ਕਾਫੀ ਨੁਕਸਾਨ ਵੀ ਕਰਵਾ ਲੈਂਦੇ ਹਨ। ਖਾਸ ਕਰਕੇ ਬੱਚਿਆਂ ਨੂੰ ਵੀ ਪਟਾਕਿਆਂ ਦੀ ਲਪੇਟ 'ਚ ਆਉਣ ਕਰਕੇ ਕਾਫੀ ਪ੍ਰਭਾਵ ਪੈਂਦਾ। ਕਈ ਵਾਰ ਚਮੜੀ ਵੀ ਸੜ ਜਾਂਦੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੀ ਚਮੜੀ ਰੋਗਾਂ ਦੀ ਮਾਹਰ ਡਾਕਟਰ ਦੀਪਿਕਾ ਯਾਦਵ ਨੇ ਕੁੱਝ ਨੁਸਖੇ ਦੱਸੇ ਹਨ। ਜਿਸ ਅਧਾਰ 'ਤੇ ਇਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਡਾਕਟਰ ਦਿਪੀਕਾ ਨੇ ਦੱਸਿਆ ਹੈ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ, ਤਾਂ ਤੁਰੰਤ ਘਰ ਦੇ ਵਿੱਚ ਪਏ ਡਟੋਲ ਜਾਂ ਫਿਰ ਕਿਸੇ ਸਾਫ ਕੱਪੜੇ ਨਾਲ ਜਖਮ ਨੂੰ ਸਾਫ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਸਕਿਨ ਬੱਚਿਆਂ ਦੀ ਸੈਂਸਿਟਿਵ ਹੁੰਦੀ ਹੈ ਅਤੇ ਪ੍ਰਦੂਸ਼ਣ ਦੇ ਦੌਰਾਨ ਵੀ ਉਸ 'ਤੇ ਕਾਫੀ ਅਸਰ ਹੁੰਦਾ ਹੈ। ਉਹਨਾਂ ਕਿਹਾ ਕਿ ਘਰ ਦੇ ਵਿੱਚ ਉਪਚਾਰ ਕੀਤਾ ਜਾ ਸਕਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ
ਡਾਕਟਰ ਦੀਪਿਕਾ ਨੇ ਕਿਹਾ ਕਿ ਲੋਕ ਇਸ ਗੱਲ ਦਾ ਧਿਆਨ ਜਰੂਰ ਰੱਖਣ ਕਿ ਕਦੇ ਵੀ ਜੇਕਰ ਮਾਸ ਸੜ ਜਾਂਦਾ ਹੈ ਤਾਂ ਉਸ 'ਤੇ ਕਿਸੇ ਤਰ੍ਹਾਂ ਦਾ ਕੋਈ ਦੇਸੀ ਘਿਓ, ਤੇਲ ਹਲਦੀ ਆਦਿ ਦਾ ਇਸਤੇਮਾਲ ਨਾ ਕੀਤਾ ਜਾਵੇ। ਇਸ ਨਾਲ ਸਕਿਨ ਹੋਰ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਲੇ ਨੂੰ ਸਾਫ ਕਰਨ ਲਈ ਜ਼ਿਆਦਾ ਤੇਜ ਪਾਣੀ ਦੇ ਵਹਾਅ ਨਾਲ ਨਾ ਧੋਤਾ ਜਾਵੇ। ਉਹਨਾਂ ਦੱਸਿਆ ਕਿ ਜੇਕਰ ਜਿਆਦਾ ਮਾਸ ਸੜ ਜਾਂਦਾ ਹੈ ਤਾਂ ਆਪਣੇ ਨਜ਼ਦੀਕੀ ਡਾਕਟਰ ਦੇ ਕੋਲ ਜਰੂਰ ਲੈਕੇ ਜਾਓ। ਜਿਆਦਾ ਜਲਣ ਤੇ ਇਲਾਜ ਬਹੁਤ ਜਰੂਰੀ ਹੈ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ।
ਇਹਨਾਂ ਲੱਛਣਾ ਦਾ ਰੱਖੋ ਧਿਆਨ
ਡਾਕਟਰ ਦੀਪਿਕਾ ਨੇ ਦੱਸਿਆ ਕਿ ਦੀਵਾਲੀ ਮੌਕੇ ਪ੍ਰਦੂਸ਼ਣ ਵੀ ਚਮੜੀ ਰੋਗ ਆਦਿ ਲਈ ਕਾਫੀ ਖਤਰਨਾਕ ਸਾਬਿਤ ਹੁੰਦਾ ਹੈ। ਚਮੜੀ 'ਤੇ ਖਾਰਿਸ਼, ਚਮੜੀ 'ਚ ਸੁਕਾਪਨ ਆਦਿ ਦੀਆਂ ਸਮੱਸਿਆਵਾਂ ਅਕਸਰ ਵੇਖਣ ਨੂੰ ਮਿਲਦੀਆਂ ਨੇ। ਇਸ ਲਈ ਤੁਸੀਂ ਐਲੋਵੇਰਾ ਆਦਿ ਦਾ ਇਸਤੇਮਾਲ ਕਰ ਸਕਦੇ ਹੋ। ਆਪਣੀ ਸਕਿਨ ਨੂੰ ਸਾਫ ਸੁਥਰਾ ਰੱਖਿਆ ਜਾਵੇ।
ਦੀਨਾਰਾਂ ਅਤੇ ਡਾਲਰਾਂ ਨਾਲ ਸਜਿਆ ਰਹਿੰਦਾ ਹੈ ਮਹਾਲਕਸ਼ਮੀ ਦਾ ਦਰਬਾਰ, ਕੁਬੇਰ ਦੇ ਖਜ਼ਾਨੇ 'ਚ ਪਈ ਕਰੋੜਾਂ ਦੀ ਜਾਇਦਾਦ