ਪੰਜਾਬ

punjab

ETV Bharat / state

ਸਰਕਾਰੀ ਰੇਟ 'ਤੇ ਨਹੀਂ ਖਰੀਦੀ ਜਾ ਰਹੀ ਮੂੰਗੀ ਦੀ ਫ਼ਸਲ, ਕਿਸਾਨਾਂ ਨੇ ਕਿਹਾ- ਪ੍ਰਾਈਵੇਟ ਵਪਾਰੀ ਕਰ ਰਹੇ ਨੇ ਲੁੱਟ - Green moong bean crop - GREEN MOONG BEAN CROP

ਸਰਕਾਰ ਵਲੋਂ ਮੂੰਗੀ 'ਤੇ ਐਮਐਸਪੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਮਾਨਸਾ 'ਚ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ। ਕਿਸਾਨਾਂ ਦਾ ਕਹਿਣਾ ਕਿ ਸਰਕਾਰੀ ਰੇਟ 'ਤੇ ਉਨ੍ਹਾਂ ਦੀ ਮੂੰਗੀ ਦੀ ਫ਼ਸਲ ਨਹੀਂ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਪਾਰੀ ਉਨ੍ਹਾਂ ਦੀ ਲੁੱਟ ਕਰ ਰਹੇ ਹਨ।

ਸਰਕਾਰੀ ਰੇਟ 'ਤੇ ਮੂੰਗੀ ਦੀ ਖਰੀਦ
ਸਰਕਾਰੀ ਰੇਟ 'ਤੇ ਮੂੰਗੀ ਦੀ ਖਰੀਦ (ETV BHARAT)

By ETV Bharat Punjabi Team

Published : Jul 16, 2024, 8:12 PM IST

ਸਰਕਾਰੀ ਰੇਟ 'ਤੇ ਮੂੰਗੀ ਦੀ ਖਰੀਦ (ETV BHARAT)

ਮਾਨਸਾ: ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਵੱਡੇ ਪੱਧਰ 'ਤੇ ਮੂੰਗੀ ਦੀ ਬਿਜਾਈ ਕੀਤੀ ਗਈ ਹੈ। ਹੁਣ ਜਦੋਂ ਕਿਸਾਨ ਮੂੰਗੀ ਦੀ ਫਸਲ ਨੂੰ ਲੈਕੇ ਮੰਡੀਆਂ ਵਿੱਚ ਲਿਆ ਰਹੇ ਨੇ ਤਾਂ ਕਿਸਾਨ ਨਿਰਾਸ਼ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਮੂੰਗੀ ਦੀ ਫਸਲ ਸਰਕਾਰੀ ਰੇਟ 'ਤੇ ਨਹੀਂ ਖਰੀਦੀ ਜਾ ਰਹੀ, ਜਦੋਂ ਕਿ ਪ੍ਰਾਈਵੇਟ ਵਪਾਰੀ ਉਹਨਾਂ ਦੀ ਮੂੰਗੀ ਦੀ ਫਸਲ ਨੂੰ 7 ਹਜ਼ਾਰ ਰੁਪਏ ਦੇ ਕਰੀਬ ਖਰੀਦ ਰਹੇ ਹਨ ਅਤੇ ਨਾ ਹੀ ਅਜੇ ਤੱਕ ਮੰਡੀ ਦੇ ਵਿੱਚ ਕੋਈ ਸਰਕਾਰੀ ਬੋਲੀ ਆਈ ਹੈ।

ਸਰਕਾਰੀ ਰੇਟ 'ਤੇ ਨਹੀਂ ਹੋ ਰਹੀ ਖਰੀਦ: ਕਾਬਿਲੇਗੌਰ ਹੈ ਕਿ ਕਿਸਾਨਾਂ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ 26 ਏਕੜ ਦੇ ਵਿੱਚ ਮੂੰਗੀ ਦੀ ਬਿਜਾਈ ਕੀਤੀ ਗਈ ਸੀ। ਹੁਣ ਕਿਸਾਨ ਜਦੋਂ ਮੂੰਗੀ ਦੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਲਿਆ ਰਹੇ ਨੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਬੋਲੀ ਮੰਡੀ ਦੇ ਵਿੱਚ ਨਹੀਂ ਆ ਰਹੀ ਅਤੇ ਨਾ ਹੀ ਉਹਨਾਂ ਦੀ ਮੂੰਗੀ ਦੀ ਫਸਲ ਨੂੰ ਸਰਕਾਰੀ ਰੇਟ 'ਤੇ ਖਰੀਦਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਵਪਾਰੀ ਮੰਡੀ ਦੇ ਵਿੱਚੋਂ ਮਨ ਮਰਜ਼ੀ ਦੇ ਰੇਟ 'ਤੇ ਮੂੰਗੀ ਦੀ ਫਸਲ ਨੂੰ ਖਰੀਦ ਰਹੇ ਹਨ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ।

ਪ੍ਰਾਈਵੇਟ ਵਪਾਰੀ ਕਿਸਾਨਾਂ ਦੀ ਕਰ ਰਹੇ ਲੁੱਟ: ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਵੱਡੇ ਪੱਧਰ 'ਤੇ ਮੂੰਗੀ ਦੀ ਬਿਜਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੂੰਗੀ ਦੀ ਬਿਜਾਈ ਕਰਨ ਦੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਵੱਖਰੀਆਂ ਫਸਲਾਂ ਦੀ ਬਿਜਾਈ ਕੀਤੀ ਜਾਵੇ ਤਾਂ ਕਿ ਕਣਕ ਝੋਨੇ ਦੇ ਚੱਕਰ ਵਿੱਚੋਂ ਕਿਸਾਨ ਨੂੰ ਕੱਢਿਆ ਜਾਵੇ। ਕਿਸਾਨ ਸਰਕਾਰ ਦੇ ਆਦੇਸ਼ਾਂ ਅਨੁਸਾਰ ਮੂੰਗੀ ਦੀ ਬਿਜਾਈ ਕਰਨ ਲੱਗੇ ਹਨ ਪਰ ਮੰਡੀਆਂ ਦੇ ਵਿੱਚ ਆ ਕੇ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਸਰਕਾਰੀ ਬੋਲੀ 'ਤੇ ਮੂੰਗੀ ਦੀ ਫਸਲ ਖਰੀਦੀ ਜਾਵੇ ਤਾਂ ਕਿ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ।

ABOUT THE AUTHOR

...view details