ਹੈਦਰਾਬਾਦ ਡੈਸਕ: ਖਨੌਰੀ ਸਰਹੱਦ 'ਤੇ 10 ਮਹੀਨਿਆਂ ਤੋਂ ਮੋਰਚੇ 'ਤੇ ਬੈਠੇ ਕਿਸਾਨ ਦੀ ਮੌਤ ਹੋ ਗਈ। ਉਨ੍ਹਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਖਰੀ ਸਾਹ ਲਏ। ਹਾਲ ਹੀ 'ਚ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਖਨੌਰੀ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ (ETV Bharat) ਕਿੱਥੋਂ ਦਾ ਰਹਿਣ ਵਾਲਾ ਸੀ ਕਿਸਾਨ
ਤੁਹਾਨੂੰ ਦਸ ਦਈਏ ਕਿ ਮ੍ਰਿਤਕ ਕਿਸਾਨ ਦੀ ਪਛਾਣ ਫਰੀਦਕੋਟ ਦੇਜੱਗਾ ਸਿੰਘ (80) ਵਜੋਂ ਹੋਈ ਹੈ। ਉਨ੍ਹਾਂ ਦੇ 5 ਬੇਟੇ ਅਤੇ ਇਕ ਬੇਟੀ ਹੈ। ਅੱਜ ਖਨੌਰੀ ਸਰਹੱਦ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਗੋਦਾਰਾ ਵਿੱਚ ਕੀਤਾ ਜਾਵੇਗਾ।
ਖਨੌਰੀ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ (ETV Bharat) 2 ਦਿਨ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨ ਨੇ ਖੁਦਕੁਸ਼ੀ ਕੀਤੀ ਸੀ
ਇਸ ਤੋਂ ਪਹਿਲਾਂ 9 ਜਨਵਰੀ ਨੂੰ ਸ਼ੰਭੂ ਸਰਹੱਦ 'ਤੇ ਇਕ ਕਿਸਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ (55) ਵਾਸੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਜੋਂ ਹੋਈ ਹੈ। ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਰੇਸ਼ਮ ਸਿੰਘ ਨੇ ਸੁਸਾਈਡ ਨੋਟ ਲਿਖਿਆ ਸੀ। ਜਿਸ ਵਿੱਚ ਉਸਨੇ ਲਿਖਿਆ- 'ਮੈਂ ਰੇਸ਼ਮ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਤਰਨਤਾਰਨ ਹਾਂ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹਾਂ। ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਜਾਨਾਂ ਕੁਰਬਾਨ ਕਰਨ ਦੀ ਲੋੜ ਹੈ। ਇਸ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਜਿੰਨੇ ਵੀ ਜਨਮ ਮਿਲੇ, ਮੈਂ ਇਸ ਕਮੇਟੀ ਦਾ ਮੈਂਬਰ ਰਹਾਂਗਾ। ਡੱਲੇਵਾਲ ਸਾਹਬ ਨੂੰ ਦੇਖਦਿਆਂ ਮੈਂ ਆਪਣੀ ਜਾਨ ਕੁਰਬਾਨ ਕਰਦਾ ਹਾਂ"।
ਡੱਲੇਵਾਲ ਦਾ ਮਰਨ ਵਰਤ
ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 48ਵੇਂ ਦਿਨ ਵੀ ਜਾਰੀ ਹੈ। ਜਿਸ ਕਾਰਨ ਡੱਲੇਵਾਲ ਦੀ ਸਿਹਤ ਹਰ ਪਲ ਖਰਾਬ ਹੋ ਰਹੀ ਹੈ। ਡਾਕਟਰਾਂ ਮੁਤਾਬਿਕ ਹੁਣ ਉਨ੍ਹਾਂ ਦੇ ਸ਼ਰੀਰ 'ਚ ਸਿਰਫ਼ ਹੱਡੀਆਂ ਹੀ ਬਾਕੀ ਹਨ। ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ ਅਤੇ ਕਦੋਂ ਕਿਸਾਨਾਂ ਦਾ ਧਰਨਾ ਖ਼ਤਮ ਹੋਵੇਗਾ।