ਲੁਧਿਆਣਾ : ਕਿਸਾਨਾਂ ਵੱਲੋਂ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਟਿਆਲਾ ਨੇੜੇ ਸ਼ੰਭੂ ਬਾਰਡਰ ਦੇ ਕੋਲ ਲਗਾਏ ਗਏ ਪੱਕੇ ਰੇਲ ਰੋਕੋ ਮੋਰਚੇ ਨੂੰ ਲੈ ਕੇ ਹੁਣ ਦਰਜਨਾ ਟ੍ਰੇਨਾਂ ਰੱਦ ਹੋ ਰਹੀਆਂ ਹਨ ਅਤੇ ਕਈ ਟ੍ਰੇਨਾਂ ਦੇਰੀ ਦਲ ਚੱਲ ਰਹੀਆਂ ਹਨ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਲਗਾਤਾਰ ਟਰੇਨਾਂ ਦੇਰੀ ਦੇ ਨਾਲ ਪਹੁੰਚ ਰਹੀਆਂ ਹਨ । ਇਨਾਂ ਹੀ ਨਹੀਂ ਇੱਥੋਂ ਚੱਲਣ ਵਾਲੀਆਂ ਟ੍ਰੇਨਾ ਵੀ ਲੇਟ ਚੱਲ ਰਹੀਆਂ ਹਨ। 12460 ਵੈਸ਼ਨੋ ਦੇਵੀ ਕੱਟੜਾ ਵਾਇਆ ਲੁਧਿਆਣਾ ਧੂਰੀ ਜਾਖਲ ਨਵੀਂ ਦਿੱਲੀ ਟਰੇਨ ਦੇਰੀ ਦੇ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ 12903 ਗੋਲਡਨ ਟੈਂਪਲ ਮੇਲ ਲੁਧਿਆਣਾ ਧੂਰੀ ਨੂੰ ਡਾਈਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਟ੍ਰੇਨਾਂ ਦੇ ਰੂਟ ਡਾਈਵਰਟ ਕੀਤੇ ਗਏ ਹਨ ਅਤੇ ਨਾਲ ਹੀ ਕਈ ਟਰੇਨਾਂ ਦੇਰੀ ਦੇ ਨਾਲ ਵੀ ਚੱਲ ਰਹੀਆਂ ਹਨ।
ਘੰਟਿਆਂ ਪ੍ਰਤੀ ਲੇਟ ਹੋ ਰਹੀਆਂ ਟ੍ਰੇਨਾਂ: ਲੁਧਿਆਣਾ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਦੂਰ ਦੁਰਾਡੇ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟ੍ਰੇਨਾਂ ਵੀ ਪੰਜ ਤੋਂ ਸੱਤ ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਉਧਰ ਮੁਸਾਫਰਾਂ ਦੀ ਮੰਨੀਏ ਤਾਂ ਜਿਸ ਰਸਤੇ ਨੂੰ ਉਹ ਦੋ ਤੋਂ ਤਿੰਨ ਘੰਟਿਆਂ ਵਿੱਚ ਤੈਅ ਕਰ ਲੈਂਦੇ ਸਨ। ਉਹਨਾਂ ਨੂੰ ਹੁਣ ਸੱਤ ਤੋਂ ਅੱਠ ਘੰਟਿਆਂ ਵਿੱਚ ਉਸ ਰਸਤੇ ਨੂੰ ਤੈ ਕਰਨਾ ਪੈ ਰਿਹਾ ਹੈ। ਭਾਵ, ਜੋ ਟ੍ਰੇਨਾਂ ਲੁਧਿਆਣਾ ਅੰਬਾਲਾ ਤੋਂ ਦਿੱਲੀ ਪਹੁੰਚਦੀਆਂ ਸਨ ਉਹ ਟਰੇਨਾਂ ਹੁਣ ਵਾਇਆ ਲੁਧਿਆਣਾ ਤੋਂ ਚੰਡੀਗੜ੍ਹ ਦਿੱਲੀ ਅਤੇ ਵਾਇਆ ਲੁਧਿਆਣਾ ਤੋਂ ਧੂਰੀ ਹੋ ਕੇ ਦਿੱਲੀ ਨੂੰ ਜਾ ਰਹੀਆਂ ਨੇ। ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕ ਇਹਨਾਂ ਟਰੇਨਾਂ ਦੀ ਚਾਰ ਤੋਂ ਪੰਜ ਘੰਟੇ ਤੱਕ ਉਡੀਕ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।
ਸ਼ੰਭੂ ਤੋਂ ਲੁਧਿਆਣਾ ਤੱਕ ਪਹੁੰਚਿਆ ਕਿਸਾਨਾਂ ਦੇ ਧਰਨੇ ਦਾ ਸੇਕ, ਰੇਲਵੇ ਸਟੇਸ਼ਨਾਂ 'ਤੇ ਖੱਜਲ ਹੋ ਰਹੇ ਲੋਕ - Farmers protest at railway station - FARMERS PROTEST AT RAILWAY STATION
ਆਪਣੀਆਂ ਮੰਗਾਂ ਮਣਵਾਉਣ ਲਈ ਕਿਸਾਨਾਂ ਵੱਲੋਂ ਲਾਇਆ ਧਰਨਾ ਹੁਣ ਸੜਕਾਂ ਤੋਂ ਰੇਲਵੇ ਟਕੈਕ ਉੱਤੇ ਵੀ ਆ ਗਿਆ ਹੈ। ਪਿਛਲੇ 5 ਦਿਨਾਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਹੈ, ਜਿਸ ਕਾਰਨ ਬਹੁਤ ਸਾਰੀਆਂ ਰੇਲਾਂ ਰੱਦ ਹੋ ਗਈਆਂ ਹਨ ਤੇ ਲੋਕ ਪਰੇਸ਼ਾਨ ਹੋ ਰਹੇ ਹਨ।
Published : Apr 23, 2024, 1:40 PM IST
ਖੱਜਲ ਖੁਆਰ ਹੋ ਰਹੇ ਯਾਤਰੀ :ਉਧਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਹੁਣ ਤੱਕ 50% ਟਰੇਨਾਂ ਲੇਟ ਹੋਣ ਕਾਰਨ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਹੋ ਰਹੀ ਹੈ ਉਹਨਾਂ ਕਿਹਾ ਕਿ ਕਈ ਟ੍ਰੇਨਾਂ ਨੂੰ ਰੱਦ ਵੀ ਕਰਨਾ ਪਿਆ ਹੈ। ਕਿਹਾ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਲੋਕਾਂ ਨੂੰ ਕਾਫੀ ਖੱਜਲ ਖੁਾਰੀ ਹੋ ਰਹੀ ਹੈ ਅਤੇ ਕਈ ਟ੍ਰੇਨਾਂ ਵਾਇਆ ਚੰਡੀਗੜ੍ਹ ਤੋਂ ਵੱਖ-ਵੱਖ ਥਾਵਾਂ ਲਈ ਰਵਾਨਾ ਹੋ ਰਹੀਆਂ ਨੇ। ਅਤੇ ਕਈ ਟ੍ਰੇਨਾਂ ਵਾਇਆ ਧੂਰੀ ਹੋ ਕੇ ਜਾ ਰਹੀਆਂ ਨੇ ਜਿਸ ਕਾਰਨ ਲੋਕ ਪਰੇਸ਼ਾਨ ਨੇ ਅਤੇ ਉਹਨਾਂ ਨੂੰ ਚਾਰ ਤੋਂ ਪੰਜ ਘੰਟਿਆਂ ਤੱਕ ਦਾ ਦੇਰੀ ਨਾਲ ਸਫਰ ਕਰਨਾ ਪੈ ਰਿਹਾ ਹੈ।