ਅੰਮ੍ਰਿਤਸਰ:ਸੂਬੇ ਭਰ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਹੀ ਤਹਿਤ ਅੰਮ੍ਰਿਤਸਰ ਹਾਈਵੇਅ 'ਤੇ ਭਾਰਤੀ ਕਿਸਾਨ ਸਿੱਧੂਪੁਰ ਯੂਨੀਅਨ ਵੱਲੋਂ ਅੱਜ ਮਾਨਾਵਾਲਾ ਟੋਲ ਪਲਾਜ਼ਾ ਬੰਦ ਕਰਕੇ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਵੱਲੋਂ ਹਾਈਵੇਅ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਸਾਡੇ ਬਣਦੇ ਹੱਕ ਨਹੀਂ ਦੇ ਰਹੀ। ਉਤੋਂ ਗੁੰਡਾ ਅਨਸਰਾਂ ਨੂੰ ਸ਼ਹਿ ਦਿੱਤੇ ਜਾ ਰਹੇ ਹਨ।ਜਿਸ ਦੇ ਚੱਲਦੇ ਮਜਬੂਰਨ ਸਾਨੂੰ ਸੜਕਾਂ ਜਾਮ ਕਰ ਟੋਲ ਪਲਾਜ਼ੇ ਜਾਮ ਕਰਨੇ ਪੈ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਜਮੀਨਾਂ 'ਤੇ ਫਿਰੋਜਪੁਰ ਦੇ ਵਿਧਾਇਕ ਵੱਲੋਂ ਜ਼ਬਰਦਸਤੀ ਕਬਜ਼ਾ ਕੀਤਾ ਜਾ ਰਿਹਾ ਹੈ। ਜਿਥੇ 70-7 ਸਾਲ ਪੁਰਾਣੀਆਂ ਗਰਦੋਰੀਆਂ ਤੋੜੀਆਂ ਜਾ ਰਹੀਆਂ ਹਨ। ਉੱਥੇ ਧਾਰਾ 45 ਲਗਾ ਦਿੱਤੀ ਗਈ ਹੈ। ਸ਼ਰੇਆਮ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਮਜਬੂਰਨ ਪੰਜਾਬ ਭਰ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਨੇ ਪੈ ਰਹੇ ਹਨ।
ਰਾਹਗੀਰਾਂ ਤੋਂ ਮੁਆਫੀ
ਇਸ ਮੌਕੇ ਕਿਸਾਨ ਆਗੂਆਂ ਨੇ ਰਾਹਗੀਰਾਂ ਤੋਂ ਮੁਆਫੀ ਮੰਗੀ ਕਿ ਸਾਡੇ ਧਰਨੇ ਕਾਰਨ ਜੋ ਤੰਗੀ ਹੋ ਰਹੀ ਹੈ ਉਸ ਲਈ ਅਸੀਂ ਮੂਆਫੀ ਮੰਗਦੇ ਹਾਂ ਪਰ ਅਸੀਂ ਮਜਬੂਰ ਹਾਂ, ਸਰਕਾਰ ਸਾਡੇ ਨਿਜੀ ਹੱਕਾਂ ਉਤੇ ਡਾਕੇ ਮਾਰ ਰਹੀ ਹੈ ਜਿਸ ਕਾਰਨ ਸਾਡਾ ਗੁੱਸਾ ਜਾਇਜ਼ ਹੈ। ਉਹਨਾਂ ਕਿਹਾ ਕਿ ਲੋਕ ਖੱਜਲ ਖਰਾਬ ਹੋ ਰਹੇ ਹਨ ਸਾਨੂੰ ਇਸ ਗੱਲ ਦਾ ਦੁੱਖ ਹੈ, ਪਰ ਇਸ ਗੱਲ ਦੀ ਜਿੰਮੇਵਾਰ ਭਗਵੰਤ ਮਾਨ ਸਰਕਾਰ ਹੈ। ਜਿਸ ਨੂੰ ਅਸੀਂ ਅੱਠ ਦਿਨ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ ਕਿ ਅਸੀਂ ਮਾਲਾ ਵਾਲਾ ਟੋਲ ਪਲਾਜ਼ਾ ਬੰਦ ਕਰਨ ਜਾ ਰਹੇ ਹਾਂ, ਜਿਸ ਦੇ ਚਲਦੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ।
ਸਰਕਾਰ ਖ਼ਿਲਾਫ ਅਣਮਿਥੇ ਸਮੇਂ ਲਈ ਜਾਰੀ ਰਹੇਗਾ ਧਰਨਾ
ਉਹਨਾਂ ਕਿਹਾ ਕਿ ਲੋਕ ਇਥੋਂ ਏਅਰਪੋਰਟ ਨੂੰ ਜਾਂਦੇ ਹਨ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਜਾਂਦੇ ਹਨ, ਜੋ ਖੱਜਲ ਖਰਾਬ ਹੋ ਰਹੇ ਹਨ ਪਰ ਇਸ ਦੇ ਕਸੂਰ ਅਸੀਂ ਨਹੀਂ ਹਾਂ ਇਸ ਦੇ ਕਸੂਰਵਾਰ ਇਹਨਾਂ ਵੱਲੋਂ ਚੁਣੀ ਹੋਈ ਸਰਕਾਰ ਭਗਵੰਤ ਮਾਨ ਦੀ ਹੈ। ਜਿਸ ਤੇ ਕਰਪਟ ਅਧਿਕਾਰੀ ਰਿਸ਼ਤਾ ਲੈ ਲੈ ਕੇ ਕਿਸਾਨਾਂ ਦੀਆਂ ਜਮੀਨਾਂ ਹੜੱਪ ਰਹੇ ਹਨ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹਨਾਂ ਦੇ ਸਾਥ ਦਿੱਤੇ ਜਾ ਰਹੇ ਹਨ। ਜਿਸ ਦੇ ਚਲਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਅੱਜ ਸਾਨੂੰ ਮਜਬੂਰਨ ਇਸ ਕਰਕੇ ਇੱਥੇ ਧਰਨਾ ਲਗਾਣਾ ਪੈ ਰਿਹਾ ਹੈ।ਕਿਸਾਨ ਆਗੂਆਂ ਦੇ ਕਹਿਣਾ ਹੈ ਕਿ ਇਹ ਧਰਨਾ ਅਨਮਿਥੇ ਸਮੇਂ ਲਈ ਲਗਾਇਆ ਗਿਆ ਹੈ ਜਿੰਨਾਂ ਚਿਰ ਸਾਡੇ ਆਗੂਆਂ ਦੀ ਸਾਨੂੰ ਆਦੇਸ਼ ਨਹੀਂ ਆਉਂਦੇ ਇਹ ਧਰਨਾ ਜਾਰੀ ਰਹੇਗਾ।