ਧਾਨ ਮੰਤਰੀ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ (ETV Bharat (ਹੁਸ਼ਿਆਰਪੁਰ, ਪੱਤਰਕਾਰ)) ਹੁਸ਼ਿਆਰਪੁਰ: ਅੱਜ ਕਿਸਾਨ ਮਜ਼ਦੂਰ ਅਤੇ ਨੌਜਵਾਨ ਬੱਚਿਆਂ ਵੱਲੋਂ ਮਾਰਚ ਕਰਕੇ ਮਿਨੀ ਸੈਕਟ੍ਰੀਏਟ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕੀ ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲੋਂ ਬਿਲਕੁਲ ਧਿਆਨ ਨਹੀਂ ਦੇ ਰਹੀ ਉਲਟਾ ਪੰਜ ਮਹੀਨੇ ਤੋਂ ਜੋ ਕਿਸਾਨ ਮਜ਼ਦੂਰ ਸੰਘਰਸ਼ ਕਰ ਰਹੇ ਹਨ।
ਕਿਸਾਨਾਂ ਦਾ ਕਰਜਾ ਮਾਫ਼ ਕਰੋ:ਕਿਸਾਨ ਆਗੂ ਨੇ ਦੱਸਿਆ ਕਿ ਅਪਣੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਸਾਂਝੇ ਤੌਰ 'ਤੇ ਜੰਗ ਲੜ ਰਹੇ ਹਾਂ। ਸਾਡੀਆਂ ਮੰਗਾਂ ਹਨ ਕਿਸਾਨਾਂ ਦਾ ਕਰਜਾ ਮਾਫ਼ ਕਰੋ, ਕਿਸਾਨਾਂ ਨੂੰ ਐਮ. ਐਸ. ਪੀ. ਦੀ ਗਰੰਟੀ ਚਾਹੀਦੀ ਹੈ, ਮਨਰੇਗਾ ਦੀ ਦਿਹਾੜੀ 700 ਰੁਪਏ ਹੋਣੀ ਚਾਹੀਦੀ ਹੈ, ਪਾਣੀਆਂ ਤੇ ਡਾਕੇ ਨਹੀਂ ਵੱਜਣੇ ਚਾਹੀਦੇ, ਇੱਥੋ ਤੱਕ ਕਿ ਪੁੰਜੀਵਾਦ ਲੋਕ ਸਾਡੀਆਂ ਹਵਾਵਾਂ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ।
ਕਿਸਾਨਾਂ ਤੇ ਮਜ਼ਦੂਰਾਂ 'ਤੇ ਤਸ਼ੱਦਦ :ਉਨ੍ਹਾਂ ਦੱਸਿਆਂ ਕਿ ਜਦੋਂ ਅਸੀਂ ਸੰਘਰਸ਼ ਦੌਰਾਨ ਰਾਸਤੇ ਵਿੱਚ ਹਰਿਆਣਾ ਸਰਕਾਰ ਨੇ ਮੋਦੀ ਦੀ ਸਹਿ 'ਤੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਹਨ। ਇੱਥੋਂ ਤੱਕ ਕਿ ਸ਼ੁਭਕਰਨ ਨੂੰ ਵੀ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅੱਜ ਕਿਸਾਨਾਂ ਤੇ ਮਜਦੂਰਾਂ 'ਚ ਜਿਆਦਾ ਰੋਸ ਤਾਂ ਪਾਇਆ ਜਾ ਰਿਹਾ ਕਿ ਹਰਿਆਣਾ ਸਰਕਾਰ ਅਤੇ ਜਿਹੜੇ ਪੁਲਿਸ ਵਾਲਿਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਡਾਂਗਾਂ ਮਾਰੀਆਂ, ਗੋਲੀਆਂ ਮਾਰੀਆਂ ਗਈਆਂ। ਕਿਸਾਨਾਂ ਨੂੰ ਇਨਾਮ ਦੇਣ ਦੀ ਵਜਾਏ ਜਿਹੜੇ ਪੁਲਿਸ ਵਾਲਿਆਂ ਨੇ ਕਿਸਾਨਾਂ ਤੇ ਮਜ਼ਦੂਰਾਂ 'ਤੇ ਤਸ਼ੱਦਦ ਕਰਨ ਵਾਲੇ ਅਫਸਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪੂਰੇ ਭਾਰਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ : ਅੱਜ ਦੋ ਫੋਰਮਾਂ ਦੇ ਸੱਦੇ 'ਤੇ ਪੂਰੇ ਭਾਰਤ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਤੁਹਾਡੀਆਂ ਜੜਾਂ ਪੱਟ ਕੇ ਰੱਖ ਦੇਣਗੇ।