ਸੰਗਰੂਰ :ਆਏ ਦਿਨ ਵੇਖਦੇ ਆਂ ਕਿ ਕਿਸਾਨ ਯੂਨੀਅਨਾਂ ਦੇ ਨਾਲ ਕਿਸੇ ਨਾ ਕਿਸੇ ਨਾਲ ਵਿਵਾਦ ਚੱਲਦਾ ਹੀ ਰਹਿੰਦਾ ਹੈ। ਅਕਸਰ ਆਪਾਂ ਹਾਂ ਕਿ ਸਰਕਾਰੀ ਦਫਤਰਾਂ ਦਾ ਜਾਂ ਮੰਤਰੀਆਂ ਦੇ ਘਰਾਂ ਦਾ ਘਰਾਓ ਕਿਸਾਨ ਯੂਨੀਅਨ ਵੱਲੋਂ ਕੀਤਾ ਜਾਂਦਾ ਹੈ, ਭਾਵੇਂ ਉਹ ਆਈਲੈਟਸ ਸੈਂਟਰ ਵਾਲੇ ਹੋਣ ਜਾਂ ਕੋਈ ਪ੍ਰਾਈਵੇਟ ਦੁਕਾਨ ਵਾਲੇ ਹੋਣ ਕਿਸਾਨ ਯੂਨੀਅਨ ਵਾਲਿਆਂ ਦਾ ਕਿਤੇ ਨਾ ਕਿਤੇ ਵਿਵਾਦ ਛੇੜਿਆ ਰਹਿੰਦਾ ਹੈ। ਪਰ ਅੱਜ ਸੰਗਰੂਰ 'ਚ ਨਵਾਂ ਵਿਵਾਦ ਵੇਖਣ ਨੂੰ ਮਿਲਿਆ।
ਦੱਸਿਆ ਜਾ ਰਿਹਾ ਹੈ ਦੋ ਨੌਜਵਾਨਾਂ ਨੂੰ ਕਿਸਾਨ ਆਗੂਆਂ ਵੱਲੋਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ਦੀਆਂ ਦੋਵੇਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਅਤੇ ਇਸ ਵਿਵਾਦ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦੋਂ ਇਸ ਸੰਬੰਧੀ ਪੀੜਤ ਨੌਜਵਾਨਾਂ ਨਾਲ ਕੀਤੀ ਗਈ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਅਮਨ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਮਾਸੀ ਦੇ ਮੁੰਡੇ ਨੂੰ ਸੰਗਰੂਰ ਤੋਂ ਲੈਣ ਲੀ ਜਾ ਰਿਹਾ ਸੀ, ਰਸਤੇ ਵਿੱਚ ਦੇਖਿਆ ਗਿਆ, ਉਸ ਨੂੰ ਕੁਝ ਕਿਸਾਨ ਆਗੂਆਂ ਵੱਲੋਂ ਕੁੱਟਿਆ ਜਾ ਰਿਹਾ ਸੀ ਤਾਂ ਮੈਂ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ ਪੁੱਛਿਆ ਕਿ ਇਸ ਨੂੰ ਕਿਉ ਕੁੱਟ ਰਹੇ ਹੋਂ। ਦੱਸ ਦਈਏ ਕਿ ਇਸ ਮੌਕੇ ਪੀੜਤ ਨੌਜਵਾਨ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹਨ।