ਹੈਦਰਾਬਾਦ ਡੈਸਕ :ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅਸੀਂ ਜੋ ਦੋ ਪ੍ਰੋਗਰਾਮਾਂ ਦਾ ਐਲਾਨ ਕੀਤਾ। ਉਨ੍ਹਾਂ ਵਿੱਚੋਂ ਇੱਕ ਤਾਂ ਪਟਿਆਲਾ ਵਿਖੇ ਹੋ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਅਤੇ ਜਲੰਧਰ ਰੈਲੀਆਂ ਦੌਰਾਨ ਕਿਸਾਨਾਂ ਦਾ ਇੱਕ ਗਰੁੱਪ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਵਿਖੇ ਪਹੁੰਚ ਰਹੇ ਹਨ। ਅਸੀਂ ਜਾਖੂਵਾਲ ਪਿੰਡ ਵਿੱਚ ਸਾਰੇ ਕਿਸਾਨਾਂ, ਮਜ਼ਦੂਰਾਂ ਨੂੰ ਇਕੱਠੇ ਹੋਣ ਦਾ ਐਲਾਨ ਕਰਦੇ ਹਾਂ। ਉੱਥੇ ਇਕੱਠੇ ਹੋ ਕੇ ਸ਼ਾਂਤ ਮਈ ਢੰਗ ਨਾਲ ਅੱਗੇ ਵੱਧ ਕੇ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਨ ਲਈ ਜਾਵਾਂਗੇ। ਇਸੇ ਤਰ੍ਹਾਂ ਹੀ ਜਲੰਧਰ ਵਿੱਚ ਸ਼ਾਹਕੋਟ ਵਿੱਚ ਸੁਖਜਿੰਦਰ ਸਿੰਘ ਅਤੇ ਇਸੇ ਤਰ੍ਹਾਂ ਫਗਵਾੜਾ ਵਿੱਚ ਮਨਜੀਤ ਰਾਏ ਦੀ ਅਗਵਾਈ ਵਿੱਚ ਕਾਫਲਾ ਅੱਗੇ ਲਿਜਾਇਆ ਜਾਵੇਗਾ।
10 ਸਾਲਾਂ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ: ਦੁਨੀਆਂ ਦੇ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕਰਨ ਵਾਲਾ ਪ੍ਰਧਾਨ ਮੰਤਰੀ ਵੀ ਕੱਲ੍ਹ ਪੰਜਾਬ ਆਇਆ ਤੇ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ। ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਵਿਕਾਸ ਕੀਤਾ ਹੈ। ਹੁਣ ਸਾਡੇ ਸਵਾਲਾਂ ਦੇ ਜਵਾਬ ਦੇ ਦੇਣ ਤੋਂ ਭੱਜ ਰਹੇ ਹਨ। ਨਾ ਹੀ ਕੋਈ ਪੰਜਾਬ ਭਾਜਪਾ ਦਾ ਕਿਸੇ ਲੀਡਰ ਦਾ ਦਮ ਆ ਵੀ ਉਹ ਸਾਡੇ ਸਾਹਮਣੇ ਆ ਕੇ ਸਾਡੇ ਸਵਾਲਾਂ ਦਾ ਜਵਾਬ ਦੇ ਸਕਣ। ਅਸੀਂ ਪੀਸਫਲੀ ਢੰਗ ਨਾਲ ਆਪਣਾ ਕੰਮ ਕਰ ਰਹੇ ਹਾਂ। 102 ਦਿਨ ਮੋਰਚਾ ਚਲਾ ਗਿਆ ਤੇ ਭਾਜਪਾ ਸਾਡਾ ਕੋਈ ਨਿਪਟਾਰਾ ਕਰਨ ਨੂੰ ਤਿਆਰ ਨਹੀਂ।