ਸੰਗਰੂਰ : ਖਨੌਰੀ ਸਰਹੱਦ 'ਤੇ 43 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ। ਉਸ ਦਾ ਬੀਪੀ ਅਚਾਨਕ ਘੱਟ ਹੋ ਗਿਆ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਦੀ ਹਾਲਤ ਆਮ ਵਾਂਗ ਹੋ ਸਕੀ। ਇਸ ਦੌਰਾਨ ਕਿਸਾਨਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ।
ਡਾਕਟਰਾਂ ਨੇ ਆਖਰੀ ਸਮੇਂ ਤੱਕ ਕੋਸ਼ਿਸ਼ਾਂ ਕੀਤੀਆਂ ਅਤੇ ਉਨਾਂ ਦੀ ਇਹ ਕੋਸ਼ਿਸ਼ਾਂ ਰੰਗ ਲਿਆਈਆਂ। ਰੱਬ ਦੀ ਮਿਹਰ ਨਾਲ ਜਗਜੀਤ ਸਿੰਘ ਡੱਲੇਵਾਲ ਮੁੜ ਤੋਂ ਹੋਸ਼ ਵਿੱਚ ਆਏ ਅਤੇ ਉਹਨਾਂ ਨੇ ਡਾਕਟਰਾਂ ਦੀ ਹਰ ਇੱਕ ਗੱਲ ਦਾ ਜਵਾਬ ਦਿੱਤਾ। ਦੱਸ ਦਈਏ ਕਿ ਬੀਤੀ ਰਾਤ ਜਦੋਂ ਜਗਜੀਤ ਸਿੰਘ ਡੱਲੇਵਾਲ ਦਾ ਬੀਪੀ ਕਾਫੀ ਜਿਆਦਾ ਘੱਟ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਡਾਕਟਰਾਂ ਨੇ ਉਹਨਾਂ ਦੇ ਹੱਥ ਪੈਰ ਝੱਸ ਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ।
ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਸਮਰਥਕਾਂ ਦੇ ਵਿੱਚ ਨਿਰਾਸ਼ਾ ਛਾ ਗਈ ਸੀ ਅਤੇ ਕਈ ਔਰਤਾਂ ਉੱਥੇ ਰੋਣ ਵੀ ਲੱਗ ਗਈਆਂ ਸੀ। ਜਿਸ ਤੋਂ ਬਾਅਦ ਇੱਕ ਵਾਰ ਤਾਂ ਪੂਰੇ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਕਾਫੀ ਜ਼ਿਆਦਾ ਗਮਗੀਨ ਹੋ ਗਿਆ। ਪਰੰਤੂ ਜਿਵੇਂ ਹੀ ਡਾਕਟਰਾਂ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਤਾਂ ਉਹਨਾਂ ਦਾ ਬੀਪੀ ਨੋਰਮਲ ਹੋ ਗਿਆ।
ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਹੋਈ