ਹੈਦਰਾਬਾਦ: PUBG ਮੋਬਾਈਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਅਪਡੇਟ 3.6 ਦਾ ਐਲਾਨ ਕਰ ਦਿੱਤਾ ਹੈ। ਇਹ ਅਪਡੇਟ ਅੱਜ ਤੋਂ ਆਨਲਾਈਨ ਉਪਲਬਧ ਹੋ ਜਾਵੇਗਾ। PUBG ਮੋਬਾਈਲ ਦਾ ਇਹ ਅਪਡੇਟ ਬੀਟਾ ਵਰਜ਼ਨ ਵਿੱਚ ਪਹਿਲਾਂ ਹੀ ਉਪਲਬਧ ਹੈ। ਇਸ ਲਈ ਨਵੇਂ ਅਪਡੇਟ ਰਾਹੀਂ ਗੇਮ ਵਿੱਚ ਆਉਣ ਵਾਲੇ ਬਦਲਾਅ ਬਾਰੇ ਕੁਝ ਲੋਕਾਂ ਨੂੰ ਪਹਿਲਾ ਹੀ ਪਤਾ ਹੋਵੇਗਾ। PUBG ਮੋਬਾਈਲ 3.6 ਅਪਡੇਟ ਇਸ ਗੇਮ ਦੇ ਮੁਕਾਬਲੇ ਅਤੇ ਰਣਨੀਤੀਆਂ ਨੂੰ ਇੱਕ ਨਵਾਂ ਰੂਪ ਦੇਵੇਗਾ, ਜਿਸ ਵਿੱਚ ਨਵੇਂ ਐਲੀਮੈਂਟਲ ਯੋਗਤਾਵਾਂ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਕਵਾ ਡਰੈਗਨ ਅਤੇ ਵਰਲਡ ਵਿੰਡ ਟਾਈਗਰ ਵਰਗੀਆਂ ਐਲੀਮੈਂਟਲ ਯੋਗਤਾਵਾਂ ਇਸ ਗੇਮ ਦੀ ਫਾਈਟਸ 'ਚ ਨਵੇਂ ਮਕੈਨਿਕਸ ਅਤੇ ਡੀਪ ਰਣਨੀਤੀਆਂ ਦੇ ਮਿਸ਼ਰਣ ਨੂੰ ਲੈ ਕੇ ਆਏਗੀ।
BGMI ਵਿੱਚ ਵੀ ਆਉਣਗੇ ਸੇਮ ਫੀਚਰਸ
ਹਾਲਾਂਕਿ, PUBG ਮੋਬਾਈਲ ਵਿੱਚ ਇਸ ਨਵੇਂ ਅਪਡੇਟ ਫੀਚਰਸ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ PUBG ਭਾਰਤ ਵਿੱਚ ਪਾਬੰਦੀਸ਼ੁਦਾ ਹੈ ਪਰ PUBG ਦੀ ਵਿਕਲਪਕ ਗੇਮ ਭਾਵ BGMI ਵੀ PUBG ਵਾਂਗ ਹੀ ਅਪਡੇਟ ਪੈਟਰਨ ਨੂੰ ਫਾਲੋ ਕਰਦੀ ਹੈ। ਇਸ ਕਾਰਨ ਜੋ ਫੀਚਰਸ ਇਸ ਸਮੇਂ PUBG ਮੋਬਾਈਲ ਵਿੱਚ ਇੱਕ ਨਵੇਂ ਅਪਡੇਟ ਰਾਹੀਂ ਆਏ ਹਨ, ਉਹ ਫੀਚਰਸ BGMI ਵਿੱਚ ਵੀ ਆਉਣ ਵਾਲੇ ਅਪਡੇਟ ਰਾਹੀਂ ਆਉਣਗੇ।
ਇਸ ਦੇ ਨਾਲ ਹੀ, ਫਲੋਟਿੰਗ ਆਈਲੈਂਡਸ ਅਤੇ ਪਾਂਡਾ ਵਹੀਕਲ ਵਰਗੇ ਨਵੇਂ ਫੀਚਰ ਵੀ ਇਸ ਅਪਡੇਟ ਦਾ ਹਿੱਸਾ ਹਨ, ਜੋ ਇਸ ਗੇਮ 'ਚ ਹੋਣ ਵਾਲੇ ਮੈਚਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ੇਦਾਰ ਬਣਾਉਣ 'ਚ ਮਦਦ ਕਰਨਗੇ।
Coming Soon in Version 3.6: The Welding Gun! 🚗
— PUBG MOBILE (@PUBGMOBILE) January 9, 2025
Get ready to enhance your gameplay with the Welding Gun, a game-changing tool that occupies your sidearm slot and lets you repair your vehicle on the go. 🛠️ Stay tuned to test it out in Classic Mode and explore the many exciting… pic.twitter.com/caQR87gDFX
PUBG ਮੋਬਾਈਲ ਵਰਜ਼ਨ 3.6 ਅੱਪਡੇਟ: ਚਾਰ ਐਲੀਮੈਂਟਲ ਪਾਵਰਜ਼
ਅਪਡੇਟ 3.6 'ਚ ਨਵਾਂ ਥੀਮ ਮੋਡ ਹੋਵੇਗਾ, ਜਿਸ ਰਾਹੀਂ ਇਸ ਗੇਮ 'ਚ ਖਾਸ ਅਤੇ ਨਵੀਆਂ ਪਾਵਰਸ ਨੂੰ ਜੋੜਿਆ ਜਾਵੇਗਾ। ਇਸ ਨਵੇਂ ਅਪਡੇਟ ਦਾ ਸਭ ਤੋਂ ਵੱਡਾ ਆਕਰਸ਼ਣ ਚਾਰ ਐਲੀਮੈਂਟਲ ਸਮਰੱਥਾਵਾਂ ਹਨ। ਇਨ੍ਹਾਂ ਚਾਰ ਐਲੀਮੈਂਟਲ ਦੀਆਂ ਯੋਗਤਾਵਾਂ 'ਚ ਆਪਣੀਆਂ ਖਾਸ ਪਾਵਰਸ ਹੋਣਗੀਆਂ ਅਤੇ ਇਨ੍ਹਾਂ ਪਾਵਰਸ ਦੇ ਨਾਲ ਗੇਮ ਖੇਡਣ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਜਾਵੇਗਾ।
ਫਲੇਮਿੰਗ ਫੀਨਿਕਸ (ਫਾਈਰ): ਫਲੇਮਿੰਗ ਫੀਨਿਕਸ ਇੱਕ ਫਾਈਰ-ਆਧਾਰਿਤ ਸਮਰੱਥਾ ਹੈ ਜੋ ਮੂਵਮੈਂਟ ਸਪੀਡ ਨੂੰ ਵਧਾਉਂਦੀ ਹੈ ਅਤੇ ਅੱਗ ਦੇ ਗੋਲੇ ਦੇ ਹਮਲੇ ਨੂੰ ਪ੍ਰਦਾਨ ਕਰਦੀ ਹੈ। ਇਸ ਯੋਗਤਾ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕਰਦੇ ਹੋਏ ਗੇਮਰਸ ਇੱਕ ਨਿਸ਼ਾਨਾ ਖੇਤਰ ਵਿੱਚ ਅੱਗ ਨਾਲ ਕਾਫ਼ੀ ਜ਼ਿਆਦਾ ਨੁਕਸਾਨ ਕਰ ਸਕਦੇ ਹਨ। ਜਦੋਂ ਫਲੇਮਿੰਗ ਫੀਨਿਕਸ ਐਕਟਿਵ ਹੁੰਦਾ ਹੈ, ਤਾਂ ਇੱਕ ਟਾਈਮਰ ਦਿਖਾਈ ਦਿੰਦਾ ਹੈ। ਟਾਈਮਰ ਖਤਮ ਹੋਣ ਤੋਂ ਬਾਅਦ ਇਹ ਪਾਵਰ ਰੀਸੈਟ ਹੋ ਜਾਂਦੀ ਹੈ। ਤੁਸੀਂ ਇਸ ਪਾਵਰ ਦੀ ਵਰਤੋਂ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਕੂਲਡਾਊਨ ਪੀਰੀਅਡ ਖਤਮ ਨਾ ਹੋ ਜਾਵੇ।
Here are some updates you can expect World of Wonder to take with the 3.6 update!
— PUBG MOBILE (@PUBGMOBILE) January 7, 2025
Which are you most excited about?
🏈 Exciting football theme matches
🏮 New Eastern-style decorations
📲 https://t.co/m4n2IC9vAP#PUBGMOBILE #PUBGM360 #PUBGMCREATIVE #PUBGMWOW #PUBGMWOW360 pic.twitter.com/Q7ZM28nqsE
ਐਕਵਾ ਡ੍ਰੈਗਨ (ਪਾਣੀ): ਐਕਵਾ ਡਰੈਗਨ ਇੱਕ ਰੱਖਿਆਤਮਕ ਸਮਰੱਥਾ ਹੈ ਜੋ ਪਾਣੀ ਦੇ ਅਜਗਰ ਨੂੰ ਪੈਦਾ ਕਰਦੀ ਹੈ ਅਤੇ ਪਾਣੀ ਦੀ ਇੱਕ ਵੱਡੀ ਕੰਧ ਬਣਾਉਂਦੀ ਹੈ। ਪਾਣੀ ਦੀ ਇਸ ਕੰਧ ਕਾਰਨ ਦੁਸ਼ਮਣ ਦੂਜੇ ਪਾਸੇ ਮੌਜੂਦ ਚੀਜ਼ਾਂ ਨੂੰ ਨਹੀਂ ਦੇਖ ਸਕਦੇ। ਇਸ ਕਾਰਨ ਉਹ ਤੁਹਾਨੂੰ ਵੀ ਨਹੀਂ ਦੇਖ ਸਕਣਗੇ। ਹਾਲਾਂਕਿ, ਇਹ ਸਮਰੱਥਾ ਗੇਮਰਜ਼ ਨੂੰ ਦੁਸ਼ਮਣਾਂ ਤੋਂ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕਰਦੀ, ਕਿਉਂਕਿ ਵਾਹਨ, ਗੋਲੀਆਂ ਜਾਂ ਕੋਈ ਵੀ ਸੁੱਟੀ ਗਈ ਵਸਤੂ ਕੰਧ ਤੋਂ ਪਾਰ ਲੰਘ ਸਕਦੀ ਹੈ। ਦੁਸ਼ਮਣ ਉਸ ਕੰਧ 'ਤੇ ਜਿੰਨੀਆਂ ਗੋਲੀਆਂ ਚਲਾਵੇਗਾ, ਉਸ ਕੰਧ ਦੀ ਤਾਕਤ ਓਨੀ ਹੀ ਘੱਟ ਹੋਵੇਗੀ। ਇਸ ਦਾ ਮਤਲਬ ਹੈ ਕਿ ਐਕਵਾ ਡਰੈਗਨ ਦੀ ਮਦਦ ਨਾਲ ਤੁਸੀਂ ਮੁਸ਼ਕਿਲ ਹਾਲਾਤਾਂ ਤੋਂ ਬਚ ਸਕਦੇ ਹੋ ਪਰ ਖੁਦ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਬਚਾ ਸਕਦੇ।
ਕੁਦਰਤ ਆਤਮਾ (ਹਿਰਨ): ਇਹ ਇੱਕ ਨਵੀਂ ਯੋਗਤਾ ਹੈ ਜੋ ਗੇਮਰਜ਼ ਨੂੰ ਇੱਕ ਹਿਰਨ ਆਤਮਾ ਇਕੱਠੀ ਕਰਨ ਦੀ ਇਜਾਜ਼ਤ ਦਿੰਦੀ ਹੈ, ਜੋ ਹਿਰਨ ਨੂੰ ਲੰਬੀ ਦੂਰੀ ਤੱਕ ਸਫ਼ਰ ਕਰਨ ਵਿੱਚ ਮਦਦ ਕਰਦੀ ਹੈ। ਇਸ ਯੋਗਤਾ ਦੀ ਵਰਤੋਂ ਕਰਦਿਆਂ ਤੁਸੀਂ ਦੁਸ਼ਮਣ ਦੀਆਂ ਸਥਿਤੀਆਂ ਦਾ ਪਤਾ ਲਗਾ ਸਕਦੇ ਹੋ, ਲੁਕੇ ਹੋਏ ਦੁਸ਼ਮਣਾਂ ਨੂੰ ਦੇਖ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਹਿਰਨ ਦੀ ਸਥਿਤੀ 'ਤੇ ਟੈਲੀਪੋਰਟ ਕਰ ਸਕਦੇ ਹੋ, ਜਿਸ ਨਾਲ ਤੇਜ਼ੀ ਨਾਲ ਮੂਵਮੈਂਟ ਅਤੇ ਅਚਾਨਕ ਹਮਲੇ ਹੁੰਦੇ ਹਨ।
ਵਰਲਡ ਵਿੰਡ ਟਾਈਗਰ (ਹਵਾ): ਇਹ ਯੋਗਤਾ ਤੁਹਾਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਆਗਿਆ ਦਿੰਦੀ ਹੈ। ਇਹ ਯੋਗਤਾ ਤੁਹਾਨੂੰ ਵਿੰਡ ਟਾਈਗਰ 'ਤੇ ਬੈਠ ਕੇ ਅਸਮਾਨ 'ਚ ਤੈਰਦੇ ਹੋਏ ਸਫਰ ਕਰਨ ਦਾ ਮੌਕਾ ਵੀ ਦਿੰਦੀ ਹੈ। ਜਦੋਂ ਇਹ ਸਮਰੱਥਾ ਕਿਰਿਆਸ਼ੀਲ ਹੁੰਦੀ ਹੈ, ਤਾਂ ਤੁਸੀਂ ਨਾ ਤਾਂ ਬੰਦੂਕ ਨੂੰ ਫੜ ਸਕਦੇ ਹੋ ਅਤੇ ਨਾ ਹੀ ਗੋਲੀਆਂ ਮਾਰ ਸਕਦੇ ਹੋ, ਕਿਉਂਕਿ ਇੱਕ ਵਿੰਡਸਕਰੀਨ ਤੁਹਾਨੂੰ ਅੱਗੇ ਅਤੇ ਪਾਸਿਆਂ ਵੱਲ ਆਉਣ ਵਾਲੀਆਂ ਸਾਰੀਆਂ ਗੋਲੀਆਂ ਤੋਂ ਬਚਾਉਂਦੀ ਹੈ।
ਗੇਮ ਵਿੱਚ ਆਉਣ ਵਾਲੀਆਂ ਨਵੀਆਂ ਜਗ੍ਹਾਂ
Sanctum Area: ਇਹ ਇੱਕ ਨਵਾਂ ਸਥਾਨ ਹੈ, ਜੋ ਵਿਸ਼ੇਸ਼ ਲੁੱਟ, ਸ਼ਾਨਦਾਰ ਬਕਸੇ ਅਤੇ ਮਿਥਿਹਾਸਕ ਪ੍ਰਾਣੀਆਂ ਨਾਲ ਭਰਿਆ ਹੋਇਆ ਹੈ। ਇਸ ਖੇਤਰ ਨੂੰ ਉੱਚ-ਜੋਖਮ ਅਤੇ ਉੱਚ-ਇਨਾਮ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਫਲੋਟਿੰਗ ਆਈਲੈਂਡ: ਇਹ ਇੱਕ ਅਜਿਹਾ ਟਾਪੂ ਹੋਵੇਗਾ ਜਿਸ ਵਿੱਚ ਤੁਹਾਨੂੰ ਇੱਕ ਲੱਕੜ ਦੇ ਪੁਲ 'ਤੇ ਪੈਦਲ ਚੱਲਣਾ ਹੋਵੇਗਾ ਅਤੇ ਆਪਣੇ ਖੇਤਰ ਦੇ ਉਚਿਤ ਸਿਰੇ ਤੱਕ ਗਲਾਈਡ ਕਰਨਾ ਹੋਵੇਗਾ। ਫਲੋਟਿੰਗ ਟਾਪੂ ਲੰਬਕਾਰੀ ਰੱਖੇ ਗਏ ਹਨ। ਇਹ ਐਕਸਪਲੋਰੇਸ਼ਨ ਨੂੰ ਉਤਸ਼ਾਹਿਤ ਕਰਦੇ ਹਨ।
ਗੇਮ ਵਿੱਚ ਆਉਣ ਵਾਲੇ ਨਵੇਂ ਵਾਹਨ
ਪਾਂਡਾ ਵਾਹਨ: ਪਾਂਡਾ ਵਾਹਨ ਇੱਕ ਵਿਲੱਖਣ ਵਾਹਨ ਹੈ, ਜੋ ਸਪੀਡ ਵਧਾਉਣ ਅਤੇ ਰੱਖਿਆਤਮਕ ਮੋਡ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਹ ਪਾਂਡਾ ਟ੍ਰਾਂਸਫਾਰਮ ਹੋ ਸਕਦਾ ਹੈ ਅਤੇ ਮੈਚ ਦੌਰਾਨ ਹਰਕਤਾਂ ਦੀ ਰਣਨੀਤੀ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਗਲਾਈਡਰ: ਇਹ ਵਾਹਨ ਤੁਹਾਨੂੰ ਲੰਬੀ ਦੂਰੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਕਸ਼ੇ ਨੂੰ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਵਿੱਚ ਵੀ ਤੁਹਾਡੀ ਮਦਦ ਕਰਦਾ ਹੈ। ਗਲਾਈਡਰ ਤੁਹਾਨੂੰ ਵੱਡੇ ਖੇਤਰਾਂ 'ਚ ਜਮੀਨ 'ਤੇ ਉਤਰ ਕੇ ਲੜਾਈ ਕੀਤੇ ਬਿਨ੍ਹਾਂ ਆਸਾਨੀ ਨਾਲ ਯਾਤਰਾ ਕਰਨ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ:-