ਸਰੀਰ ਵਿੱਚ ਖਰਾਬ ਕੋਲੈਸਟ੍ਰਾਲ ਦਾ ਵਧਣਾ ਅੱਜ ਦੇ ਸਮੇਂ ਵਿੱਚ ਇੱਕ ਆਮ ਸਮੱਸਿਆ ਮੰਨਿਆ ਜਾਂਦਾ ਹੈ। ਇਹ ਸਮੱਸਿਆ ਦੁਨੀਆ ਭਰ ਵਿੱਚ ਲਗਭਗ ਹਰ ਉਮਰ ਦੇ ਲੋਕਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਜੀਵਨ ਸ਼ੈਲੀ, ਖੁਰਾਕ, ਕਸਰਤ ਅਤੇ ਗਲਤ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ।
ਕੋਲੈਸਟ੍ਰੋਲ ਕੀ ਹੈ?
ਕੋਲੈਸਟ੍ਰੋਲ ਇੱਕ ਚਰਬੀ ਵਰਗਾ ਪਦਾਰਥ ਹੁੰਦਾ ਹੈ ਜੋ ਸਾਡੇ ਸਰੀਰ ਦੇ ਲਗਭਗ ਸਾਰੇ ਸੈੱਲਾਂ ਵਿੱਚ ਪਾਇਆ ਜਾਂਦਾ ਹੈ। ਇਹ ਸਰੀਰ ਵਿੱਚ ਪਾਇਆ ਜਾਣ ਵਾਲਾ ਇੱਕ ਕਿਸਮ ਦਾ ਪ੍ਰੋਟੀਨ ਹੈ। ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਪਹਿਲਾ LDL ਯਾਨੀ ਘੱਟ ਘਣਤਾ ਵਾਲਾ ਲਿਪੋਪ੍ਰੋਟੀਨ ਅਤੇ ਦੂਸਰਾ HDL ਯਾਨੀ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ। ਇਨ੍ਹਾਂ ਵਿੱਚੋ LDL ਨੂੰ ਮਾੜਾ ਕੋਲੇਸਟ੍ਰੋਲ ਅਤੇ HDL ਨੂੰ ਚੰਗੇ ਕੋਲੇਸਟ੍ਰੋਲ ਵਜੋਂ ਜਾਣਿਆ ਜਾਂਦਾ ਹੈ। ਬਹੁਤ ਜ਼ਿਆਦਾ ਚਰਬੀ ਵਾਲਾ ਭੋਜਨ ਖਾਣਾ, ਸਰੀਰਕ ਸਿਹਤ ਦੇ ਕਾਰਨ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਕਾਰਨ ਵੀ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਜਿਵੇਂ-ਜਿਵੇਂ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ ਦਾ ਪੱਧਰ ਵਧਦਾ ਹੈ, ਚੰਗੇ ਕੋਲੇਸਟ੍ਰੋਲ ਦਾ ਪੱਧਰ ਘੱਟ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਸਾਡੀਆਂ ਖੂਨ ਦੀਆਂ ਨਾੜੀਆਂ ਅਤੇ ਧਮਨੀਆਂ ਵਿੱਚ ਚਰਬੀ ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ਦੀ ਖੂਨ ਸੰਚਾਰ ਪ੍ਰਕਿਰਿਆ ਵਿੱਚ ਵਿਘਨ ਪੈਣ ਲੱਗਦਾ ਹੈ। ਨਤੀਜੇ ਵਜੋਂ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਕਈ ਹਿੱਸਿਆਂ ਵਿੱਚ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਬੈਂਗਲੁਰੂ ਦੇ ਡਾਕਟਰ ਆਰ. ਰਾਮਚੰਦਰਨ ਦੱਸਦੇ ਹਨ ਕਿ ਸਰੀਰ ਵਿੱਚ ਮਾੜੇ ਕੋਲੇਸਟ੍ਰੋਲ ਦੇ ਵਾਧੇ ਨੂੰ ਜੀਵਨ ਸ਼ੈਲੀ ਦੀ ਬਿਮਾਰੀ ਮੰਨਿਆ ਜਾ ਸਕਦਾ ਹੈ।-ਬੈਂਗਲੁਰੂ ਦੇ ਡਾਕਟਰ ਆਰ. ਰਾਮਚੰਦਰਨ
ਮਾੜਾ ਕੋਲੇਸਟ੍ਰੋਲ ਵਧਣ ਦੇ ਲੱਛਣ
ਬੈਂਗਲੁਰੂ ਦੇ ਡਾਕਟਰ ਆਰ. ਰਾਮਚੰਦਰਨ ਅਨੁਸਾਰ ਭਾਵੇਂ ਮਾੜਾ ਕੋਲੈਸਟ੍ਰੋਲ ਵਧਣ ਦੇ ਕੋਈ ਲੱਛਣ ਨਹੀਂ ਹਨ ਪਰ ਇਹ ਹੋਰ ਬਿਮਾਰੀਆਂ ਲਈ ਖਤਰੇ ਦਾ ਕਾਰਨ ਬਣ ਸਕਦਾ ਹੈ।-ਬੈਂਗਲੁਰੂ ਦੇ ਡਾਕਟਰ ਆਰ. ਰਾਮਚੰਦਰਨ
- ਤੁਹਾਡੇ ਭਾਰ ਵਿੱਚ ਲਗਾਤਾਰ ਵਾਧਾ ਹਾਈ ਕੋਲੇਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
- ਲੱਤਾਂ ਵਿੱਚ ਲਗਾਤਾਰ ਗੰਭੀਰ ਦਰਦ
- ਬਿਨ੍ਹਾਂ ਕਿਸੇ ਕਾਰਨ ਪੈਰਾਂ ਅਤੇ ਹੱਥਾਂ ਵਿੱਚ ਦਰਦ ਹਾਈ ਕੋਲੇਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
- ਪਸੀਨਾ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਜੇਕਰ ਬਹੁਤ ਜ਼ਿਆਦਾ ਅਤੇ ਬਿਨ੍ਹਾਂ ਕਿਸੇ ਗੱਲ ਦੇ ਪਸੀਨਾ ਆਉਦਾ ਹੈ ਤਾਂ ਕੋਲੈਸਟ੍ਰੋਲ ਵਧਣ ਦਾ ਲੱਛਣ ਹੋ ਸਕਦਾ ਹੈ।
- ਜੇਕਰ ਤੁਹਾਡੇ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਉੱਚਾ ਹੈ ਤਾਂ ਤੁਹਾਡੀ ਚਮੜੀ ਦਾ ਰੰਗ ਬਦਲ ਸਕਦਾ ਹੈ।
- ਛਾਤੀ ਵਿੱਚ ਗੰਭੀਰ ਦਰਦ ਹੋਣਾ ਵੀ ਹਾਈ ਕੋਲੇਸਟ੍ਰੋਲ ਦਾ ਇੱਕ ਲੱਛਣ ਹੈ।
- ਕਈ ਵਾਰ ਤੁਸੀਂ ਆਪਣੀਆਂ ਲੱਤਾਂ, ਪੱਟਾਂ, ਕੁੱਲ੍ਹੇ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਗੰਭੀਰ ਕੜਵੱਲ ਮਹਿਸੂਸ ਕਰ ਸਕਦੇ ਹੋ, ਇਹ ਵੀ ਹਾਈ ਕੋਲੇਸਟ੍ਰੋਲ ਦਾ ਲੱਛਣ ਹੋ ਸਕਦਾ ਹੈ।
ਚੰਗੀਆਂ ਆਦਤਾਂ
ਹੇਠਾਂ ਚੰਗੀਆਂ ਆਦਤਾਂ ਦੱਸੀਆਂ ਗਈਆਂ ਹਨ, ਜੋ ਸਰੀਰ ਵਿੱਚ ਐਲਡੀਐਲ ਦੇ ਪੱਧਰ ਨੂੰ ਵਧਣ ਤੋਂ ਰੋਕ ਸਕਦੀਆਂ ਹਨ।
- ਮੋਟਾਪੇ ਤੋਂ ਬਚੋ
- ਖੁਰਾਕ ਦਾ ਧਿਆਨ ਰੱਖੋ
- ਸਰਗਰਮ ਕਸਰਤ ਕਰੋ
- ਸਿਗਰਟ ਪੀਣ ਤੋਂ ਬਚੋ
- ਹੋਰ ਸਮੱਸਿਆਵਾਂ ਬਾਰੇ ਸੁਚੇਤ ਰਹੋ
- ਤਣਾਅ ਤੋਂ ਬਚੋ
- ਸਿਰਫ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ
ਇਹ ਵੀ ਪੜ੍ਹੋ:-
- ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ਦਾ ਕਾਰਨ ਬਣਦੇ ਨੇ ਇਹ ਪਦਾਰਥ, ਤਰੁੰਤ ਜਾਣ ਲਓ ਨਹੀਂ ਤਾਂ...
- ਆਫਿਸ 'ਚ ਕੰਮ ਕਰਦੇ ਸਮੇਂ ਨੀਂਦ ਆਉਦੀ ਰਹਿੰਦੀ ਹੈ? ਇਹ 5 ਹੋ ਸਕਦੇ ਨੇ ਕਾਰਨ, ਦਿਨ ਦੇ ਸਮੇਂ ਨੀਂਦ ਆਉਣ ਤੋਂ ਬਚਣ ਲਈ ਕਰੋ ਇਹ ਕੰਮ
- ਆਖਿਰ ਕਿਉਂ ਵਿਆਹ ਤੋਂ ਬਾਅਦ ਵੀ ਨਜ਼ਾਇਜ ਸਬੰਧ ਬਣਾਉਣ ਲਈ ਤਿਆਰ ਹੋ ਜਾਂਦੇ ਨੇ ਜੋੜੇ? ਸਾਹਮਣੇ ਆਏ 5 ਵੱਡੇ ਕਾਰਨ