ETV Bharat / state

ਖੰਨਾ 'ਚ ਪਤੀ ਨਿਕਲਿਆ ਕਾਤਲ, ਕਾਰ 'ਚ ਪਤਨੀ ਦਾ ਗਲਾ ਘੁੱਟ ਕੇ ਡੈਸ਼ਬੋਰਡ ਨਾਲ ਦੋ ਵਾਰ ਮਾਰਿਆ ਸਿਰ - WIFE MURDERED IN LUDHIANA

ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦੇ ਭੇਦਭਰੇ ਹਾਲਾਤਾਂ 'ਚ ਹੋਏ ਕਤਲ ਮਾਮਲੇ 'ਚ ਉਸਦਾ ਪਤੀ ਹੀ ਕਾਤਲ ਨਿਕਲਿਆ।

WIFE MURDERED
ਖੰਨਾ 'ਚ ਪਤੀ ਨਿਕਲਿਆ ਕਾਤਲ (ETV Bharat)
author img

By ETV Bharat Punjabi Team

Published : 13 hours ago

ਖੰਨਾ/ਲੁਧਿਆਣਾ: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਔਰਤ ਦੇ ਭੇਦਭਰੇ ਹਾਲਾਤਾਂ 'ਚ ਹੋਏ ਕਤਲ ਮਾਮਲੇ 'ਚ ਉਸਦਾ ਪਤੀ ਹੀ ਕਾਤਲ ਨਿਕਲਿਆ। ਪੁਲਿਸ ਨੇ 12 ਘੰਟਿਆਂ ਵਿੱਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਪਤੀ ਗੌਰਵ ਕੁਮਾਰ ਵਾਸੀ ਸ਼ਿਮਲਾਪੁਰੀ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਪਣੇ ਸਹੁਰੇ ਘਰ ਜਾਂਦੇ ਸਮੇਂ ਗੌਰਵ ਨੇ ਕਾਰ ਰੋਕ ਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਡੈਸ਼ਬੋਰਡ ਨਾਲ ਦੋ ਵਾਰ ਸਿਰ ਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਕਤਲ ਨੂੰ ਹਾਦਸਾ ਅਤੇ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੁਲਿਸ ਦੇ ਸਾਹਮਣੇ ਆਪਣੀ ਝੂਠੀ ਕਹਾਣੀ ਨੂੰ ਸੱਚ ਨਹੀਂ ਕਰ ਸਕਿਆ।

ਖੰਨਾ 'ਚ ਪਤੀ ਨਿਕਲਿਆ ਕਾਤਲ (ETV Bharat)

6 ਸਾਲ ਦੇ ਬੇਟੇ ਨੂੰ ਕਾਰ 'ਚੋਂ ਕੱਢਿਆ ਬਾਹਰ

ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਸ਼ਿਮਲਾਪੁਰੀ ਵਿੱਚ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਗੌਰਵ ਕੁਮਾਰ ਦਾ ਵਿਆਹ ਸਹਾਰਨਪੁਰ ਵਿੱਚ ਰੀਨਾ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ 6 ਸਾਲ ਦਾ ਬੇਟਾ ਵੀ ਹੈ। ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਸੀ। ਅਕਸਰ ਗੌਰਵ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਰੀਨਾ ਮਿਰਗੀ ਤੋਂ ਪੀੜਤ ਸੀ। ਕੁਝ ਸਮਾਂ ਪਹਿਲਾਂ ਉਸਦਾ ਗਰਭਪਾਤ ਵੀ ਹੋਇਆ ਸੀ। ਇਸੇ ਕਾਰਨ ਰੀਨਾ ਬੀਮਾਰ ਰਹਿੰਦੀ ਸੀ। 7 ਜਨਵਰੀ ਦੀ ਸਵੇਰ ਨੂੰ ਗੌਰਵ ਕੁਮਾਰ ਆਪਣੀ ਪਤਨੀ ਅਤੇ ਬੇਟੇ ਨਾਲ ਆਈ-20 ਕਾਰ 'ਚ ਸਹੁਰੇ ਘਰ ਲਈ ਰਵਾਨਾ ਹੋਇਆ ਸੀ। ਖੰਨਾ 'ਚ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਲਾਸ਼ ਨੂੰ ਵਾਪਸ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ ਸੀ। ਇਹ ਕਤਲ ਸਵੇਰੇ 7:30 ਵਜੇ ਦੇ ਕਰੀਬ ਕੀਤਾ ਗਿਆ ਸੀ ਅਤੇ ਦੁਪਹਿਰ 12 ਵਜੇ ਖੰਨਾ ਪੁਲਿਸ ਨੂੰ 112 'ਤੇ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਸਦੀ ਪਤਨੀ ਦਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ।

ਮੁਲਜ਼ਮ ਪਤੀ ਨੇ ਰਚੀ ਸੀ ਇਹ ਸਾਜ਼ਿਸ਼

ਗੌਰਵ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਸਹਾਰਨਪੁਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਕਾਰ ਪੰਕਚਰ ਹੋ ਗਈ। ਉਸ ਨੇ ਖੰਨਾ ਦੇ ਨੈਸ਼ਨਲ ਹਾਈਵੇ 'ਤੇ ਪਿੰਡ ਗੱਗੜਮਾਜਰਾ ਨੇੜੇ ਸਰਵਿਸ ਲੇਨ 'ਤੇ ਆਪਣੀ ਕਾਰ ਰੋਕ ਲਈ। ਦੂਜੇ ਪਾਸੇ ਪੈਟਰੋਲ ਪੰਪ ਸੀ। ਉਹ ਪੰਪ 'ਤੇ ਇਹ ਪੁੱਛਣ ਗਿਆ ਕਿ ਇਸ ਸਮੇਂ ਹਵਾ ਭਰੀ ਜਾਵੇਗੀ। ਉਸਦਾ ਲੜਕਾ ਵੀ ਨਾਲ ਜਾਣ ਦੀ ਜ਼ਿੱਦ ਕਰਨ ਲੱਗਾ ਤਾਂ ਉਹ ਨੈਸ਼ਨਲ ਹਾਈਵੇਅ ਪਾਰ ਕਰਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਦੂਜੇ ਪਾਸੇ ਚਲਾ ਗਿਆ। ਉਥੋਂ ਪੰਪ ਵਾਲਿਆਂ ਨੇ ਕਿਹਾ ਕਿ ਫਿਲਹਾਲ ਹਵਾ ਨਹੀਂ ਭਰੀ ਜਾ ਸਕਦੀ ਇਸ ਲਈ ਉਹ ਆਪਣੇ ਲੜਕੇ ਸਮੇਤ ਵਾਪਸ ਆ ਗਿਆ। ਕਾਰ ਵਿਚ ਦੇਖਿਆ ਕਿ ਉਸ ਦੀ ਪਤਨੀ ਬੇਹੋਸ਼ ਪਈ ਸੀ। ਪਤਨੀ ਦਾ ਪਰਸ ਗਾਇਬ ਸੀ। ਉਹ ਡਰ ਗਿਆ ਅਤੇ ਆਪਣੀ ਪਤਨੀ ਨੂੰ ਇਸੇ ਹਾਲਤ ਵਿਚ ਕਾਰ ਵਿਚ ਵਾਪਸ ਲੈ ਆਇਆ। ਸਾਹਨੇਵਾਲ ਦੇ ਇੱਕ ਹਸਪਤਾਲ ਵਿੱਚ ਜਦੋਂ ਚੈਕਅਪ ਕਰਾਇਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸ਼ ਨੂੰ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ। ਉੱਥੇ ਪਰਿਵਾਰ ਅਤੇ ਦੋਸਤਾਂ ਨੂੰ ਸਾਰੀ ਕਹਾਣੀ ਦੱਸੀ। ਫਿਰ ਖੰਨਾ ਪੁਲਿਸ ਨੂੰ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।

ਪੁਲਿਸ ਜਾਂਚ ਵਿਚ ਇਹ ਕਹਾਣੀ ਝੂਠੀ ਪਾਈ ਗਈ

ਡੀਐਸਪੀ ਭਾਟੀ ਨੇ ਦੱਸਿਆ ਕਿ ਗੌਰਵ ਕੁਮਾਰ ਖ਼ੁਦ ਆਪਣੇ ਬਿਆਨਾਂ ਵਿੱਚ ਫਸਦਾ ਰਿਹਾ। ਪਹਿਲਾਂ ਉਸ ਨੇ ਕਿਹਾ ਕਿ ਉਸ ਦੇ ਲੜਕੇ ਨੇ ਉਸ ਦੇ ਨਾਲ ਜਾਣ ਦੀ ਜ਼ਿੱਦ ਕੀਤੀ। ਫਿਰ ਜਦੋਂ ਉਸ ਦੇ ਲੜਕੇ ਨੂੰ ਇਕੱਲੇ ਪੁੱਛਿਆ ਗਿਆ ਤਾਂ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਉਸ ਨੂੰ ਕੁਰਕਰੇ ਦਿਲਾਉਣ ਦਾ ਲਾਲਚ ਦੇ ਕੇ ਨਾਲ ਲੈ ਗਿਆ ਸੀ। ਟਾਇਰ ਪੰਕਚਰ ਹੋਣ ਦੀ ਗੱਲ ਵੀ ਝੂਠੀ ਨਿਕਲੀ ਕਿਉਂਕਿ ਇਸੇ ਟਾਇਰ ਨਾਲ ਹੀ ਗੌਰਵ ਕਾਰ ਨੂੰ ਵਾਪਸ ਸ਼ਿਮਲਾਪੁਰੀ ਲੈ ਗਿਆ ਸੀ। ਡੂੰਘਾਈ ਨਾਲ ਜਾਂਚ ਕਰਨ 'ਤੇ ਗੌਰਵ ਨੇ ਖੁਦ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਰਸਤੇ 'ਚ ਉਸ ਦੀ ਪਤਨੀ ਨਾਲ ਝਗੜਾ ਹੋਇਆ ਸੀ। ਉਸ ਨੇ ਆਪਣੇ ਲੜਕੇ ਨੂੰ ਕੁਰਕੁਰੇ ਦਾ ਲਾਲਚ ਦੇ ਕੇ ਕਾਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਸਿਰ ਡੈਸ਼ਬੋਰਡ 'ਤੇ ਦੋ ਵਾਰ ਮਾਰਿਆ। ਜਿਸ ਕਾਰਨ ਉਸ ਦੀ ਪਤਨੀ ਬੇਹੋਸ਼ ਹੋ ਗਈ। ਉਹ ਆਪਣੇ ਬੇਟੇ ਨੂੰ ਪੈਟਰੋਲ ਪੰਪ 'ਤੇ ਲੈ ਗਿਆ ਅਤੇ ਫਿਰ ਕਾਰ ਵਾਪਸ ਘਰ ਲੈ ਗਿਆ। ਉਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.