ਸੁਨੀਲ ਕੁਮਾਰ ਬਣੇ ਮਾਨਸਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ (ETV Bharat Mansa) ਮਾਨਸਾ: ਨਗਰ ਕੌਂਸਲ ਮਾਨਸਾ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਮਾਨਸਾ ਦੇ ਬਚਤ ਪਵਨ ਚੋਂ ਐਸਡੀਐਮ ਮਾਨਸਾ ਤੇ ਵਿਧਾਇਕ ਦੀ ਮੌਜੂਦਗੀ ਚੋਂ ਹੋਈ, ਜਿਸ ਵਿੱਚ ਸਰਬ ਸੰਮਤੀ ਦੇ ਨਾਲ ਸੁਨੀਲ ਕੁਮਾਰ ਨੀਨੂ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਰਾਮਪਾਲ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਮਾਨਸਾ ਨਗਰ ਕੌਂਸਲ ਦੇ ਪਿਛਲੇ ਸਮੇਂ ਤੋਂ ਇਹ ਦੋਨੋਂ ਅਹੁਦੇ ਖਾਲੀ ਪਏ ਸਨ, ਜਿਨਾਂ ਦੀ ਅੱਜ ਚੋਣ ਹੋ ਗਈ ਹੈ ਅਤੇ ਮਾਨਸਾ ਸ਼ਹਿਰ ਦੇ ਲਈ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਵੀ 44 ਕਰੋੜ ਰੁਪਏ ਮਾਨਸਾ ਦੇ ਲਈ ਜਾਰੀ ਕੀਤੇ ਗਏ ਹਨ।
27 ਕੌਂਸਲਰਾਂ ਵਿੱਚੋਂ 25 ਕੌਂਸਲਰਾਂ ਨੇ ਚੋਣ ਵਿੱਚ ਲਿਆ ਭਾਗ:ਪਿਛਲੇ ਲੰਬੇ ਸਮੇਂ ਤੋਂ ਮਾਨਸਾ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇ ਅਹੁੱਦੇ ਖਾਲੀ ਹੋਣ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਅਹੁਦਿਆਂ ਦੀ ਚੋਣ ਕਰਵਾ ਦਿੱਤੀ ਹੈ। 27 ਕੌਂਸਲਰਾਂ ਵਿੱਚੋਂ 25 ਕੌਂਸਲਰਾਂ ਨੇ ਇਸ ਚੋਣ ਦੇ ਵਿੱਚ ਭਾਗ ਲਿਆ, ਜਿਨਾਂ ਵਿੱਚੋਂ 19 ਕੌਂਸਲਰਾਂ ਨੇ ਸਰਬ ਸੰਮਤੀ ਦੇ ਨਾਲ ਸੀਨੀਅਰ ਵਾਈਸ ਪ੍ਰਧਾਨ ਦੇ ਲਈ ਸੁਨੀਲ ਕੁਮਾਰ ਨੀਨੂ ਨੂੰ ਚੁਣਿਆ ਅਤੇ 6 ਕੌਂਸਲਰਾਂ ਵੱਲੋਂ ਵਾਈਸ ਪ੍ਰਧਾਨ ਦੇ ਲਈ ਰਾਮਪਾਲ ਸਿੰਘ ਨੂੰ ਚੁਣ ਲਿਆ ਗਿਆ। ਇਸ ਦੌਰਾਨ ਵਿਧਾਇਕ ਵਿਜੇ ਸਿੰਗਲਾ ਨੇ ਚੋਣ ਦੇ ਦੌਰਾਨ ਕਿਹਾ ਕਿ ਮਾਨਸਾ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇ ਅਹੁਦੇ ਖਾਲੀ ਪਏ ਸਨ, ਜਿਨ੍ਹਾਂ ਦੀ ਅੱਜ ਸਰਬ ਸੰਮਤੀ ਦੇ ਨਾਲ ਚੋਣ ਹੋ ਗਈ ਹੈ।
ਸੀਵਰੇਜ ਦੀ ਵੱਡੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ: ਉਹਨਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਅਤੇ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਦੇ ਨਾਲ ਸਹੀ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਲੋਕਾਂ ਨੂੰ ਵੀ ਉਹਨਾਂ ਅਪੀਲ ਕੀਤੀ ਕਿ ਨਗਰ ਕੌਂਸਲ ਅਤੇ ਜਿਲਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਇਸ ਦੌਰਾਨ ਉਹਨਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਵੀ 44 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਇਸ ਨੂੰ ਸੀਵਰੇਜ ਸੁਚਾਰੂ ਸਿਸਟਮ ਤੇ ਲਗਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਇਸ ਪੈਸੇ ਨੂੰ ਜਲਦ ਖਰਚ ਕੀਤਾ ਜਾਵੇ ਅਤੇ ਹੋਰ ਵੀ ਪੈਸਾ ਵਿਕਾਸ ਕਾਰਜਾਂ ਤੇ ਖਰਚ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕਰੀਬ ਮਾਨਸਾ ਦੇ ਵਿੱਚ 67 ਕਰੋੜ ਰੁਪਏ ਦੇ ਲਗਭਗ ਖਰਚ ਹੋਵੇਗਾ। ਇਸ ਦੌਰਾਨ ਨਗਰ ਕੌਂਸਲ ਦੇ ਚੁਣੇ ਗਏ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਮੀਨੂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਸਫਾਈ ਦੇ ਪ੍ਰਬੰਧਾਂ ਦਾ ਜਲਦ ਹੱਲ ਹੋਵੇਗਾ। ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਵਿੱਚ ਸ਼ਹਿਰ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਐਸਡੀਐਮ ਮਾਨਸਾ ਨੇ ਨਗਰ ਕੌਂਸਲ ਦੀ ਸਰਬ ਸੰਮਤੀ ਦੇ ਨਾਲ ਚੋਣ ਕਰਵਾਈ ਗਈ। ਉਹਨਾਂ ਕਿਹਾ ਕਿ ਸੁਨੀਲ ਕੁਮਾਰ ਨੀਨੂ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਰਾਮਪਾਲ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।