ਪੰਜਾਬ

punjab

ETV Bharat / state

ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ, ਖ਼ਤਰੇ 'ਚ ਪਈ ਮੁੱਖ ਮੰਤਰੀ ਦੀ ਸੁਰੱਖਿਆ, ਮਸਾਂ ਬਚੀ ਇੱਕ ਬੱਚੇ ਦੀ ਜਾਨ, ਵੇਖੋ ਵੀਡੀਓ

ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ। ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਏ

By ETV Bharat Punjabi Team

Published : Oct 12, 2024, 8:10 PM IST

Updated : Oct 12, 2024, 10:22 PM IST

ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ
ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ (etv bharat)

ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇੇ ਅੰਮ੍ਰਿਤਸਰ ਸਮਾਗਮ 'ਚ ਜਿਵੇਂ ਹੀ ਰਾਵਣ ਨੂੰ ਸਾੜਿਆ ਤਾਂ ਹਫੜਾ-ਦਫੜੀ ਮਚ ਗਈ। ਜਿਵੇਂ ਹੀ ਰਾਵਣ ਦਹਿਨ ਹੋਇਆ, ਲੋਕ ਪਿੱਛੇ ਹੱਟਣ ਲੱਗੇ ਤੇ ਬੈਰੀਕੇਡਿੰਗ ਤੋੜ ਦਿੱਤੀ ।ਇੱਕੋ ਦਮ ਹਾਲਾਤ ਅਜਿਹੇ ਬਣੇ ਕਿ ਮੁੱਖ ਮੰਤਰੀ ਦੀ ਸੁਰੱਖਿਆ ਲਈ ਲਾਏ ਬੈਰੀਕੇਡ ਤੱਕ ਟੁੱਟ ਗਏ।ਇੱਥੋਂ ਤੱਕ ਕਿ ਕਈ ਵਿਅਤਕੀਆਂ ਦੀਆਂ ਪੱਗਾਂ-ਲੱਥ ਗਈਆਂ ਅਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।

ਸਮਾਂ ਬਚੀ ਇੱਕ ਬੱਚੇ ਦੀ ਜਾਨ

ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ (etv bharat)

ਜਦੋਂ ਮੁੱਖ ਮੰਤਰੀ ਵੱਲੋਂ ਰਾਵਣ ਦਾ ਦਹਿਨ ਕੀਤਾ ਗਿਆ ਤਾਂ ਭਗਦੜ ਮੱਚ ਗਈ। ਅਜਿਹੇ ਹਾਲਾਤ 'ਚ ਭੀੜ ਇੱਕ ਬੱਚੇ ਉਪਰ ਡਿੱਗਣ ਵਾਲੀ ਕਿ ਮਸਾਂ ਹੀ ਬੱਚੇ ਦੀ ਜਾਨ ਬਚ ਪਾਈ। ਬੱਚੇ ਅਤੇ ਉਸਦੇ ਪਿਤਾ ਨੇ ਸਾਰੀ ਗੱਲ ਦੱਸਦੇ ਆਖਿਆ ਕਿ ਪ੍ਰਸਾਸ਼ਨ ਵੱਲੋਂ ਕੋਈ ਵੀ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਜਿਸ ਕਾਰਨ ਅੱਜ ਉਨ੍ਹਾਂ ਦੇ ਬੱਚੇ ਦੀ ਜਾਨ 'ਤੇ ਬਣ ਆਈ ਸੀ। ਇਸ ਦੌਰਾਨ ਬੱਚੇ ਦੇ ਪਿਤਾ ਲਕਸ਼ਮੀ ਕਾਂਤ ਚਾਵਲਾ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆਏ।ਉਨ੍ਹਾਂ ਕਿਹਾ ਕਿ ਪਿਛਲੇ 34 ਸਾਲ ਤੋਂ ਕਦੇ ਵੀ ਅਜਿਹਾ ਨਹੀਂ ਹੋਇਆ ਪਰ ਇਸ ਵਾਰ ਨਾ ਕਮੇਟੀ ਵੱਲੋਂ ਅਤੇ ਨਾ ਹੀ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ।

ਦੁਰਗਿਆਣਾ ਕਮੇਟੀ ਨੇ ਕੀ ਆਖਿਆ

ਅੰਮ੍ਰਿਤਸਰ ਦਾ ਦੁਸਹਿਰਾ ਗਰਾਊਂਡ ਸ਼੍ਰੀ ਦੁਰਗਿਆਣਾ ਮੰਦਿਰ ਦੇ ਬਿਲਕੁਲ ਨੇੜੇ ਸਥਿਤ ਹੈ, ਜਿਸ ਕਾਰਨ ਇੱਥੇ ਕਾਫੀ ਭੀੜ ਰਹਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨ ਦੁਸਹਿਰਾ ਗਰਾਊਂਡ ਵਿੱਚ ਬੈਰੀਕੇਡ ਲਗਾਏ ਸਨ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲਕਸ਼ਮੀਕਾਂਤ ਚਾਵਲ ਨੇ ਆਖਿਆ ਕਿ ਮੁੱਖ ਮੰਤਰੀ ਦਾ ਇੱੱਥੇ ਆਉਣਾ ਤੈਅ ਸੀ। ਇਸੇ ਕਾਰਨ ਪੁਲਿਸ ਵੱਲੋਂ 2-3 ਦਿਨ ਪਹਿਲਾ ਹੀ ਸਾਰੇ ਪ੍ਰਬੰਧ ਕੀਤੇ ਗਏ ਸਨ ਪਰ ਅੱਜ ਅਚਾਨਕ ਅਜਿਹੇ ਹਾਲਾਤ ਬਣੇ ਕਿ ਭਗਦੜ ਮਚ ਗਈ। ਉਨ੍ਹਾਂ ਵੱਲੋਂ ਵੀ ਇਸ ਨੂੰ ਪ੍ਰਸਾਸ਼ਨ ਦੀ ਨਾਲਾਇਕ ਦੱਸਿਆ ਗਿਆ।

Last Updated : Oct 12, 2024, 10:22 PM IST

ABOUT THE AUTHOR

...view details