ਲੁਧਿਆਣਾ : ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਆਏ ਦਿਨ ਗੋਲੀਆਂ ਚਲੱਣ ਅਤੇ ਹਮਲਾ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।ਤਾਜ਼ਾ ਮਾਮਲੇ'ਚਭਾਜਪਾ ਦੇ ਵਾਈਸ ਪ੍ਰਧਾਨ ਜਤਿੰਦਰ ਮਿੱਤਲ 'ਤੇ ਇੱਟਾ ਪੱਥਰਾਂ ਨਾਲ ਹਮਲਾ ਕਰ ਦਿੱਤਾ, ਇੰਨਾ ਹੀ ਨਹੀਂ ਉਹਨਾਂ ਦੇ ਉੱਤੇ ਇੱਕ ਨੌਜਵਾਨ ਨੇ ਦਾਤਰ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸੇ ਵਿਚਾਲੇ ਉਹ ਆਪਣਾ ਬਚਾਵ ਕਰਦੇ ਹਨ, ਹਾਲਾਂਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ। ਫਿਲਹਾਲ ਉਹਨਾਂ ਨੇ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ, ਉਧਰ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
ਗੋਲੀ ਦੇ ਨਿਸ਼ਾਨ ਦੇਖ ਸਭ ਹੋਏ ਹੈਰਾਨ
ਜਾਣਕਾਰੀ ਮੁਤਾਬਿਕ ਸਾਬਕਾ ਉਪ ਪ੍ਰਧਾਨ ਦੀ ਫੈਕਟਰੀ ਦੇ ਬਾਹਰ ਦੋ ਧਿਰਾਂ ਦੇ ਵਿਚਕਾਰ ਝਗੜਾ ਹੋ ਰਿਹਾ ਸੀ। ਜਿਨ੍ਹਾਂ ਵੱਲੋਂ ਜਮ ਕੇ ਇੱਟਾਂ ਪੱਥਰ ਚਲਾਏ ਗਏ ਵਿਵਾਦ ਇਨ੍ਹਾਂ ਵੱਧ ਗਿਆ ਕੇ ਸਾਬਕਾ ਜਿਲਾ ਪ੍ਰਧਾਨ ਦੀ ਗੱਡੀ ਅਤੇ ਉਹਨਾਂ ਦੀ ਫੈਕਟਰੀ ਦੀ ਗੇਟ 'ਤੇ ਵੀ ਪੱਥਰ ਲੱਗੇ।। ਜਿਸ ਤੋਂ ਬਾਅਦ ਸਾਬਕਾ ਜਿਲਾ ਪ੍ਰਧਾਨ ਨੇ ਉਹਨਾਂ ਦੋਨਾਂ ਧਿਰਾਂ ਨੂੰ ਲੜਾਈ ਝਗੜੇ ਤੋਂ ਹਟਾਉਣਾ ਚਾਹਿਆ। ਉਦੋਂ ਉਹਨਾਂ ਵੱਲੋ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ 'ਤੇ ਪੱਥਰ ਮਾਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਜਤਿੰਦਰ ਮਿੱਤਲ 'ਤੇ ਹੀ ਹਮਲਾ ਕਰ ਦਿੱਤਾ।