ਪੰਜਾਬ

punjab

ETV Bharat / state

ਵਿਵਾਦਤ ਬਿਆਨ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ, ਦਲ ਖਾਲਸਾ ਵੱਲੋਂ ਮਾਫੀ ਨੂੰ ਕੀਤਾ ਨਾ ਮਨਜ਼ੂਰ - Statement of Amrita Waring - STATEMENT OF AMRITA WARING

The case of Amrit Waring: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਸਿੱਖ ਗੁਰੂਆਂ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਦਲ ਖਾਲਸਾ ਵੱਲੋਂ ਅੰਮ੍ਰਿਤਾ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Amrita Warring apology not accepted - Dal Khalsa
ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ਨਾ ਮਨਜ਼ੂਰ - ਦਲ ਖਾਲਸਾ

By ETV Bharat Punjabi Team

Published : Apr 30, 2024, 7:05 PM IST

ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ਨਾ ਮਨਜ਼ੂਰ - ਦਲ ਖਾਲਸਾ

ਅੰਮ੍ਰਿਤਸਰ :ਪਿਛਲੀ ਦਿਨੀਂ ਬਠਿੰਡਾ ਜਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਸਿੱਖ ਗੁਰੂਆਂ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਇਹ ਮਾਮਲਾ ਲਗਾਤਾਰ ਧੁਖਦਾ ਜਾ ਰਿਹਾ ਹੈ ਪਿਛਲੇ ਦਿਨੀ ਭਾਵੇਂ ਅਮ੍ਰਿਤਾ ਬੜਿੰਗ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਇਸ ਗਲਤੀ ਲਈ ਮਾਫੀ ਮੰਗੀ ਗਈ ਸੀ, ਪਰ ਅੱਜ ਦਲ ਖਾਲਸਾ ਵੱਲੋਂ ਅੰਮ੍ਰਿਤਾ ਵੜਿੰਗ ਦੀ ਮਾਫੀ ਨੂੰ ਨਾ ਮਨਜ਼ੂਰ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਸਿੱਖ ਗੁਰੂਆਂ ਦੇ ਨਾਮ ਤੇ ਰਾਜਨੀਤੀ ਚਮਕਾਉਣ ਦੀ ਕੀਤੀ ਜਾਂਦੀ ਕੋਸ਼ਿਸ਼:ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਜਦੋਂ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਉਸ ਸਮੇਂ ਸਿੱਖ ਗੁਰੂਆਂ ਦੇ ਨਾਮ ਤੇ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਜੋ ਵਿਵਾਦਤ ਬਿਆਨ ਅੰਮ੍ਰਿਤਾ ਵੜਿੰਗ ਵੱਲੋਂ ਦਿੱਤਾ ਗਿਆ ਹੈ ਉਹ ਨਾ ਬਰਦਾਸ਼ਤ ਯੋਗ ਹੈ, ਜਿਸ ਢੰਗ ਨਾਲ ਅੰਮ੍ਰਿਤਾ ਵੜਿੰਗ ਵੱਲੋਂ ਮਾਫੀ ਮੰਗੀ ਗਈ ਹੈ, ਉਸ ਨੂੰ ਵੀ ਉਹ ਨਾ ਮਨਜ਼ੂਰ ਕਰਦੇ ਹਨ।

ਅੰਮ੍ਰਿਤਾ ਵੜਿੰਗ ਵੱਲੋਂ ਮੰਗੀ ਮੁਆਫ਼ੀ ਨੂੰ ਸਿੱਖ ਜਗਤ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ: ਸਿੱਖ ਜਗਤ ਵਿੱਚ ਜੇਕਰ ਕਿਸੇ ਤੋਂ ਗਲਤੀ ਹੋ ਜਾਂਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਪਣੀ ਭੁੱਲ ਬਖਸ਼ਾਉਂਦੇ ਹਨ ਅਤੇ ਪੰਜ ਪਿਆਰਿਆਂ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ। ਅੰਮ੍ਰਿਤਾ ਵੜਿੰਗ ਵੱਲੋਂ ਜਿਸ ਢੰਗ ਨਾਲ ਮਾਫੀ ਮੰਗੀ ਗਈ ਹੈ, ਉਸ ਨੂੰ ਸਿੱਖ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅੱਜ ਉਹ ਅਮ੍ਰਿਤਾ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇਣ ਪਹੁੰਚੇ ਸਨ, ਪਰ ਐਸਐਸਪੀ ਬਠਿੰਡਾ ਮੌਕੇ ਤੇ ਨਾ ਹੋਣ ਕਾਰਨ ਉਹਨਾਂ ਵੱਲੋਂ ਐਸਪੀ ਡੀ ਨੂੰ ਅੰਮ੍ਰਿਤਾ ਵੜਿੰਗ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ

ABOUT THE AUTHOR

...view details